ਅੱਖਾਂ ਹੇਠਲੇ ਕਾਲੇ ਘੇਰਿਆਂ ਨੂੰ ਠੀਕ ਕਰਦੈ ਦੇਸੀ ਘਿਉ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਾਲੇ ਘੇਰਿਆਂ ਨੂੰ ਖ਼ਤਮ ਕਰਨ ਦੇ ਨਾਲ-ਨਾਲ ਹੀ ਦੇਸੀ ਘਿਉ ਵਾਲਾਂ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ

photo

 

ਮੁਹਾਲੀ: ਅੱਖਾਂ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਇਨ੍ਹਾਂ ਦੇ ਹੇਠਾਂ ਪਏ ਕਾਲੇ ਘੇਰੇ ਤੁਹਾਡੀ ਸੁੰਦਰਤਾ ਨੂੰ ਵਿਗਾੜ ਦਿੰਦੇ ਹਨ। ਅੱਜਕਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਤਣਾਅ ਭਰੀ ਜ਼ਿੰਦਗੀ ਦੇ ਬਹੁਤ ਸਾਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਤਣਾਅ ਦਾ ਅਸਰ ਸਾਡੇ ਚਿਹਰੇ ’ਤੇ ਸਾਫ਼ ਦਿਸਣ ਲੱਗ ਜਾਂਦਾ ਹੈ। ਤਣਾਅ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਨਜ਼ਰ ਆਉਣ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ:ਅੱਜ ਦਾ ਹੁਕਮਨਾਮਾ ( 10 ਫਰਵਰੀ 2023)

ਜੇਕਰ ਕਾਲੇ ਘੇਰਿਆਂ ਦਾ ਸਮਾਂ ਰਹਿੰਦੇ ਹੀ ਇਲਾਜ ਨਾ ਕੀਤਾ ਜਾਵੇ ਤਾਂ ਫਿਰ ਇਹ ਹਮੇਸ਼ਾ ਲਈ ਚਿਹਰੇ ਦੀ ਖ਼ੂਬਸੂਰਤੀ ਖੋਹ ਲੈਂਦੇ ਹਨ। ਕੁਝ ਲੋਕ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਕ੍ਰੀਮਾਂ ਦੀ ਵਰਤੋਂ ਕਰਦੇ ਹਨ ਪਰ ਨਤੀਜੇ ਨਾਂ ਮਾਤਰ ਹੀ ਨਿਕਲਦੇ ਹਨ। ਅੱਜ ਅਸੀਂ ਤੁਹਾਨੂੰ ਕਾਲੇ ਘੇਰਿਆਂ ਤੋਂ ਮੁਕਤੀ ਦਿਵਾਉਣ ਲਈ ਦੇਸੀ ਘਿਉ ਦਾ ਅਜਿਹਾ ਘਰੇਲੂ ਨੁਸਖ਼ਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰ ਕੇ ਤੁਸੀਂ ਅੱਖਾਂ ਹੇਠਾਂ ਹੋਣ ਨਾਲੇ ਕਾਲੇ ਘੇਰਿਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਸਕਦੇ ਹੋ। ਅੱਖਾਂ ਦੇ ਕਾਲੇ ਘੇਰਿਆਂ ਨੂੰ ਮਿਟਾਉਣ ਲਈ ਦੇਸੀ ਘਿਉ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਲਈ ਤੁਸੀਂ ਅਪਣੇ ਚਿਹਰੇ ਨੂੰ ਸੱਭ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋ ਲਵੋ। ਦੇਸੀ ਘਿਉ ਦੀ ਇਕ ਬੂੰਦ ਲੈ ਕੇ ਉਸ ਨੂੰ ਪਾਣੀ ’ਚ ਉਂਗਲੀ ਨਾਲ ਅੱਖਾਂ ਦੇ ਕਾਲੇ ਘੇਰਿਆਂ ’ਤੇ ਲਗਾ ਕੇ ਹਲਕੀ-ਹਲਕੀ ਮਸਾਜ ਕਰਨੀ ਚਾਹੀਦੀ ਹੈ। ਮਸਾਜ ਕਰਨ ਤੋਂ ਬਾਅਦ ਮੂੰਹ ਨੂੰ ਸਾਫ਼ ਨਹੀਂ ਕਰਨਾ ਚਾਹੀਦਾ। ਫਿਰ ਸਵੇਰੇ ਉਠ ਕੇ ਚਿਹਰਾ ਧੋਵੋ। ਕੁੱਝ ਦਿਨਾਂ ਤਕ ਅਜਿਹਾ ਰੋਜ਼ਾਨਾ ਕਰ ਕੇ ਤੁਹਾਡੀਆਂ ਅੱਖਾਂ ਹੇਠਾਂ ਬਣੇ ਕਾਲੇ ਘੇਰੇ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਣਗੇ।

