ਸਰਦੀਆਂ ਵਿਚ ਇਨ੍ਹਾਂ ਤਰੀਕਿਆਂ ਨਾਲ ਹਟਾਉ ਮੈਕਅੱਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰਦੀਆਂ ਵਿਚ ਨਾਰੀਅਲ ਦਾ ਤੇਲ ਚਮੜੀ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ...

Remove makeup in winter with these methods

 

ਸੌਣ ਤੋਂ ਪਹਿਲਾਂ ਮੈਕਅੱਪ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਮੈਕਅੱਪ ਲਗਾ ਕੇ ਸੌਣਾ ਤੁਹਾਡੀ ਚਮੜੀ ਲਈ ਨੁਕਸਾਨਦਿਕ ਹੋ ਸਕਦਾ ਹੈ। ਸਰਦੀਆਂ ਵਿਚ ਮੈਕਅੱਪ ਨੂੰ ਹਟਾਉਣਾ ਹੋਰ ਵੀ ਮੁਸ਼ਕਲ ਲਗਦਾ ਹੈ। ਔਰਤਾਂ ਅਕਸਰ ਹੀ ਮੈਕਅੱਪ ਹਟਾਉਣ ਦੇ ਮਾਮਲੇ ਵਿਚ ਆਲਸ ਵਰਤਦੀਆਂ ਹਨ ਜੋ ਕਿ ਸਾਡੀ ਚਮੜੀ ਲਈ ਸਹੀ ਨਹੀਂ। ਤੁਸੀਂ ਬਿਨਾਂ ਪਾਣੀ ਤੋਂ ਕਈ ਤਰੀਕਿਆਂ ਨਾਲ ਆਸਾਨੀ ਨਾਲ ਮੈਕਅੱਪ ਹਟਾ ਸਕਦੇ ਹੋ। ਆਉ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ:

ਸਰਦੀ ਦੇ ਮੌਸਮ ਵਿਚ ਖੀਰੇ ਦੀ ਮਦਦ ਨਾਲ ਵੀ ਤੁਸੀਂ ਮੈਕਅੱਪ ਉਤਾਰ ਸਕਦੇ ਹੋ। ਤੁਸੀਂ ਸੱਭ ਤੋਂ ਪਹਿਲਾਂ ਖੀਰੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਉ। ਇਸ ਵਿਚ ਥੋੜ੍ਹਾ ਜਿਹਾ ਦੁੱਧ ਜਾਂ ਜੈਤੂਨ ਦਾ ਤੇਲ ਪਾਉ। ਇਸ ਮਿਸ਼ਰਣ ਨਾਲ ਚਿਹਰੇ ਉਤੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਮੈਕਅੱਪ ਉਤਾਰਨ ਦੇ ਨਾਲ-ਨਾਲ ਇਹ ਮਿਸ਼ਰਣ ਤੁਹਾਡੀ ਚਮੜੀ ਲਈ ਵੀ ਬਹੁਤ ਗੁਣਕਾਰੀ ਹੁੰਦਾ ਹੈ।

