ਜ਼ਿਆਦਾ ਡਰਾਈ ਫ਼ਰੂਟਸ ਵੀ ਸਿਹਤ ਨੂੰ ਪਹੁੰਚਾਉਂਦੇ ਹਨ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸੂਗਰ ਹੋਣ ਦੀ ਸਮੱਸਿਆ

Dry Fruits

ਮੁਹਾਲੀ: ਸਰੀਰ ਨੂੰ ਤੰਦਰੁਸਤ ਰੱਖਣ ਲਈ ਡਰਾਈ ਫ਼ਰੂਟਸ ਦਾ ਸੇਵਨ ਕਰਨਾ ਚਾਹੀਦਾ ਹੈ। ਖ਼ਾਸ ਤੌਰ ’ਤੇ ਸਰਦੀਆਂ ਵਿਚ ਇਸ ਨੂੰ ਖਾਣ ਨਾਲ ਸਰੀਰ ਨੂੰ ਗਰਮੀ ਆਉਣ ਨਾਲ ਐਨਰਜੀ ਵੀ ਮਿਲਦੀ ਹੈ। ਪਰ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਹਰ ਚੀਜ਼ ਦੇ ਫ਼ਾਇਦੇ ਅਤੇ ਨੁਕਸਾਨ ਦੋਵੇਂ ਹੁੰਦੇ ਹਨ। ਅਜਿਹੇ ਵਿਚ ਕਿਸੇ ਵੀ ਚੀਜ਼ ਨੂੰ ਜ਼ਿਆਦਾ ਖਾਣ ਨਾਲ ਸਿਹਤ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ’ਚ ਹਰ ਕੋਈ ਡਰਾਈ ਫ਼ਰੂਟਸ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ ਤਾਂ ਜਾਣਦਾ ਹੈ। ਪਰ ਅੱਜ ਅਸੀਂ ਤੁਹਾਨੂੰ ਜ਼ਿਆਦਾ ਮਾਤਰਾ ਵਿਚ ਇਨ੍ਹਾਂ ਨੂੰ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦਸਾਂਗੇ:

 ਜ਼ਿਆਦਾ ਡਰਾਈ ਫ਼ਰੂਟਸ ਖਾਣ ਨਾਲ ਸਿਹਤ ਨੂੰ ਫ਼ਾਇਦੇ ਹੁੰਦੇ ਹਨ। ਉਥੇ ਹੀ ਜ਼ਿਆਦਾ ਖਾਣ ਨਾਲ ਪਾਚਨ ਤੰਤਰ ਦੇ ਖ਼ਰਾਬ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ ਇਸ ਵਿਚ ਜ਼ਿਆਦਾ ਫ਼ਾਈਬਰ ਹੁੰਦਾ ਹੈ। ਅਜਿਹੇ ਵਿਚ ਸਰੀਰ ਨੂੰ ਜ਼ਿਆਦਾ ਮਾਤਰਾ ’ਚ ਫ਼ਾਈਬਰ ਮਿਲਣ ਨਾਲ ਬਦਹਜ਼ਮੀ, ਪੇਟ ਵਿਚ ਦਰਦ, ਮਰੋੜ, ਕਬਜ਼ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਡਰਾਈ ਫ਼ਰੂਟਸ ਵਿਚ ਜ਼ਿਆਦਾ ਸ਼ੂਗਰ ਹੁੰਦੀ ਹੈ। ਨਾਲ ਹੀ ਮਾਰਕੀਟ ਤੋਂ ਮਿਲਣ ਵਾਲੇ ਡਰਾਈ ਫ਼ਰੂਟਸ ਨੂੰ ਨਮੀ ਤੋਂ ਬਚਾਉਣ ਲਈ ਸ਼ੂਗਰ ਦੀ ਕੋਟਿੰਗ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ ’ਤੇ ਲੱਗਾ ਮਿੱਠਾ ਦੰਦਾਂ ’ਤੇ ਚਿਪਕ ਜਾਂਦਾ ਹੈ। ਅਜਿਹੇ ਵਿਚ ਤੁਹਾਨੂੰ ਦੰਦਾਂ ਦੇ ਸੜਨ ਅਤੇ ਖ਼ਰਾਬ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਇਨ੍ਹਾਂ ਦਾ ਸੇਵਨ ਲਿਮਟ ਵਿਚ ਕੀਤਾ ਜਾਵੇ। ਨਾਲ ਹੀ ਇਹ ਸਾਧਾਰਣ ਕੁਰਲੀ ਕਰਨ ਨਾਲ ਸਾਫ਼ ਨਹੀਂ ਹੋਵੇਗਾ। ਇਸ ਲਈ ਇਸ ਨੂੰ ਖਾਣ ਤੋਂ ਬਾਅਦ ਹੀ ਬੁਰਸ਼ ਕਰੋ।

 ਡਰਾਈ ਫ਼ਰੂਟਸ ਵਿਚ ਕੈਲੋਰੀ, ਕਾਰਬੋਹਾਈਡਰੇਟ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਅਜਿਹੇ ਵਿਚ ਇਸ ਦਾ ਸੇਵਨ ਕਰਨ ਨਾਲ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿਚ ਇਸ ਦਾ ਸੇਵਨ ਸੀਮਤ ’ਚ ਹੀ ਕਰੋ। ਰੋਜ਼ਾਨਾ ਕਸਰਤ ਕਰਨਾ ਵੀ ਜਾਰੀ ਰੱਖੋ ਤਾਂ ਜੋ ਭਾਰ ਕੰਟਰੋਲ ਵਿਚ ਰਹਿ ਸਕੇ।