ਅੱਡੀਆਂ ਦੇ ਦਰਦ ਤੋਂ ਪਾਓ ਇਸ ਤਰ੍ਹਾਂ ਨਿਜਾਤ
ਭੱਜਦੌੜ ਭਰੀ ਜ਼ਿੰਦਗੀ ਵਿਚ ਸਿਹਤ ਨਾਲ ਜੁਡ਼ੀ ਛੋਟੀ - ਮੋਟੀ ਸਮੱਸਿਆ ਹੋਣਾ ਆਮ ਹੈ, ਜਿਸ ਵਿਚੋਂ ਇਕ ਹੈ ਅੱਡੀਆਂ ਦਾ ਦਰਦ ਹੋਣਾ। ਪੈਰਾਂ ਦੀਆਂ ਅੱਡੀਆਂ ਵਿਚ ਦਰਦ ਨਾਲ...
ਭੱਜਦੌੜ ਭਰੀ ਜ਼ਿੰਦਗੀ ਵਿਚ ਸਿਹਤ ਨਾਲ ਜੁਡ਼ੀ ਛੋਟੀ - ਮੋਟੀ ਸਮੱਸਿਆ ਹੋਣਾ ਆਮ ਹੈ, ਜਿਸ ਵਿਚੋਂ ਇਕ ਹੈ ਅੱਡੀਆਂ ਦਾ ਦਰਦ ਹੋਣਾ। ਪੈਰਾਂ ਦੀਆਂ ਅੱਡੀਆਂ ਵਿਚ ਦਰਦ ਨਾਲ ਚੱਲਣ ਫਿਰਣ ਵਿਚ ਬਹੁਤ ਪਰੇਸ਼ਾਨੀ ਹੁੰਦੀ ਹੈ ਅਤੇ ਇਸ ਨਾਲ ਸਰੀਰ ਦੇ ਦੂਜੇ ਹਿੱਸਿਆਂ ਵਿਚ ਵੀ ਦਰਦ ਹੋਣ ਲਗਦਾ ਹੈ। ਆਮ ਤੌਰ 'ਤੇ ਇਹ ਸਮੱਸਿਆ ਉੱਚੀ ਹੀਲ ਦੇ ਜੂਤੇ ਅਤੇ ਸੈਂਡਲ ਪਾਉਣ ਨਾਲ ਹੁੰਦੀ ਹੈ।
ਇਸ ਤੋਂ ਇਲਾਵਾ ਸੱਟ ਲੱਗਣ ਦੇ ਕਾਰਨ, ਪੈਰ ਮੁੜਣਾ, ਨੀਂਦ ਦੀਆਂ ਗੋਲੀਆਂ ਖਾਣਾ, ਜ਼ਿਆਦਾ ਸਮੇਂ ਤੱਕ ਖੜੇ ਰਹਿਣਾ, ਸਰੀਰ ਵਿਚ ਪੋਸ਼ਟਿਕ ਤੱਤ ਦੀ ਕਮੀ, ਸੂਗਰ, ਮੋਟਾਪਾ ਅਤੇ ਹਾਰਮੋਨ ਨਾਲ ਸਬੰਧਤ ਦਵਾਈਆਂ ਦਾ ਸੇਵਨ ਵੀ ਇਸ ਦਰਦ ਦਾ ਕਾਰਨ ਬਣ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਉਪਾਅ : ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪੈਰਾਂ ਨੂੰ ਅਰਾਮ ਦਿਓ ਅਤੇ ਉਨ੍ਹਾਂ ਉਤੇ ਜ਼ਿਆਦਾ ਭਾਰ ਨਾ ਪਾਓ। ਇਸ ਦਰਦ ਤੋਂ ਰਾਹਤ ਪਾਉਣ ਲਈ ਬਰਫ਼ ਦੀ ਸਿਕਾਈ ਵੀ ਬਹੁਤ ਫਾਇਦੇਮੰਦ ਹੈ। ਇਸ ਲਈ ਹਰ ਤਿੰਨ - ਚਾਰ ਘੰਟੇ ਵਿਚ 20 ਤੋਂ 30 ਮਿੰਟ ਤੱਕ ਅੱਡੀਆਂ ਦੀ ਬਰਫ ਨਾਲ ਸਿਕਾਈ ਕਰੋ। ਨੇਮੀ ਰੂਪ ਨਾਲ ਅਜਿਹਾ ਕਰਨ 'ਤੇ ਤੁਹਾਨੂੰ ਅੱਡੀਆਂ ਦੇ ਦਰਦ ਤੋਂ ਰਾਹਤ ਮਿਲ ਜਾਵੇਗੀ।
