Health News: ਸਿਹਤ ਲਈ ਬਹੁਤ ਲਾਹੇਵੰਦ ਹੈ ਜੰਗਲੀ ਜਲੇਬੀ

ਸਪੋਕਸਮੈਨ Fact Check

ਜੀਵਨ ਜਾਚ, ਸਿਹਤ

ਗਰਮੀ ਦੇ ਮੌਸਮ ਵਿਚ ਜੰਗਲ ਜਲੇਬੀ ਫਲ ਦਾ ਜੂਸ ਬਣਾਇਆ ਜਾਂਦਾ ਹੈ।

Wild jalebi is very beneficial for Health News

 

ਜੰਗਲ ਜਲੇਬੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਭੋਜਨ ਪਦਾਰਥ ਹੈ। ਇਹ ਚਿੱਟੇ ਤੇ ਗੁਲਾਬੀ ਰੰਗ ਦਾ ਇਕ ਫਲ ਹੈ। ਇਸ ਨੂੰ ਚਮੜੀ, ਮਾਸਪੇਸ਼ੀਆਂ ਤੇ ਹੱਡੀਆਂ ਵਾਸਤੇ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੀ ਇਨਫ਼ੈਕਸ਼ਨ ਦੂਰ ਹੁੰਦੀ ਹੈ ਤੇ ਸਰੀਰ ਵਿਚ ਮਜ਼ਬੂਤੀ ਆਉਂਦੀ ਹੈ। ਆਉ ਜਾਣਦੇ ਹਾਂ ਸਿਹਤ ਲਈ ਜੰਗਲ ਜਲੇਬੀ ਫਲ ਦੇ ਕੀ ਫ਼ਾਇਦੇ ਹਨ:

ਗਰਮੀ ਦੇ ਮੌਸਮ ਵਿਚ ਜੰਗਲ ਜਲੇਬੀ ਫਲ ਦਾ ਜੂਸ ਬਣਾਇਆ ਜਾਂਦਾ ਹੈ। ਇਸ ਨਾਲ ਹੀ ਸੂਪ ਜਾਂ ਸੌਸ ਬਣਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿਚ ਇਸ ਦੇ ਗੁੱਦੇ ਦਾ ਆਚਾਰ ਵੀ ਬਣਾਇਆ ਜਾਂਦਾ ਹੈ।  ਜੰਗਲ ਜਲੇਬੀ ਫਲ ਨੂੰ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਇਸ ਦੇ ਸੇਵਨ ਨਾਲ ਗਰਮੀਆਂ ਵਿਚ ਚਮੜੀ ਮੁਲਾਇਮ ਤੇ ਚਮਕਦਾਰ ਰਹਿੰਦੀ ਹੈ। ਇਸ ਤੋਂ ਇਲਾਵਾ ਸਾਨੂੰ ਕਈ ਤਰ੍ਹਾਂ ਦੀਆਂ ਚਮੜੀ ਆਦਿ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਸ ਵਿਚ ਕੈਲਸ਼ੀਅਮ, ਫ਼ਾਸਫ਼ੋਰਸ, ਆਇਰਨ, ਵਿਟਾਮਿਨ ਬੀ ਅਤੇ ਸੀ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਸਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਲਈ ਜ਼ਰੂਰੀ ਹਨ। ਇਸ ਦੇ ਸੇਵਨ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਵਿਚ ਮਜ਼ਬੂਤੀ ਆਉਂਦੀ ਹੈ। ਜੰਗਲ ਜਲੇਬੀ ਐਂਟੀਆਕਸੀਡੈਂਟ ਤੱਤ ਵੀ ਮੌਜੂਦ ਹਨ, ਜੋ ਕਿ ਸਾਨੂੰ ਚਿੰਤਾ, ਡਿਪ੍ਰੈਸ਼ਨ ਆਦਿ ਸਮੱਸਿਆਵਾਂ ਤੋਂ ਬਚਾਉਂਦੇ ਹਨ। ਇਸ ਦੇ ਸੇਵਨ ਨਾਲ ਮੂਡ ਸਕਾਰਾਤਮਕ ਤੇ ਚੰਗਾ ਰਹਿੰਦਾ ਹੈ।