Health News : ਲਾਲ ਮਿਰਚ ਭਾਰ ਘੱਟ ਕਰਨ ਦੇ ਨਾਲ-ਨਾਲ ਹੋਰ ਬੀਮਾਰੀਆਂ ਲਈ ਹੈ ਫ਼ਾਇਦੇਮੰਦ

ਏਜੰਸੀ

ਜੀਵਨ ਜਾਚ, ਸਿਹਤ

Health News: ਕੀ ਤੁਸੀਂ ਜਾਣਦੇ ਹੋ ਕਿ ਸਵਾਦ ਦੇ ਨਾਲ-ਨਾਲ ਇਸ ਦੇ ਸਿਹਤ ਸਬੰਧੀ ਵੀ ਬਹੁਤ ਸਾਰੇ ਫ਼ਾਇਦੇ ਹਨ?

Health News: Red pepper is beneficial for weight loss and other diseases

 

Health News: ਲਾਲ ਮਿਰਚ ਦਾ ਨਾਂ ਸੁਣਦੇ ਹੀ ਮੂੰਹ ਵਿਚ ਤਿੱਖਾਪਨ ਆ ਜਾਂਦਾ ਹੈ। ਇਹ ਭਾਵੇਂ ਤਿੱਖੀ ਹੁੰਦੀ ਹੈ ਪਰ ਇਸ ਤੋਂ ਬਿਨਾਂ ਖਾਣੇ ਦਾ ਸਵਾਦ ਵੀ ਨਹੀਂ ਆਉਂਦਾ। ਕੀ ਤੁਸੀਂ ਜਾਣਦੇ ਹੋ ਕਿ ਸਵਾਦ ਦੇ ਨਾਲ-ਨਾਲ ਇਸ ਦੇ ਸਿਹਤ ਸਬੰਧੀ ਵੀ ਬਹੁਤ ਸਾਰੇ ਫ਼ਾਇਦੇ ਹਨ? ਲਾਲ ਮਿਰਚ ਵਿਚ ਅਜਿਹੇ ਕਈ ਉਪਯੋਗੀ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਅਤੇ ਵਾਧੂ ਫ਼ੈਟ ਵੀ ਨਹੀਂ ਬਣਦੀ। ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।

ਲਾਲ ਮਿਰਚ ਵਿਚ ਕੈਪਸੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਰੋਕਥਾਮ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਕੈਪਸੀਨ ਫੇਫੜੇ ਵਿਚ ਮੌਜੂਦ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਖ਼ਤਮ ਕਰ ਦਿੰਦਾ ਹੈ। ਅੱਖਾਂ ਵਿਚ ਦਰਦ ਹੋਵੇ ਜਾਂ ਕਿਸੇ ਕਾਰਨ ਅੱਖਾਂ ਲਾਲ ਹੋ ਜਾਣ ਤਾਂ ਲਾਲ ਮਿਰਚ ਪਾਊਡਰ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਉ। ਜੇ ਖੱਬੀ ਅੱਖ ਵਿਚ ਦਰਦ ਹੈ ਤਾਂ ਪੈਰ ਦੇ ਸੱਜੇ ਅੰਗੂਠੇ ’ਤੇ ਇਸ ਦਾ ਲੇਪ ਲਾ ਲਉ। ਇਹ ਲਾਉਣ ਤੋਂ 2 ਘੰਟੇ ਬਾਅਦ ਅੱਖ ਠੀਕ ਹੋ ਜਾਵੇਗੀ। ਸਰੀਰ ’ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਜਿਵੇਂ ਦਾਦ ਜਾਂ ਖਾਰਿਸ਼ ਹੋ ਜਾਵੇ ਤਾਂ ਲਾਲ ਮਿਰਚ ਪਾਊਡਰ ਵਿਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਨੂੰ ਗਰਮ ਕਰ ਕੇ ਠੰਢਾ ਹੋਣ ’ਤੇ ਛਾਣ ਲਉ। ਇਸ ਤੋਂ ਬਾਅਦ ਇਸ ਨੂੰ ਖਾਰਿਸ਼ ਜਾਂ ਐਲਰਜੀ ਵਾਲੀ ਥਾਂ ’ਤੇ ਲਾਉ।

ਬੁਖ਼ਾਰ ਵਿਚ ਵੀ ਲਾਲ ਮਿਰਚ ਬਹੁਤ ਫ਼ਾਇਦੇਮੰਦ ਹੈ। ਨਿੰਮ ਦੇ ਪੱਤੇ, ਲਾਲ ਮਿਰਚ ਪਾਊਡਰ ਬਿਨਾਂ ਬੀਜ ਤੋਂ ਅਤੇ ਕਾਲੀ ਮਿਰਚ ਸਾਰੇ ਬਰਾਬਰ ਮਾਤਰਾ ਵਿਚ ਲੈ ਕੇ ਥੋੜ੍ਹੇ ਜਿਹੇ ਪਾਣੀ ਵਿਚ ਪੀਹ ਲਉ। ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਧੁੱਪ ਵਿਚ ਸੁਕਾ ਲਉ। ਇਸ ਨੂੰ ਰੋਜ਼ ਸਵੇਰੇ ਖ਼ਾਲੀ ਪੇਟ ਪਾਣੀ ਨਾਲ ਖਾਣ ਨਾਲ ਬੁਖ਼ਾਰ ਅਤੇ ਚਮੜੀ ’ਤੇ ਐਲਰਜੀ ਵਰਗੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਲਾਲ ਮਿਰਚ ਵਿਚ ਫ਼ੋਲਿਕ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਦੇ ਸੇਵਨ ਨਾਲ ਖ਼ੂਨ ਦੀ ਕਮੀ ਦੂਰ ਕੀਤੀ ਜਾ ਸਕਦੀ ਹੈ। ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਖਾਣੇ ਵਿਚ ਲਾਲ ਮਿਰਚ ਦਾ ਸੇਵਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਵਿਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਦੇ ਵਧਣ ਵਿਚ ਮਦਦ ਮਿਲਦੀ ਹੈ।