ਜ਼ਿਆਦਾ ਸੌਣਾ ਦਿਮਾਗ਼ ਲਈ ਹੋ ਸਕਦੈ ਖ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਿਮਗ਼ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ 7 ਤੋਂ ਅੱਠ ਘੰਟਿਆਂ ਦੀ ਨੀਂਦ ਚਾਹੀਦੀ ਹੈ।

sleep

ਮੁਹਾਲੀ: ਜ਼ਿਆਦਾ ਸੌਣਾ ਤੁਹਾਡੇ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਘੱਟ ਸੌਂਦਾ ਹੈ ਜਾਂ ਰਾਤ ’ਚ ਸੱਤ ਤੋਂ ਅੱਠ ਘੰਟੇ ਤੋਂ ਜ਼ਿਆਦਾ ਦੀ ਨੀਂਦ ਲੈਂਦਾ ਹੈ, ਉਸ ਦੀ ਸਮਝਣ-ਜਾਣਨ ਦੀ ਸਮਰਥਾ ਘੱਟ ਹੋ ਜਾਂਦੀ ਹੈ।

ਕੈਨੇਡਾ ਦੇ ਵੈਸਟਰਨ ਯੂਨੀਵਰਸਟੀ ਦੇ ਖੋਜੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਜੂਨ ਤੋਂ ਸ਼ੁਰੂ ਕੀਤੀ ਨੀਂਦ ਬਾਬਤ ਸੱਭ ਤੋਂ ਵੱਡੀ ਖੋਜ ’ਚ ਵਿਸ਼ਵ ਭਰ ਦੇ 40 ਹਜ਼ਾਰ ਲੋਕ ਸ਼ਾਮਲ ਹੋਏ। ਲਗਭਗ ਅੱਧੇ ਲੋਕਾਂ ਨੇ ਹਰ ਰਾਤ 6.5 ਘੰਟੇ ਤੋਂ ਘੱਟ ਸੌਣ ਦੀ ਗੱਲ ਕਹੀ ਜੋ ਅਧਿਐਨ ’ਚ ਸਲਾਹ ਦਿਤੀ ਨੀਂਦ ਦੀ ਮਾਤਰਾ ਤੋਂ ਇਕ ਘੰਟਾ ਘੱਟ ਸੀ।

ਇਸ ’ਚ ਇਕ ਹੈਰਾਨੀਜਨਕ ਪ੍ਰਗਟਾਵਾ ਹੋਇਆ ਕਿ ਚਾਰ ਘੰਟੇ ਜਾਂ ਉਸ ਤੋਂ ਘੱਟ ਸੌਣ ਵਾਲਿਆਂ ਦਾ ਪ੍ਰਦਰਸ਼ਨ ਅਜਿਹਾ ਸੀ ਜਿਵੇਂ ਉਹ ਅਪਣੀ ਉਮਰ ਤੋਂ 9 ਸਾਲ ਛੋਟੇ ਹੋਣ। ਖੋਜ ’ਚ ਵੇਖਿਆ ਗਿਆ ਹੈ ਕਿ ਦਿਮਾਗ਼ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ 7 ਤੋਂ ਅੱਠ ਘੰਟਿਆਂ ਦੀ ਨੀਂਦ ਚਾਹੀਦੀ ਹੈ।