Health News: ਰਾਤ ਸਮੇਂ ਨਾ ਕਰੋ ਕੱਚੇ ਪਿਆਜ਼ ਦਾ ਸੇਵਨ, ਆਉ ਜਾਣਦੇ ਹਾਂ ਕਿਹੜੇ ਸਮੇਂ ਖਾਣਾ ਚਾਹੀਦੈ ਕੱਚਾ ਪਿਆਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਕੁੱਝ ਲੋਕਾਂ ਨੂੰ ਕੱਚੇ ਪਿਆਜ਼ ਪ੍ਰਤੀ ਐਲਰਜੀ ਹੋ ਸਕਦੀ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ।

Do not consume raw onion at night Health News

 Do not consume raw onion at night Health News: ਕੱਚਾ ਪਿਆਜ਼ ਸਲਾਦ ਵਿਚ ਇਕ ਆਮ ਚੀਜ਼ ਹੈ ਪਰ ਰਾਤ ਨੂੰ ਇਸ ਨੂੰ ਖਾਣ ਨਾਲ ਕੱੁਝ ਮਾੜੇ ਪ੍ਰਭਾਵ ਹੋ ਸਕਦੇ ਹਨ। ਕਈ ਲੋਕ ਰਾਤ ਨੂੰ ਸਲਾਦ ’ਚ ਕੱਚਾ ਪਿਆਜ਼ ਬੜੇ ਸ਼ੌਕ ਨਾਲ ਖਾਂਦੇ ਹਨ। ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਨਾਲ ਉਨ੍ਹਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦਸਾਂਗੇ।

ਕੱਚੇ ਪਿਆਜ਼ ਵਿਚ ਰੈਫਿਨੋਜ਼ ਹੁੰਦਾ ਹੈ, ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ। ਕੱਚੇ ਪਿਆਜ਼ ਵਿਚ ਫ਼ਾਈਬਰ ਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਪ੍ਰੇਸ਼ਾਨ ਕਰ ਸਕਦੇ ਹਨ। ਰਾਤ ਨੂੰ ਇਸ ਨੂੰ ਖਾਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ’ਚ ਰਾਤ ਦੇ ਖਾਣੇ ਦੌਰਾਨ ਸਲਾਦ ’ਚ ਕੱਚੇ ਪਿਆਜ਼ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

ਕੱਚੇ ਪਿਆਜ਼ ਵਿਚ ਇਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਤ ਕਰ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ’ਚ ਖਾਂਦੇ ਹਨ, ਉਨ੍ਹਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ। ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਖਾਂਦੇ ਹਨ ਉਨ੍ਹਾਂ ਨੂੰ ਰਾਤ ਨੂੰ ਨੀਂਦ ਆਉਣ ਦੀ ਸਮੱਸਿਆ ਹੋਣ ਲਗਦੀ ਹੈ।

ਕੁੱਝ ਲੋਕਾਂ ਨੂੰ ਕੱਚੇ ਪਿਆਜ਼ ਪ੍ਰਤੀ ਐਲਰਜੀ ਹੋ ਸਕਦੀ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ। ਦਿਨ ਵੇਲੇ ਕੱਚਾ ਪਿਆਜ਼ ਖਾਣ ਦੀ ਕੋਸ਼ਿਸ਼ ਕਰੋ। ਰਾਤ ਨੂੰ ਕੱਚਾ ਪਿਆਜ਼ ਖਾਣ ਤੋਂ ਪ੍ਰਹੇਜ਼ ਕਰੋ ਤਾਂ ਜੋ ਤੁਹਾਡੀ ਸਿਹਤ ਠੀਕ ਰਹੇ। ਦਸਣਯੋਗ ਹੈ ਕਿ ਇਨ੍ਹਾਂ ਨੁਕਸਾਨਾਂ ਤੋਂ ਬਚਣ ਲਈ ਤੁਸੀਂ ਰਾਤ ਨੂੰ ਕੱਚੇ ਪਿਆਜ਼ ਦੀ ਬਜਾਏ ਪੱਕੇ ਪਿਆਜ਼ ਜਾਂ ਹੋਰ ਸਬਜ਼ੀਆਂ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦਿਨ ਵਿਚ ਕੱਚਾ ਪਿਆਜ਼ ਖਾਣ ਦੀ ਕੋਸ਼ਿਸ਼ ਕਰ ਸਕਦੇ ਹੋ। ਜਦੋਂ ਤੁਹਾਡੀ ਪਾਚਨ ਪ੍ਰਣਾਲੀ ਵਧੇਰੇ ਐਕਟਿਵ ਹੁੰਦੀ ਹੈ।