ਪਾਚਨ-ਪ੍ਰਣਾਲੀ ’ਤੇ ਮਾੜਾ ਅਸਰ ਪਾਉਂਦੀ ਹੈ - ਲਾਲ ਮਿਰਚ    

ਏਜੰਸੀ

ਜੀਵਨ ਜਾਚ, ਸਿਹਤ

ਮਿਰਚ ਖਾਣ ਨਾਲ ਮੂੰਹ ਨਾਲ ਸਬੰਧਤ ਸਮੱਸਿਆ ਹੋ ਸਕਦੀ ਹੈ।

Health News

Health News: ਲਾਲ ਮਿਰਚ ਦਾ ਇਸਤੇਮਾਲ ਵੈਸੇ ਤਾਂ ਹਰ ਸਬਜ਼ੀ ਵਿਚ ਕੀਤਾ ਜਾਂਦਾ ਹੈ ਪ੍ਰੰਤੂ ਜ਼ਿਆਦਾ ਮਾਤਰਾ ਵਿਚ ਲਾਲ ਮਿਰਚ ਖਾਣ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ। 

ਮਿਰਚ ਖਾਣ ਨਾਲ ਮੂੰਹ ਨਾਲ ਸਬੰਧਤ ਸਮੱਸਿਆ ਹੋ ਸਕਦੀ ਹੈ। ਇਹ ਮੂੰਹ ਦੇ ਸਵਾਦ ਨੂੰ ਖ਼ਰਾਬ ਕਰ ਸਕਦੀ ਹੈ। ਲਾਲ ਮਿਰਚ ਖਾਣ ਨਾਲ ਤੁਹਾਡੀ ਪਾਚਨ ਪ੍ਰਣਾਲੀ ’ਤੇ ਬੁਰਾ ਅਸਰ ਪੈਂਦਾ ਹੈ।

ਲਾਲ ਮਿਰਚ ਖਾਣ ਨਾਲ ਨਾ ਸਿਰਫ਼ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਬਲਕਿ ਪੇਟ ਵਿਚ ਗੈਸ ਵੀ ਹੋ ਸਕਦੀ ਹੈ। ਲਾਲ ਮਿਰਚਾਂ ਨਾਲ ਮਤਲੀ ਤਕ ਹੋ ਸਕਦੀ ਹੈ। ਜ਼ਿਆਦਾ ਮਿਰਚ ਖਾਣ ਨਾਲ ਡਾਇਰੀਆ ਵੀ ਹੋ ਸਕਦਾ ਹੈ।

ਬਹੁਤ ਜ਼ਿਆਦਾ ਲਾਲ ਮਿਰਚ ਖਾਣ ਨਾਲ ਦਮੇ ਦਾ ਅਟੈਕ ਵੀ ਆ ਸਕਦਾ ਹੈ। ਜੇ ਤੁਹਾਨੂੰ ਸਾਹ ਦੀ ਸਮੱਸਿਆ ਹੈ ਤਾਂ ਲਾਲ ਮਿਰਚਾਂ ਤੋਂ ਦੂਰ ਰਹੋ। ਲਾਲ ਮਿਰਚ ਅਲਸਰ ਪੇਪਿ੍ਰਕ ਤੇ ਗੈਸਟਿ੍ਰਕ ਨਹੀਂ ਹੁੰਦਾ ਪਰ ਵੱਧ ਮਾਤਰਾ ਵਿਚ ਖਾਣ ਨਾਲ ਦੋਵੇਂ ਬਿਮਾਰੀਆਂ ਹੋਣ ਦਾ ਖ਼ਤਰਾ ਹੈ। ਲਾਲ ਮਿਰਚ ਦੀ ਵੱਧ ਮਾਤਰਾ ਟਿਸ਼ੂਆਂ ਵਿਚ ਸੋਜ਼ਸ਼ ਦਾ ਕਾਰਨ ਬਣ ਸਕਦੀ ਹੈ।

ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਤਿੰਨ ਪਾਊੁਂਡ ਮਿਰਚ ਇਕ ਵਾਰੀ ਖਾਣ ਨਾਲ ਮੌਤ ਵੀ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਲਾਲ ਮਿਰਚਾਂ ਖਾਣ ਨਾਲ, ਬੱਚੇ ਦੇ ਸਮੇਂ ਤੋਂ ਪਹਿਲਾਂ ਜੰਮਣ ਦਾ ਖ਼ਤਰਾ ਹੁੰਦਾ ਹੈ। ਖਾਣਾ ਬਣਾਉਂਦੇ ਹੋਏ ਜੇਕਰ ਮਿਰਚ ਅੱਖਾਂ ਵਿਚ ਚਲੀ ਜਾਵੇ ਤਾ ਬਹੁਤ ਦਰਦ ਹੁੰਦਾ ਹੈ।