ਜੇਕਰ ਤੁਹਾਡੀ ਅੱਡੀਆਂ ਵਿਚ ਅਕਸਰ ਦਰਦ ਰਹਿੰਦਾ ਹੈ ਤਾਂ ਵਧੀਆ ਕਵਾਲਿਟੀ ਦੇ ਜੂਤੇ ਪਾਓ, ਜੋ ਤੁਹਾਡੇ ਪੈਰਾਂ ਦੇ ਹਿਸਾਬ ਨਾਲ ਅਰਾਮਦਾਇਕ ਹੋਣ। ਕਸਰਤ ਕਰਨ ਤੋਂ ਪਹਿਲਾਂ ਸਟਰੈਚਿੰਗ ਯੋਗਾ ਜ਼ਰੂਰ ਕਰੋ। ਇਸ ਤੋਂ ਨਾ ਸਿਰਫ਼ ਤੁਹਾਡੀ ਅੱਡੀਆਂ ਦਾ ਦਰਦ ਦੂਰ ਹੁੰਦਾ ਹੈ ਸਗੋਂ ਇਸ ਨਾਲ ਪੈਰਾਂ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ। ਸੱਭ ਤੋਂ ਪਹਿਲਾਂ ਇਕ ਤੌਲੀਏ ਨੂੰ ਮੋੜ ਕੇ ਅਪਣੇ ਤਲਵਿਆਂ ਦੇ ਹੇਠਾਂ ਰੱਖੋ। ਹੁਣ ਅੱਡੀਆਂ ਨੂੰ ਉਤਲੇ ਪਾਸੇ ਉਠਾ ਕੇ ਪੈਰਾਂ ਨੂੰ ਸਟ੍ਰੈਚ ਕਰੋ। ਇਸ ਪੋਜ਼ੀਸ਼ਨ ਵਿਚ ਕਰੀਬ 15 - 30 ਸੈਕਿੰਡ ਲਈ ਰਹੇ ਅਤੇ ਇਸ ਤੋਂ ਬਾਅਦ ਮੁੜ ਉਸੀ ਪੋਜ਼ੀਸ਼ਨ ਵਿਚ ਆ ਜਾਓ।
ਇਸ ਕਸਰਤ ਨਾਲ ਤੁਹਾਡਾ ਅੱਡੀਆਂ ਦਾ ਦਰਦ ਗਾਇਬ ਹੋ ਜਾਵੇਗਾ। ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਦਿਨ ਵਿੱਚ ਘੱਟ ਤੋਂ ਘੱਟ 3 ਵਾਰ ਨਾਰੀਅਲ ਜਾਂ ਸਰੋਂ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਤੁਹਾਨੂੰ ਦਰਦ ਤੋਂ ਜਲਦੀ ਰਾਹਤ ਮਿਲੇਗੀ। ਐਂਟੀਆਕਸੀਡੈਂਟਸ ਨਾਲ ਭਰਪੂਰ ਹਲਦੀ ਵੀ ਅੱਡੀਆਂ ਦੇ ਦਰਦ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਇਸ ਦੇ ਲਈ ਤੁਸੀਂ 1 ਗਲਾਸ ਦੁੱਧ ਵਿਚ ਅੱਧਾ ਚੱਮਚ ਹਲਦੀ ਅਤੇ ਸ਼ਹਿਦ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਤੁਹਾਨੂੰ ਸਵੇਰ ਤੱਕ ਆਰਾਮ ਮਿਲ ਜਾਵੇਗਾ।