ਭੁੰਨੇ ਹੋਏ ਬਾਦਾਮ ਖਾਣ ਨਾਲ ਹੁੰਦੇ ਹਨ ਕਈ ਫਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਬਾਦਾਮ ਖਾਣਾ ਤਾਂ ਹਰ ਕਿਸੇ ਲਈ ਫਾਇਦੇਮੰਦ ਹੁੰਦਾ ਹੈ ਪਰ ਬਾਦਾਮ ਨੂੰ ਭਿਓਂ ਕੇ ਉਸ ਨੂੰ ਰੋਸਟ ਕਰਕੇ ਰੋਜ਼ਾਨਾ ਖਾਣ ਨਾਲ ਤੁਹਾਡੀਆਂ ਕਈ ਹੈਲਥ ਸਬੰਧੀ ਸਮੱਸਿਆਵਾਂ ...

There are many benefits of eating roasted almonds

 

ਬਾਦਾਮ ਖਾਣਾ ਤਾਂ ਹਰ ਕਿਸੇ ਲਈ ਫਾਇਦੇਮੰਦ ਹੁੰਦਾ ਹੈ ਪਰ ਬਾਦਾਮ ਨੂੰ ਭਿਓਂ ਕੇ ਉਸ ਨੂੰ ਰੋਸਟ ਕਰਕੇ ਰੋਜ਼ਾਨਾ ਖਾਣ ਨਾਲ ਤੁਹਾਡੀਆਂ ਕਈ ਹੈਲਥ ਸਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਰੋਜ਼ਾਨਾ 2-3 ਰੋਸਟ ਕੀਤੇ ਹੋਏ ਬਾਦਾਮ ਖਾਣ ਨਾਲ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਮਿਨਰਲਸ, ਵਿਟਾਮਿਨ, ਫਾਈਬਰ ਤੇਜ਼ ਦਿਮਾਗ ਲਈ ਅਤੇ ਚਮੜੀ ਲਈ ਵੀ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਰੋਸਟ ਕੀਤੇ ਹੋਏ ਬਾਦਾਮ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਸਿਹਤਮੰਦ ਐਂਜਾਈਮ

ਭੁੰਨੇ ਹੋਏ ਬਾਦਾਮ ਖਾਣ ਨਾਲ ਆਕਸੀਜ਼ਨ ਨੂੰ ਸਰੀਰ ਤੱਕ ਪਹੁੰਚਾਉਣ ਵਾਲਾ ਐਂਜਾਈਮ ਸਿਹਤਮੰਦ ਰਹਿੰਦਾ ਹੈ। ਰੋਜ਼ਾਨਾ ਖਾਲੀ ਪੇਟ ਭੁੰਨੇ ਹੋਏ ਬਾਦਾਮ ਖਾਣਾ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।
 

ਪੋਸ਼ਕ ਤੱਤ

ਬਾਦਾਮ ਸਰੀਰ 'ਚ ਪੋਸ਼ਕ ਤੱਤਾਂ ਨੂੰ ਅਵਸ਼ੋਸ਼ਿਤ ਕਰਨ 'ਚ ਮਦਦ ਕਰਦੇ ਹਨ। ਇਸ 'ਚ ਮੌਜੂਦ ਮਿਨਰਲਸ ਸਰੀਰ 'ਚ ਪੋਸ਼ਕ ਤੱਤਾਂ ਦੀ ਮਾਤਰਾ ਨੂੰ ਵਧਾਉਣ 'ਚ ਮਦਦ ਕਰਦੇ ਹਨ।

ਪਾਚਨ ਤੰਤਰ 

ਐਂਟੀਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਬਾਦਾਮ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ 'ਚ ਮੌਜੂਦ ਐਂਜਾਈਮ ਪਾਚਨ ਤੰਤਰ ਨੂੰ ਮਜਬੂਤ ਬਣਾਉਂਦੇ ਹਨ।
 

ਦਿਲ ਲਈ ਫਾਇਦੇਮੰਦ 

ਬਾਦਾਮ ਦੀ ਵਰਤੋਂ ਕਰਨ ਨਾਲ ਇਹ ਸਰੀਰ 'ਚ ਕੋਲੈਸਟਰੋਲ ਨੂੰ ਵਧਣ ਤੋਂ ਰੋਕਦੇ ਹਨ। ਇਸ ਤੋਂ ਇਲਾਵਾ ਇਹ ਦਿਲ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹੈ।

ਬਾਦਾਮ ਨੂੰ ਭੁੰਨਣ ਦਾ ਤਰੀਕਾ

ਬਾਦਾਮ ਨੂੰ ਭਿਓਂ ਕੇ ਰੱਖਣ ਤੋਂ ਪਹਿਲਾਂ 2 ਕੱਪ ਪਾਣੀ ਨੂੰ ਉਬਾਲ ਲਓ ਅਤੇ ਇਸ 'ਚ ਬਾਦਾਮ ਪਾ ਦਿਓ। ਇਸ ਤੋਂ ਬਾਅਦ ਇਸ 'ਚ ਸੇਬ ਦਾ ਸਿਰਕਾ ਪਾ ਕੇ ਬਾਦਾਮ ਨੂੰ 24 ਘੰਟਿਆਂ ਤਕ ਭਿਓਂ ਕੇ ਰੱਖੋ। ਭਿਓਂਣ 'ਤੋਂ ਬਾਅਦ ਇਸ ਨੂੰ ਓਵਨ 'ਚ 5-6 ਘੰਟੇ ਤਕ ਰੋਸਟ ਕਰਕੇ ਸੁੱਕਾ ਲਓ। ਇਸ ਦੇ ਕ੍ਰਿਸਪੀ ਹੋ ਜਾਣ ਤੋਂ ਬਾਅਦ ਇਸ ਨੂੰ ਓਵਨ ਵਿਚੋਂ ਕੱਢ ਲਓ। ਇਸ ਨੂੰ ਡਾਈਟ 'ਚ ਸ਼ਾਮਿਲ ਕਰਨ ਨਾਲ ਤੁਹਾਡੀਆਂ ਕਈ ਹੈਲਥ ਸਮੱਸਿਆਵਾਂ ਦੂਰ ਹੋ ਜਾਣਗੀਆਂ।