Health News: ਜੇਕਰ ਤੁਹਾਨੂੰ ਸੌਂਦੇ ਸਮੇਂ ਸਾਹ ਲੈਣ ’ਚ ਹੁੰਦੀ ਹੈ ਤਕਲੀਫ਼ ਤਾਂ ਤੁਰਤ ਡਾਕਟਰ ਤੋਂ ਲਵੋ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਅਸਥਮਾ ਇਕ ਇਸ ਤਰ੍ਹਾਂ ਦਾ ਰੋਗ ਹੈ ਜਿਸ ਨਾਲ ਫੇਫੜਿਆਂ ਨੂੰ ਸੋਜ ਆ ਜਾਂਦੀ ਹੈ। ਇਸ ਨਾਲ ਸਾਹ ਲੈਣ ਵਿਚ ਤਕਲੀਫ਼ ਹੋ ਸਕਦੀ ਹੈ

If you have trouble breathing while sleeping, consult a doctor immediately Health News in punjabi

If you have trouble breathing while sleeping, consult a doctor immediately Health News in punjabi : ਕੁੱਝ ਲੋਕਾਂ ਨੂੰ ਸੌਂਦੇ ਸਮੇਂ ਸਾਹ ਲੈਣ ਵਿਚ ਬਹੁਤ ਜ਼ਿਆਦਾ ਬੇਚੈਨੀ ਮਹਿਸੂਸ ਹੁੰਦੀ ਹੈ। ਉਨ੍ਹਾਂ ਨੂੰ ਰਾਤ ਦੇ ਸਮੇਂ ਸਾਹ ਲੈਣ ਵਿਚ ਤਕਲੀਫ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਇਸ ਤਰ੍ਹਾਂ ਦੀ ਗੰਭੀਰ ਸਮੱਸਿਆ ਹੈ, ਜੋ ਕਈ ਰੋਗਾਂ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਕਿਸੇ ਵੀ ਇਨਸਾਨ ਨੂੰ ਰਾਤ ਨੂੰ ਸੌਂਦੇ ਸਮੇਂ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ, ਤਾਂ ਉਸ ਨੂੰ ਤੁਰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

ਵੈਸੇ ਤਾਂ ਜ਼ਿਆਦਾਤਰ ਇਹ ਦਿਲ ਅਤੇ ਫੇਫੜਿਆਂ ਦੀ ਕੋਈ ਸਮੱਸਿਆ ਹੁੰਦੀ ਹੈ, ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦਸਾਂਗੇ ਰਾਤ ਨੂੰ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਜੇ ਤੁਹਾਨੂੰ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੋਈ ਅਤੇ ਨਾ ਹੀ ਕੋਈ ਰੋਗ ਹੈ ਜਿਸ ਕਾਰਨ ਤੁਹਾਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਹੋਵੇ। ਪਹਿਲੀ ਵਾਰ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇ ਰਹੇ ਹੋਣ, ਤਾਂ ਤੁਰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਸਥਮਾ ਇਕ ਇਸ ਤਰ੍ਹਾਂ ਦਾ ਰੋਗ ਹੈ ਜਿਸ ਨਾਲ ਫੇਫੜਿਆਂ ਨੂੰ ਸੋਜ ਆ ਜਾਂਦੀ ਹੈ। ਇਸ ਨਾਲ ਸਾਹ ਲੈਣ ਵਿਚ ਤਕਲੀਫ਼ ਹੋ ਸਕਦੀ ਹੈ। ਜੇ ਤੁਹਾਨੂੰ ਵੀ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ, ਤਾਂ ਤੁਹਾਨੂੰ ਅਸਥਮੇ ਦੀ ਸਮੱਸਿਆ ਹੋ ਸਕਦੀ ਹੈ। ਜਦੋਂ ਸਾਡੇ ਸਰੀਰ ਵਿਚ ਖ਼ੂਨ ਗਾੜਾ ਹੋ ਜਾਂਦਾ ਹੈ ਤਾਂ ਉਸ ਸਮੇਂ ਸਾਨੂੰ ਸਾਹ ਲੈਣ ਵਿਚ ਬਹੁਤ ਤਕਲੀਫ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਖ਼ੂਨ ਗਾੜਾ ਹੋਣ ਕਾਰਨ ਫੇਫੜਿਆਂ ਤਕ ਖ਼ੂਨ ਦੇ ਵਹਾਅ ਵਿਚ ਰੁਕਾਵਟ ਆਉਣ ਲਗਦੀ ਹੈ।

