ਘਰ ਦੀ ਰਸੋਈ ’ਚ ਇੰਝ ਬਣਾਉ ਆਲੂ ਪਾਲਕ ਦੀ ਸਬਜ਼ੀ

ਏਜੰਸੀ

ਜੀਵਨ ਜਾਚ, ਸਿਹਤ

ਇਹ ਸਬਜ਼ੀ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਅਤੇ ਸਿਹਤ ਲਈ ਵੀ ਲਾਭਦਾਇਕ ਹੈ।

This is how to make aloo palak vegetable in the home kitchen

 

ਆਲੂ ਪਾਲਕ ਦੀ ਸਬਜ਼ੀ ਬਣਾਉਣਾ ਬਹੁਤ ਆਸਾਨ ਹੈ। ਆਲੂ ਉਬਾਲ ਕੇ, ਪਾਲਕ, ਲੱਸਣ ਅਤੇ ਮਸਾਲਿਆਂ ਦੀ ਵਰਤੋਂ ਕਰ ਕੇ ਆਲੂ ਦੀ ਸਬਜ਼ੀ ਨੂੰ ਬਣਾਇਆ ਜਾਂਦਾ ਹੈ। ਇਹ ਸਬਜ਼ੀ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਅਤੇ ਸਿਹਤ ਲਈ ਵੀ ਲਾਭਦਾਇਕ ਹੈ।

ਆਲੂ ਪਾਲਕ ਦੀ ਸਬਜ਼ੀ ਬਣਾਉਣ ਦੀ ਸਮੱਗਰੀ: ਉਬਲੇ ਹੋਏ ਆਲੂ 3, ਪਾਲਕ 2 ਕੱਪ, ਲੱਸਣ ਇਕ ਵੱਡਾ ਚਮਚ, ਹਰੀ ਮਿਰਚ 2, ਲਾਲ ਮਿਰਚ ਪਾਊਡਰ 1/2 ਚਮਚ, ਹਲਦੀ ਪਾਊਡਰ 1/2 ਚਮਚ, ਨਮਕ ਛੋਟਾ ਚਮਚ, ਜ਼ੀਰਾ 1 ਚਮਚ, ਸਾਬਤ ਲਾਲ ਮਿਰਚ 1।
ਸੱਭ ਤੋਂ ਪਹਿਲਾਂ ਕੜਾਹੀ ਵਿਚ ਸਬਜ਼ੀ ਅਨੁਸਾਰ ਤੇਲ ਪਾਉ ਅਤੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ ਵਿਚ ਮਸਾਲਾ ਬਣਾ ਕੇ ਪਾਉ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਉ। ਮਸਾਲਾ ਭੁੰਨਣ ਤੋਂ ਬਾਅਦ ਉਸ ਵਿਚ ਉਬਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਨਾਲ ਹੀ ਪਾਲਕ ਵੀ ਪਾਉ। ਪਾਲਕ ਪਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਥੋੜ੍ਹਾ ਜਿਹਾ ਸੇਕ ਲਵਾ ਕੇ ਗੈਸ ਬੰਦ ਕਰ ਦਿਉ। ਤੁਹਾਡੀ ਆਲੂ ਦੀ ਸਬਜ਼ੀ ਤਿਆਰ ਹੈ।