ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵਰਦਾਨ ਹਨ ਅਮਰੂਦ ਦੇ ਪੱਤੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਮਰੂਦ ਦੇ ਪੱਤੇ ਐਲਫਾ-ਗਲੂਕੋਸਾਇਡਿਸ ਐਂਜ਼ਾਈਮ ਦੀ ਕਿਰਿਆ ਰਾਹੀਂ ਬਲੱਡ ਸ਼ੂਗਰ ਨੂੰ ਘੱਟ ਕਰਦੇ ਹਨ।

Guava leaves

 

ਮੁਹਾਲੀ : ਅਮਰੂਦ ਦੇ ਨਾਲ-ਨਾਲ ਅਮਰੂਦ ਦੇ ਪੱਤੇ ਵੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੇ ਹਨ। ਚਮੜੀ, ਵਾਲ ਅਤੇ ਸਿਹਤ ਦੀ ਦੇਖਭਾਲ ਲਈ ਅਮਰੂਦ ਦੇ ਪੱਤਿਆਂ ਦਾ ਰਸ ਜਾਂ ਫਿਰ ਛੋਟੇ ਪੱਤਿਆਂ ਨੂੰ ਚਬਾ ਕੇ ਖਾਣਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੇ ਫ਼ਾਇਦਿਆਂ ਬਾਰੇ ਦਸਾਂਗੇ:
ਸ਼ੂਗਰ ਦੇ ਮਰੀਜ਼ਾਂ ਲਈ ਅਮਰੂਦ ਦੇ ਪੱਤੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਸ਼ੂਗਰ ਦੇ ਰੋਗੀਆਂ ਨੂੰ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:ਜੇ ਪਾਰਲੀਮੈਂਟ ਵਿਚ ਸਰਕਾਰ ਅਤੇ ਵਿਰੋਧੀ ਧਿਰ ਇਕ-ਦੂਜੇ ਵਿਰੁਧ ਪਿਠ ਕਰ ਕੇ ਹੀ ਬੈਠੇ ਰਹੇ ਤਾਂ.

ਅਮਰੂਦ ਦੇ ਪੱਤੇ ਐਲਫਾ-ਗਲੂਕੋਸਾਇਡਿਸ ਐਂਜ਼ਾਈਮ ਦੀ ਕਿਰਿਆ ਰਾਹੀਂ ਬਲੱਡ ਸ਼ੂਗਰ ਨੂੰ ਘੱਟ ਕਰਦੇ ਹਨ। ਦੂਜੇ ਪਾਸੇ ਸੁਕ੍ਰੋਜ਼ ਅਤੇ ਲੈਕਟੋਜ਼ ਨੂੰ ਸੋਖਣ ਤੋਂ ਸਰੀਰ ਨੂੰ ਰੋਕਦੇ ਹਨ, ਜਿਸ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਵਧਦਾ ਜਾਂ ਘਟਦਾ ਹੈ, ਉਨ੍ਹਾਂ ਲਈ ਅਮਰੂਦ ਦੇ ਪੱਤੇ ਬਹੁਤ ਹੀ ਫ਼ਾਇਦੇਮੰਦ ਸਾਬਤ ਹੁੰਦੇ ਹਨ।

ਇਹ ਵੀ ਪੜ੍ਹੋ:ਅੱਜ ਦਾ ਹੁਕਮਨਾਮਾ ( 11 ਫਰਵਰੀ 2023) 

ਜੇਕਰ ਤੁਸੀਂ ਅਪਣੇ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਮਰੂਦ ਦੇ ਪੱਤੇ ਜਟਿਲ ਸਟਾਰਚ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਰੋਕਦੇ ਹਨ ਜਿਸ ਰਾਹੀਂ ਸਰੀਰ ਦਾ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਅਮਰੂਦ ਦੇ ਪੱਤੇ ਸਿਰਦਰਦ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ। ਅੱਧੇ ਸਿਰ ਵਿਚ ਦਰਦ ਹੋਣ ’ਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੱਚੇ ਹਰੇ ਅਤੇ ਤਾਜ਼ੇ ਅਮਰੂਦ ਨੂੰ ਲੈ ਕੇ ਪੱਥਰ ’ਤੇ ਘਸਾ ਕੇ ਲੇਪ ਬਣਾਉ ਅਤੇ ਮੱਥੇ ’ਤੇ ਲਗਾਉ। ਕੁੱਝ ਦਿਨਾਂ ਤਕ ਰੋਜ਼ਾਨਾ ਸੇਵਨ ਕਰਨ ਨਾਲ ਸਿਰਦਰਦ ਤੋਂ ਬਹੁਤ ਲਾਭ ਮਿਲੇਗਾ। ਅਮਰੂਦ ਦੇ ਪੱਤੇ ਪਾਚਨ ਤੰਤਰ ਨੂੰ ਮਜ਼ਬੂਤ ਰਖਦੇ ਹਨ। ਇਸ ਦੀ ਵਰਤੋਂ ਨਾਲ ਭੋਜਨ ਪਚਨ ਵਿਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੰਦ ਦਰਦ ਅਤੇ ਮਸੂੜਿ੍ਹਆਂ ਦੀ ਬੀਮਾਰੀ ਨੂੰ ਅਮਰੂਦਾਂ ਦੇ ਪੱਤਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਪੱਤਿਆਂ ਨੂੰ ਪੀਸ ਕੇ ਪੇਸਟ ਬਣਾ ਲਵੋ ਅਤੇ ਇਸ ਨੂੰ ਮਸੂੜਿ੍ਹਆਂ ਜਾਂ ਦੰਦ ’ਤੇ ਲਗਾਉ। ਅਜਿਹਾ ਕਰਨ ਨਾਲ ਦੰਦਾਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ।