Health News: ਜੇਕਰ ਢਿੱਡ ਵਿਚ ਬਣਦੀ ਹੈ ਗੈਸ ਤਾਂ ਜ਼ਰੂਰ ਪੀਉ ਹਿੰਗ ਵਾਲਾ ਪਾਣੀ

ਏਜੰਸੀ

ਜੀਵਨ ਜਾਚ, ਸਿਹਤ

Health News: ਅੱਜ ਅਸੀਂ ਤੁਹਾਨੂੰ ਦਸਾਂਗੇ ਚੁਟਕੀ ਭਰ ਹਿੰਗ ਨੂੰ ਪਾਣੀ ਵਿਚ ਮਿਲਾ ਕੇ ਪੀਣ ਦੇ ਫ਼ਾਇਦਿਆਂ ਬਾਰੇ :

If gas is formed in the stomach, then drink asafoetida water

 

Health News: ਅਜਕਲ ਹਰ ਘਰ ਵਿਚ ਕੋਈ ਨਾ ਕੋਈ ਕਿਸੇ ਨਾ ਕਿਸੇ ਬੀਮਾਰੀ ਤੋਂ ਪ੍ਰੇਸ਼ਾਨ ਹੈ। ਚਾਹੇ ਉਹ ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ, ਗੈਸ ਜਾਂ ਫਿਰ ਜੋੜਾਂ ਦਾ ਦਰਦ ਹੈ। ਅਜਕਲ ਗ਼ਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਕਾਰਨ ਇਹ ਸੱਭ ਬੀਮਾਰੀਆਂ ਆਮ ਹੋ ਗਈਆਂ ਹਨ। ਬਹੁਤ ਸਾਰੇ ਲੋਕ ਛੋਟੀਆਂ-ਛੋਟੀਆਂ ਬੀਮਾਰੀਆਂ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ ਦਵਾਈਆਂ ਦੀ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ ਕਿਉਂਕਿ ਇਨ੍ਹਾਂ ਦਾ ਕਿਡਨੀਆਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਲਈ ਇਨ੍ਹਾਂ ਬੀਮਾਰੀਆਂ ਨੂੰ ਠੀਕ ਕਰਨ ਲਈ ਜੇ ਤੁਸੀਂ ਆਯੁਰਵੈਦਿਕ ਨੁਸਖ਼ਿਆਂ ਦਾ ਸਹਾਰਾ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਚੰਗਾ ਹੋਵੇਗਾ।

ਅੱਜ ਅਸੀਂ ਤੁਹਾਨੂੰ ਦਸਾਂਗੇ ਚੁਟਕੀ ਭਰ ਹਿੰਗ ਨੂੰ ਪਾਣੀ ਵਿਚ ਮਿਲਾ ਕੇ ਪੀਣ ਦੇ ਫ਼ਾਇਦਿਆਂ ਬਾਰੇ :

ਹਿੰਗ ਵਾਲਾ ਪਾਣੀ ਬਣਾਉਣ ਦੀ ਵਿਧੀ: ਚੁਟਕੀ ਭਰ ਹਿੰਗ, ਇਕ ਗਲਾਸ ਪਾਣੀ। ਸੱਭ ਤੋਂ ਪਹਿਲਾਂ ਇਕ ਗਲਾਸ ਕੋਸਾ ਪਾਣੀ ਲਉ ਅਤੇ ਇਸ ਵਿਚ ਚੁਟਕੀ ਭਰ ਹਿੰਗ ਮਿਲਾ ਕੇ ਇਸ ਪਾਣੀ ਨੂੰ ਪੀ ਲਉ। ਜੇ ਤੁਹਾਨੂੰ ਗੈਸ, ਸ਼ੂਗਰ, ਖ਼ੂਨ ਦੀ ਘਾਟ ਜਾਂ ਫਿਰ ਜੋੜਾਂ ਵਿਚ ਦਰਦ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਹਿੰਗ ਦੇ ਪਾਣੀ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇਸ ਵਿਚ ਐਂਟੀ-ਇੰਫ਼ਲੇਮੇਟਰੀ ਗੁਣ ਹੁੰਦੇ ਹਨ ਜੋ ਸਾਡੇ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਦੇ ਹਨ। ਹਿੰਗ ਵਾਲਾ ਪਾਣੀ ਪੀਣ ਨਾਲ ਸਾਡੀਆਂ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ ਅਤੇ ਅਸਥਮਾ ਦੇ ਰੋਗੀਆਂ ਲਈ ਇਹ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ।

ਜੇ ਤੁਹਾਨੂੰ ਪਿਠ ਦੀ ਕੋਈ ਵੀ ਸਮੱਸਿਆ ਹੈ ਤਾਂ ਹਿੰਗ ਦੀ ਵਰਤੋਂ ਜ਼ਰੂਰ ਕਰੋ। ਇਸ ਵਿਚ ਐਂਟੀ-ਇੰਫ਼ਲੀਮੇਟਰੀ ਅਤੇ ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ ਜੋ ਖ਼ਰਾਬ ਢਿੱਡ, ਗੈਸ, ਢਿੱਡ ਦੇ ਕੀੜੇ ਅਤੇ ਬਦਹਜ਼ਮੀ ਜਿਹੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।

ਹਿੰਗ ਸਾਹ ਦੀਆਂ ਸਮੱਸਿਆਵਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੀ ਛਾਤੀ ਵਿਚ ਜੰਮੀ ਬਲਗਮ ਨੂੰ ਠੀਕ ਕਰਦਾ ਹੈ। ਜੇ ਤੁਹਾਨੂੰ ਸਾਹ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਸ਼ਹਿਦ ਅਤੇ ਅਦਰਕ ਦੇ ਰਸ ਵਿਚ ਹਿੰਗ ਮਿਲਾ ਕੇ ਲਉ। ਇਸ ਨਾਲ ਖਾਂਸੀ ਅਤੇ ਅਸਥਮਾ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।

ਹਿੰਗ ਬਲੱਡ ਸ਼ੂਗਰ ਲੈਵਲ ਘੱਟ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਜੇ ਤੁਸੀਂ ਵੀ ਅਪਣਾ ਬਲੱਡ ਸ਼ੂਗਰ ਲੇਵਲ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਅਪਣੇ ਖਾਣੇ ਵਿਚ ਜ਼ਰੂਰ ਸ਼ਾਮਲ ਕਰੋ ਅਤੇ ਹਿੰਗ ਵਾਲਾ ਪਾਣੀ ਰੋਜ਼ਾਨਾ ਜ਼ਰੂਰ ਪੀਉ।