ਜੇ ਸਰੀਰ ਦੀਆਂ ਬੀਮਾਰੀਆਂ ਕਰਨੀਆਂ ਹਨ ਦੂਰ ਤਾਂ ਸ਼ੁਰੂ ਕਰੋ ਬੈਠਣਾ ਪੈਰਾਂ ਭਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਭਿਆਨਕ ਬੀਮਾਰੀਆਂ ਦਾ ਹੋ ਰਹੇ ਸ਼ਿਕਾਰ

body are cured by sitting on the weight of the feet

ਮੁਹਾਲੀ: ਅੱਜ ਕੱਲ੍ਹ ਦੀ ਜ਼ਿੰਦਗੀ  ਭੱਜ ਦੌੜ ਵਾਲੀ ਹੈ। ਲੋਕੀ ਆਪਣੇ ਕੰਮਾਂ ਕਾਰਾਂ ਵਿੱਚ ਇਹਨੇ ਰੁੱਝ ਜਾਂਦੇ ਹਨ ਕਿ ਉਹ ਆਪਣੀ ਸਿਹਤ ਦਾ ਖਿਆਲ ਵੀ ਨਹੀਂ ਰੱਖਦੇ ਅਤੇ ਕਈ ਵਾਰ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।   

ਅੱਜ ਅਸੀਂ ਤੁਹਾਨੂੰ ਆਮ ਜਿਹਾ ਤਰੀਕਾ ਦੱਸਾਂਗੇ। ਜਿਸ ਨਾਲ ਤੁਸੀਂ ਆਪਣੇ ਆਪ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖ ਸਕਦੇ ਹੋ। ਪੈਰਾਂ ਭਾਰ ਬੈਠਣਾ ,ਜੀ ਹਾਂ ਤੁਸੀਂ ਸੋਚੋਗੇ ਕਿ ਪੈਰਾਂ ਭਾਰ ਬੈਠਣ ਨਾਲ ਕਿਵੇਂ ਬੀਮਾਰੀਆਂ ਦੂਰ ਹੋਣਗੀਆਂ। 

ਪੈਰਾਂ ਭਾਰ ਬੈਠਣ ਨਾਲ ਸਾਡੇ ਸਰੀਰ ਨੂੰ ਕਈ ਲਾਭ ਮਿਲਦੇ ਹਨ। ਪੈਰਾਂ ਭਾਰ ਬੈਠਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਜਿਵੇਂ ਕਿ ਗੈਸ,ਬਦਹਜ਼ਮੀ, ਮੋਟਾਪਾ, ਸਿਰਦਰਦ, ਮਾਈਗ੍ਰੇਨ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ। 

ਕਬਜ਼ ਦੀ ਸਮੱਸਿਆ
ਜੇਕਰ ਤੁਸੀਂ ਹਰ ਰੋਜ਼ 20-35 ਮਿੰਟ ਪੈਰਾਂ ਭਾਰ ਬੈਠਦੇ ਹੋ ਤਾਂ ਤੁਹਾਨੂੰ ਕਦੇ ਵੀ ਕਬਜ਼ ਅਤੇ ਗੈਸ ਦੀ  ਪਰੇਸ਼ਾਨੀ ਨਬੀਂ ਆਵੇਗੀ।

ਗੋਡਿਆਂ ਦਾ ਦਰਦ
ਤੁਸੀਂ ਆਮ ਹੀ ਦੇਖਿਆ ਹੋਵੇਗਾ ਅੱਜ ਕੱਲ੍ਹ ਦੇ ਲੋਕਾਂ ਨੂੰ ਗੋਡਿਆਂ ਦੇ ਦਰਦ ਦੀ ਸਮੱਸਿਆ ਆਮ ਰਹਿੰਦੀ ਹੈ ਪਰ ਪੈਰਾਂ ਭਾਰ ਨਾਲ ਉਨ੍ਹਾਂ ਨੂੰ ਕਦੇ ਵੀ ਗੋਡਿਆਂ ਦੀ ਸਮੱਸਿਆ ਨਹੀਂ ਆਵੇਗੀ। ਇਸ ਲਈ ਰੋਜ਼ਾਨਾ ਕੁਝ ਸਮਾਂ ਪੈਰਾਂ ਭਾਰ ਜ਼ਰੂਰ ਬੈਠੋ ।

ਮੋਟਾਪਾ
ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਅਸੀਂ ਮੋਟਾਪੇ ਦੇ ਸ਼ਿਕਾਰ ਨਹੀਂ ਹੁੰਦੇ।