ਇਹ ਵੀ ਪੜ੍ਹੋ:ਸਾਰੀਆਂ ਹੀ ਸਰਕਾਰਾਂ ਕੁੱਝ ਲੋਕਾਂ ਨੂੰ ਅਮੀਰ ਬਣਨ ਦੇ ਮੌਕੇ ਦਿੰਦੀਆਂ ਹਨ ਤੇ ਬਾਕੀਆਂ ਨੂੰ ਗ਼ਰੀਬ ਬਣਾਈ ਰੱਖਣ ਦਾ ਪ੍ਰਬੰਧ ਕਰਦੀਆਂ ਹਨ.  

ਕਾਲੇ ਘੇਰਿਆਂ ਨੂੰ ਖ਼ਤਮ ਕਰਨ ਦੇ ਨਾਲ-ਨਾਲ ਹੀ ਦੇਸੀ ਘਿਉ ਵਾਲਾਂ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਘਿਉ ਨਾਲ ਬਣੇ ਹੇਅਰ ਮਾਸਕ ਦੇ ਇਸਤੇਮਾਲ ਨਾਲ ਵਾਲ ਲੰਬੇ ਹੋਣ ਦੇ ਨਾਲ-ਨਾਲ ਕੋਮਲ ਬਣਦੇ ਹਨ। ਹੇਅਰ ਮਾਸਕ ਬਣਾਉਣ ਲਈ ਦੋ ਚਮਚ ਦੇਸੀ ਘਿਉ ਵਿਚ ਇਕ ਚਮਚ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਸ ਮਿਸ਼ਰਣ ਦੀ ਪੂਰੇ ਵਾਲਾਂ ਵਿਚ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਤੋਂ ਬਾਅਦ ਲਗਭਗ ਅੱਧੇ ਘੰਟੇ ਲਈ ਵਾਲਾਂ ਨੂੰ ਉਸ ਤਰ੍ਹਾਂ ਹੀ ਛੱਡ ਦਿਉ। ਅੱਧੇ ਘੰਟੇ ਤੋਂ ਬਾਅਦ ਵਾਲਾਂ ਨੂੰ ਧੋ ਲਵੋ। ਅਜਿਹਾ ਹਫ਼ਤੇ ਵਿਚ ਦੋ ਵਾਰ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਚਮਕਦਾਰ ਅਤੇ ਕਾਲੇ ਹੋਣਗੇ। ਦੇਸੀ ਘਿਉ ਫਟੇ ਬੁੱਲ੍ਹਾਂ ਲਈ ਵੀ ਬੇਹੱਦ ਲਾਹੇਵੰਦ ਮੰਨਿਆ ਜਾਂਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਘਿਉ ਦੀ ਇਕ ਬੂੰਦ ਲੈ ਕੇ ਉਸ ਨੂੰ ਅਪਣੇ ਬੁੱਲ੍ਹਾਂ ’ਤੇ ਲਗਾਉ। ਰੋਜ਼ਾਨਾ ਅਜਿਹਾ ਕਰਨ ਨਾਲ ਬੁੱਲ੍ਹਾਂ ਦੇ ਰੁੱਖੇਪਣ ਤੋਂ ਛੁਟਕਾਰਾ ਮਿਲੇਗਾ।