ਭਾਰ ਘਟਾਉਣ ਤੇ ਇਮਿਊਨਿਟੀ ਵਧਾਉਣ 'ਚ ਸਹਾਈ ਹੁੰਦਾ ਹੈ ਨਿੰਮ ਦੇ ਪੱਤਿਆਂ ਦਾ ਜੂਸ 

ਏਜੰਸੀ

ਜੀਵਨ ਜਾਚ, ਸਿਹਤ

ਕੋਰੋਨਾ ਵਾਇਰਸ ਅਤੇ ਹੋਰ ਬੀਮਾਰੀਆਂ ਦੇ ਫੈਲਣ ਦਾ ਜੋਖਮ ਕਈ ਗੁਣਾਂ ਘਟਾਇਆ ਜਾ ਸਕਦਾ ਹੈ। 

Neem leaf juice helps in weight loss and increasing immunity

 

ਨਿੰਮ ਦੇ ਪੱਤਿਆਂ ਤੋਂ ਤਿਆਰ ਕੀਤਾ ਹੋਇਆ ਜੂਸ ਸਿਹਤ ਲਈ ਕਾਫ਼ੀ ਲਾਭਦਾਇਕ ਹੁੰਦਾ ਹੈ। ਇਹ ਕਈ ਬਿਮਾਰੀਆਂ ਨੂੰ ਦੂਰ ਭਜਾਉਂਦਾ ਹੈ।  ਗੁਣਾਂ ਨਾਲ ਭਰਪੂਰ ਨਿੰਮ ਦੇ ਪੱਤਿਆਂ ਦਾ ਜੂਸ ਭਾਰ ਕੰਟਰੋਲ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਇਮਿਊਨਿਟੀ ਨੂੰ ਵਧਾਉਣ ਵਿਚ ਵੀ ਲਾਹੇਵੰਦ ਹੈ। ਅਜਿਹੇ ਵਿਚ ਕੋਰੋਨਾ ਵਾਇਰਸ ਅਤੇ ਹੋਰ ਬੀਮਾਰੀਆਂ ਦੇ ਫੈਲਣ ਦਾ ਜੋਖਮ ਕਈ ਗੁਣਾਂ ਘਟਾਇਆ ਜਾ ਸਕਦਾ ਹੈ। 

 

ਨਿੰਮ ਦੇ ਜੂਸ ਦੇ ਹੋਰ ਕਈ ਫ਼ਾਇਦੇ 
ਜੋ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਨਿੰਮ ਦੇ ਜੂਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਤੇਜ਼ੀ ਨਾਲ ਭਾਰ ਘਟੇਗਾ ਜਿਸ ਦੇ ਨਤੀਜੇ ਵਜੋਂ ਸਰੀਰ ਸੁਡੋਲ ਬਣ ਜਾਂਦਾ ਹੈ। ਨਿੰਮ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੇਟ, ਪੱਟ, ਪਿੱਠ ਦੇ ਆਲੇ-ਦੁਆਲੇ ਜਮ੍ਹਾਂ ਚਰਬੀ ਨੂੰ ਘਟਾਉਣ ਵਿਚ ਸਹਾਇਤਾ ਮਿਲਦੀ ਹੈ। 

ਨਿਯਮਿਤ ਨਿੰਮ ਦਾ ਜੂਸ ਪੀਣ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਦੀ ਚਪੇਟ ਵਿਚ ਆਉਣ ਦਾ ਖ਼ਤਰਾ ਨਹੀਂ ਰਹਿੰਦਾ। ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਜੂਸ ਪੀਣ ਨਾਲ ਇਮਿਊਨਟੀ ਬੂਸਟ ਹੋ ਕੇ ਬੀਮਾਰੀਆਂ ਤੋਂ ਬਚਾਅ ਰਹੇਗਾ।  ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ਵਿਚ ਤੁਸੀਂ ਪੋਸ਼ਣ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਨਿੰਮ ਦੇ ਜੂਸ ਦੇ 1-2 ਘੁੱਟ ਬੱਚਿਆਂ ਨੂੰ ਪਿਲਾ ਸਕਦੇ ਹੋ।

ਇਸ ਨਾਲ ਪੇਟ ਵਿਚ ਮੌਜੂਦ ਕੀੜੇ ਮਰਨ ਨਾਲ ਵਧੀਆ ਵਿਕਾਸ ਵਿਚ ਸਹਾਇਤਾ ਮਿਲੇਗੀ।  ਨਿੰਮ ਵਿਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਖ਼ੂਨ ਨੂੰ ਸਾਫ਼ ਕਰਨ ਵਿਚ ਮਦਦ ਕਰਦੇ ਹਨ। ਅਜਿਹੇ ਵਿਚ ਦਾਗ-ਧੱਬੇ, ਝੁਰੜੀਆਂ ਆਦਿ ਦੀ ਸਮੱਸਿਆ ਦੂਰ ਹੋ ਕੇ ਬੇਦਾਗ ਅਤੇ ਗਲੋਇੰਗ ਚਮੜੀ ਮਿਲਦੀ ਹੈ।