ਜਾਣੋ ਐਲੋਵੇਰਾ ਦੇ ਹੈਰਾਨ ਕਰ ਦੇਣ ਵਾਲੇ ਫ਼ਾਇਦੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਐਲੋਵੇਰਾ ਦੀ ਵਰਤੋਂ ਬਹੁਤ ਸਾਰੀਆਂ ਚੀਜ਼ਾਂ ਲਈ ਕੀਤੀ ਜਾਂਦੀ ਹੈ। ਇਹ ਸੁੰਦਰਤਾ ਤੋਂ ਇਲਾਵਾ ਭਾਰ ਘੱਟ ਕਰਨ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਐਲੋਵੇਰਾ...

Aloe Vera

ਐਲੋਵੇਰਾ ਦੀ ਵਰਤੋਂ ਬਹੁਤ ਸਾਰੀਆਂ ਚੀਜ਼ਾਂ ਲਈ ਕੀਤੀ ਜਾਂਦੀ ਹੈ। ਇਹ ਸੁੰਦਰਤਾ ਤੋਂ ਇਲਾਵਾ ਭਾਰ ਘੱਟ ਕਰਨ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਐਲੋਵੇਰਾ ਦੇ ਮੁੱਖ ਫ਼ਾਇਦੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਫ਼ਾਇਦੇ ਮਿਲਣਗੇ। ਚਿਹਰੇ ਤੋਂ ਮੇਕਅਪ ਸਾਫ਼ ਕਰਨ ਲਈ ਤੁਸੀਂ ਬਸ ਥੋੜ੍ਹਾ ਜਿਹਾ ਐਲੋਵੇਰਾ ਜੈੱਲ ਰੂੰ 'ਚ ਲਵੋ ਅਤੇ ਉਸ ਨਾਲ ਹੌਲੀ - ਹੌਲੀ ਮੇਕਅਪ ਸਾਫ਼ ਕਰ ਲਵੋ। ਇਸ ਨਾਲ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਚਮੜੀ ਨਰਮ ਹੋ ਜਾਵੇਗੀ। ਜਿਨ੍ਹਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ ਉਹ ਅਪਣਾ ਚਿਹਰਾ ਐਲੋਵੇਰਾ ਨਾਲ ਵੀ ਸਾਫ਼ ਕਰ ਸਕਦੇ ਹਨ। ਐਲੋਵੇਰਾ ਅਤੇ ਨਾਰੀਅਲ ਤੇਲ ਮਿਲਾ ਕੇ ਚਿਹਰੇ 'ਤੇ ਕਰੀਮ ਦੀ ਤਰ੍ਹਾਂ ਲਗਾਇਆ ਵੀ ਜਾ ਸਕਦਾ ਹੈ। ਐਲੋਵੇਰਾ ਬਹੁਤ ਜ਼ਿਆਦਾ ਭਾਰ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ ਕਿਉਂਕਿ ਇਸ 'ਚ ਰੇਸ਼ੇ ਦੀ ਮਾਤਰਾ ਹੁੰਦੀ ਹੈ ਅਤੇ ਵਿਟਾਮਿਨ ਵੀ ਹੁੰਦੇ ਹਨ ਜਿਸ ਨਾਲ ਸਰੀਰ ਦੀ ਬਹੁਤ ਜ਼ਿਆਦਾ ਚਰਬੀ ਘੱਟ ਹੁੰਦੀ ਹੈ।

ਐਲੋਵੇਰਾ ਸਾਡੇ ਵਾਲਾਂ ਲਈ ਹਿਤਕਾਰੀ ਹੈ। ਇਹ ਸਿਰ ਦੀਆਂ ਕੋਸ਼ਿਕਾਵਾਂ ਦੇ ਵਿਕਾਸ ਨੂੰ ਵਧਾ ਦਿੰਦਾ ਹੈ ਅਤੇ ਸਿਰ ਵਿਚ ਸਿਕਰੀ ਅਤੇ ਜਲਨ ਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਹੈ। ਇਹ ਇਕ ਵਧੀਆਂ ਕੰਡੀਸ਼ਨਰ ਵੀ ਹੈ ਅਤੇ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ। ਖੰਘ ਅਤੇ ਜ਼ੁਖਾਮ 'ਚ ਵੀ ਐਲੋਵੇਰਾ ਲਾਭਦਾਇਕ ਹੈ। ਐਲੋਵੇਰਾ ਭੋਜਨ ਪਚਾਉਣ 'ਚ ਬਹੁਤ ਹੀ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਅਡੀਆਂ ਨੂੰ ਮੁਲਾਇਮ ਅਤੇ ਸੁੰਦਰ ਬਣਾਉਣ ਲਈ ਏਲੋਵੇਰਾ ਜੈੱਲ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਧੋ ਕੇ ਉਹਨਾਂ 'ਤੇ ਐਲੋਵੇਰਾ ਜੈੱਲ ਲਗਾ ਸਕਦੇ ਹੋ। ਇਸ ਨਾਲ ਫਟੀਆਂ ਅਡੀਆਂ ਠੀਕ ਹੋ ਜਾਂਦੀਆਂ ਹਨ। ਐਲੋਵੇਰਾ ਜੈੱਲ ਨੂੰ ਤੁਸੀਂ ਮਾਉਥ ਵਾਸ਼ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਡੇ ਮਸੂੜੇ ਵੀ ਬਿਹਤਰ ਹੁੰਦੇ ਹਨ।