Health News: ਊਠਣੀ ਦਾ ਦੁੱਧ ਪੀਣ ਦੇ ਹੁੰਦੇ ਹਨ ਕਈ ਫ਼ਾਇਦੇ, ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਊਠਣੀ ਦਾ ਦੁੱਧ ਮੰਦਬੁੱਧੀ ਬੱਚਿਆਂ ਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਸਹਾਈ ਸਿੱਧ ਹੋ ਰਿਹਾ ਹੈ।

There are many benefits of drinking camel milk Health News

ਅਕਸਰ ਲੋਕ ਮੱਝ ਅਤੇ ਗਾਂ ਦਾ ਦੁੱਧ ਪੀਂਦੇ ਹਨ ਪਰ ਰਾਜਸਥਾਨ ਵਿਚ ਊਠਣੀ ਦੇ ਦੁੱਧ ਨੂੰ ਅੰਮ੍ਰਿਤ ਸਮਝਿਆ ਜਾਂਦਾ ਹੈ। ਊਠਣੀ ਦਾ ਦੁੱਧ ਮਰਦ ਨੂੰ ਹਮੇਸ਼ਾ ਜਵਾਨ ਰਖਦਾ ਹੈ। ਊਠਣੀ ਦੇ ਦੁੱਧ ਦੇ ਅਨੇਕਾਂ ਫ਼ਾਇਦੇ ਹਨ ਇਹ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਊਠਣੀ ਦੀ ਸਰੀਰ ਬਣਤਰ  ਤੋਂ ਹੀ ਉਸ ਦੇ ਸਖ਼ਤ ਕੰਮਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।


ਊਠ ਦੀ ਔਸਤ ਉਮਰ 35 ਤੋਂ 40 ਸਾਲ ਹੁੰਦੀ ਹੈ। ਇਸ ਤੋਂ ਇਲਾਵਾ ਪੂਰੀ ਤਰ੍ਹਾਂ ਵਿਕਸਤ ਖੜੇ ਬਾਲਗ ਊਠ ਦੀ ਉਚਾਈ ਮੋਢੇ ਤਕ 1.86 ਮੀਟਰ ਅਤੇ ਢੁੱਠ ਤਕ 2.15 ਮੀਟਰ ਹੁੰਦੀ ਹੈ। ਢੁੱਠ ਸ੍ਰੀਰ ਤੋਂ ਲਗਭਗ 30 ਇੰਚ ਉਪਰ ਤਕ ਵਧਦਾ ਹੈ। ਕਿਹਾ ਜਾਂਦਾ ਹੈ ਕਿ ਆਧੁਨਿਕ ਊਠਾਂ ਦੇ ਪੂਰਵਜਾਂ ਦਾ ਵਿਕਾਸ ਉਤਰੀ ਅਮਰੀਕਾ ਵਿਚ ਹੋਇਆ ਹੈ ਜੋ ਬਾਅਦ ਵਿਚ ਏਸ਼ੀਆ ਵਿਚ ਫੈਲ ਗਏ।


ਊਠਣੀ ਦਾ ਦੁੱਧ ਮੰਦਬੁੱਧੀ ਬੱਚਿਆਂ ਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਸਹਾਈ ਸਿੱਧ ਹੋ ਰਿਹਾ ਹੈ। ਡਾਕਟਰਾਂ ਅਨੁਸਾਰ ਮਾਨਸਕ ਅਪਾਹਜਤਾ, ਕੈਂਸਰ, ਡੇਂਗੂ, ਏਡਜ਼, ਸ਼ੂਗਰ, ਟਾਈਫ਼ਾਈਡ, ਐਲਰਜੀ ਅਤੇ ਚਿੜਚਿੜੇਪਣ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਊਠਣੀ ਦਾ ਦੁੱਧ (ਕੈਮਲ ਮਿਲਕ) ਬੇਹੱਦ ਲਾਹੇਵੰਦ ਹੈ। ਸਵਿਟਜ਼ਰਲੈਂਡ, ਇਜ਼ਰਾਈਲ, ਰਸ਼ੀਆ ਤੇ ਲੰਡਨ ਦੇਸ਼ਾਂ ਦੇ ਸਿਹਤ ਵਿਗਿਆਨੀਆਂ ਨੇ ਖੋਜ ਰਾਹੀਂ ਸਿੱਟਾਂ ਕਢਿਆ ਸੀ ਕਿ ਊਠਣੀ ਦੇ ਦੁੱਧ ਨਾਲ ਮਾਨਸਕ ਅਪਾਹਜਤਾ ਸਮੇਤ ਅਨੇਕਾਂ ਬਿਮਾਰੀਆਂ ਠੀਕ ਹੋ ਰਹੀਆਂ ਹਨ।


ਊਠਣੀ ਦੇ ਦੁੱਧ ਵਿਚ ਵਿਟਾਮਿਨ-ਬੀ, ਸੀ, ਕੈਲਸ਼ੀਅਮ ਅਤੇ ਲੋਹਾ ਵੱਡੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਡਾਕਟਰਾਂ ਅਨੁਸਾਰ ਪਾਣੀ ਤੋਂ ਵਾਝਿਆਂ ਰੱਖਣ ਉਪ੍ਰੰਤ ਵੀ ਊਠਣੀ ਦਾ ਪ੍ਰਤੀਕਰਮ ਬੜਾ ਅਜੀਬ ਹੁੰਦਾ ਹੈ। ਦੁੱਧ ਵਿਚ ਪਾਣੀ ਦੀ ਮਾਤਰਾ 84 ਫ਼ੀ ਸਦੀ ਤੋਂ ਵੱਧ ਕੇ 91 ਫ਼ੀ ਸਦੀ ਹੋ ਜਾਂਦੀ ਹੈ ਤੇ ਚਰਬੀ 4 ਫ਼ੀ ਸਦੀ ਤੋਂ ਘਟ ਕੇ 1 ਫ਼ੀ ਸਦੀ ਰਹਿ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਮਾਂ ਇਸ ਤਰ੍ਹਾਂ ਦੇ ਪ੍ਰਬੰਧ ਰਾਹੀਂ ਊਠਣੀ ਅਤੇ ਉਸ ਦੇ ਚੁੰਘ ਰਹੇ ਬੱਚੇ ਨੂੰ ਕੁੱਝ ਹੋਰ ਸਮੇਂ ਲਈ ਸੰਕਟ ਦਾ ਮੁਕਾਬਲਾ ਕਰਨ ਦੀ ਸਮਰੱਥਾ ਬਖ਼ਸ਼ਦੀ ਹੈ।