ਇਸ ਨਾਲ ਅਚਾਨਕ ਛਾਤੀ ਵਿਚ ਦਰਦ, ਦਿਲ ਦੀ ਧੜਕਣ ਤੇਜ਼ ਹੋਣ ਲਗਦੀ ਹੈ। ਨਾਲ ਹੀ ਸਾਹ ਲੈਣ ਵਿਚ ਤਕਲੀਫ਼ ਹੋਣ ਦੀਆਂ ਸ਼ਿਕਾਇਤ ਹੋਣ ਲਗਦੀਆਂ ਹਨ। ਕਈ ਵਾਰ ਤਣਾਅ ਦੇ ਕਾਰਨ ਇਨਸਾਨ ਨੂੰ ਨੀਂਦ ਨਹੀਂ ਆਉਂਦੀ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਾਹ ਲੈਣ ਵਿਚ ਤਕਲੀਫ਼ ਅਤੇ ਬੇਚੈਨੀ ਹੋਣਾ ਤਣਾਅ ਦਾ ਕਾਰਨ ਹੋ ਸਕਦਾ ਹੈ। ਨਿਮੋਨੀਆ ਇਕ ਵਾਇਰਲ ਬੀਮਾਰੀ ਹੈ। ਇਸ ਵਿਚ ਬੁਖ਼ਾਰ ਜਿਹੇ ਲੱਛਣਾਂ ਦੇ ਨਾਲ-ਨਾਲ ਸੀਨੇ ਵਿਚ ਦਰਦ, ਖੰਘ ਅਤੇ ਸਾਹ ਲੈਣ ਵਿਚ ਤਕਲੀਫ਼ ਹੋ ਸਕਦੀ ਹੈ। ਜੇ ਤੁਹਾਨੂੰ ਸਾਹ ਲੈਣ ਦੀ ਤਕਲੀਫ਼ ਦੇ ਨਾਲ-ਨਾਲ ਬੁਖ਼ਾਰ ਹੋ ਰਿਹਾ ਹੈ, ਤਾਂ ਇਸ ਦਾ ਕਾਰਨ ਕੋਈ ਵਾਇਰਲ ਬੀਮਾਰੀ ਹੋ ਸਕਦੀ ਹੈ। ਜਦੋਂ ਕਿਸੇ ਇਨਸਾਨ ਦਾ ਦਿਲ ਚੰਗੀ ਤਰ੍ਹਾਂ ਖ਼ੂਨ ਨੂੰ ਪੰਪ ਨਹੀਂ ਕਰ ਪਾਉਂਦਾ, ਤਾਂ ਉਸ ਸਮੇਂ ਸਾਹ ਲੈਣ ਵਿਚ ਤਕਲੀਫ਼ ਹੋ ਸਕਦੀ ਹੈ। ਇਸ ਲਈ ਸਾਹ ਲੈਣ ਵਿਚ ਤਕਲੀਫ਼ ਹੋਣਾ ਦਿਲ ਦੀ ਬੀਮਾਰੀ ਹੋ ਸਕਦੀ ਹੈ।

ਪਲਮੋਨਰੀ ਅੰਬੋਲੀਜਮ ਇਹ ਇਕ ਫੇਫੜਿਆਂ ਦੀ ਗੰਭੀਰ ਬੀਮਾਰੀ ਹੁੰਦੀ ਹੈ ਜਿਸ ਵਿਚ ਫੇਫੜਿਆਂ ਵਿਚ ਖ਼ੂਨ ਦਾ ਥੱਕਾ ਜੰਮ ਜਾਂਦਾ ਹੈ। ਇਸ ਨਾਲ ਸੀਨੇ ਵਿਚ ਦਰਦ, ਖੰਘ ਅਤੇ ਸੋਜ ਦੀ ਸਮੱਸਿਆ ਦੇ ਨਾਲ-ਨਾਲ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇਹ ਇਕ ਸਾਹ ਦੀ ਨਲੀ ਦੀ ਸਮੱਸਿਆ ਹੁੰਦੀ ਹੈ। ਇਸ ਬੀਮਾਰੀ ਵਿਚ ਸਾਹ ਨਲੀ ’ਚ ਸੋਜ ਆ ਜਾਂਦੀ ਹੈ ਜਿਸ ਕਾਰਨ ਸਾਹ ਠੀਕ ਤਰ੍ਹਾਂ ਨਹੀਂ ਆਉਂਦਾ। ਜੇ ਤੁਹਾਨੂੰ ਵੀ ਰਾਤ ਨੂੰ ਸੌਂਦੇ ਸਮੇਂ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ, ਤਾਂ ਇਹ ਇਕ ਸਾਹ ਦੀ ਨਲੀ ਦੀ ਸਮੱਸਿਆ ਵੀ ਹੋ ਸਕਦੀ ਹੈ। ਕਈ ਵਾਰ ਕੁੱਝ ਤਰ੍ਹਾਂ ਦੀਆਂ ਅਲਰਜੀਆਂ ਕਾਰਨ ਸਾਹ ਲੈਣ ਵਿਚ ਤਕਲੀਫ਼ ਹੋ ਸਕਦੀ ਹੈ। ਜੇ ਤੁਸੀਂ ਪ੍ਰਦੂਸ਼ਣ ਵਾਲੇ ਇਲਾਕੇ ਵਿਚ ਰਹਿੰਦੇ ਹੋ ਜਾਂ ਫਿਰ ਕੋਈ ਅਲਰਜੀ ਦੀ ਸਮੱਸਿਆ ਜਲਦੀ ਹੁੰਦੀ ਹੈ, ਤਾਂ ਇਸ ਨਾਲ ਸਾਹ ਲੈਣ ਵਿਚ ਤਕਲੀਫ਼ ਹੋ ਸਕਦੀ ਹੈ।

(For more Punjabi news apart from If you have trouble breathing while sleeping, consult a doctor immediately Health News in punjabi, stay tuned to Rozana Spokesman)