ਸਰਦੀਆਂ ਵਿਚ ਤੁਸੀਂ ਮੈਕਅੱਪ ਹਟਾਉਣ ਵਾਸਤੇ ਗਲਿਸਰੀਨ ਜਾਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਮੈਕਅੱਪ ਹਟਾਉਣ ਲਈ 1 ਕੱਪ ਗੁਲਾਬ ਜਲ ਵਿਚ  ਕੱਪ ਐਲੋਵੇਰਾ ਜੈੱਲ, 2 ਚਮਚ ਗਲਿਸਰੀਨ ਅਤੇ 1 ਚਮਚ ਕੈਸਟਿਲ ਸਾਬਣ ਨੂੰ ਮਿਲਾਉ। ਇਸ ਬਣਾਏ ਮਿਸ਼ਰਣ ਨੂੰ ਚਿਹਰੇ ਉਤੇ ਲਗਾਉ ਅਤੇ ਕਾਟਨ ਦੀ ਮਦਦ ਨਾਲ ਚਿਹਰੇ ਨੂੰ ਸਾਫ਼ ਕਰ ਲਉ। ਇਸ ਨਾਲ ਤੁਹਾਡੇ ਚਿਹਰੇ ਤੋਂ ਮੈਕਅੱਪ ਚੰਗੀ ਤਰ੍ਹਾਂ ਉਤਰ ਜਾਵੇਗਾ। ਤੁਸੀਂ ਮੈਕਅੱਪ ਉਤਾਰਨ ਲਈ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਲਈ ਤੁਸੀਂ ਕਿਸੇ ਕਟੋਰੀ ਵਿਚ ਥੋੜ੍ਹਾ ਜਿਹਾ ਦੁੱਧ ਲਉ। ਇਸ ਦੁੱਧ ਵਿਚ ਨੈਪਕਿਨ ਨੂੰ ਚੰਗੀ ਤਰ੍ਹਾਂ ਡੁਬੋ ਕੇ ਨੈਪਕਿਨ ਨਾਲ ਅਪਣੇ ਚਿਹਰੇ ਨੂੰ ਸਾਫ਼ ਕਰੋ। ਇਹ ਮੈਕਅੱਪ ਉਤਾਰਨ ਦਾ ਬਹੁਤ ਹੀ ਆਸਾਨ ਤਰੀਕਾ ਹੈ। ਇਸ ਨਾਲ ਤੁਹਡੇ ਚਿਹਰੇ ਉਤੇ ਖੁਸ਼ਕੀ ਵੀ ਨਹੀਂ ਆਵੇਗੀ।

ਸਰਦੀਆਂ ਵਿਚ ਨਾਰੀਅਲ ਦਾ ਤੇਲ ਚਮੜੀ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਨਾਰੀਅਲ ਤੇਲ ਦੀ ਮਦਦ ਨਾਲ ਤੁਸੀਂ ਮੈਕਅੱਪ ਵੀ ਚੰਗੀ ਤਰ੍ਹਾਂ ਉਤਾਰ ਸਕਦੇ ਹੋ। ਧਿਆਨ ਰੱਖੋ ਕਿ ਨਾਰੀਅਲ ਤੇਲ ਨਾਲ ਮੈਕਅੱਪ ਉਤਾਰਨ ਤੋਂ ਬਾਅਦ ਤੌਲੀਏ ਦੀ ਮਦਦ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਜ਼ਰੂਰ ਪੂਝੋ।

ਸਰਦੀਆਂ ਵਿਚ ਮੈਕਅੱਪ ਉਤਾਰਨ ਲਈ ਬਦਾਮ ਦਾ ਤੇਲ ਇਕ ਚੰਗਾ ਵਿਕਲਪ ਹੈ। ਇਸ ਲਈ 1 ਚਮਚ ਬਦਾਮ ਦੇ ਤੇਲ ਵਿਚ 1 ਚਮਚ ਦੁੱਧ ਮਿਕਸ ਕਰੋ। ਹੁਣ ਕਾਟਨ ਦੀ ਮਦਦ ਨਾਲ ਇਸ ਮਿਸ਼ਰਣ ਨੂੰ ਚਿਹਰੇ ’ਤੇ ਲਗਾਉ। ਇਸ ਨਾਲ ਤੁਹਾਡਾ ਮੈਕਅੱਪ ਚੰਗੀ ਤਰ੍ਹਾਂ ਹਟ ਜਾਵੇਗਾ। ਇਸ ਨਾਲ ਹੀ ਇਹ ਤੁਹਾਡੀ ਚਮੜੀ ਲਈ ਵੀ ਲਾਭਦਾਇਕ ਹੈ। ਇਸ ਨੂੰ ਲਗਾਉਣ ਨਾਲ ਤੁਹਾਡੇ ਚਿਹਰੇ ਉੱਤੇ ਖ਼ੁਸ਼ਕੀ ਨਹੀਂ ਆਵੇਗਾ।