ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਫ਼ਾਇਦੇਮੰਦ ਹੈ ਇਹ ਚੀਜ਼

ਏਜੰਸੀ

ਜੀਵਨ ਜਾਚ, ਸਿਹਤ

ਤੇਜ਼ ਪੱਤੇ ਦਾ ਇਸਤੇਮਾਲ ਜਿਆਦਾਤਰ ਭਾਰਤੀ ਪਕਵਾਨਾਂ ਵਿੱਚ ਕੀਤਾ ਜਾਂਦਾ ਹੈ।ਮਸਾਲੇ ਦੇ ਤੌਰ 'ਤੇ ਇਸਤੇਮਲ ਹੋਣ ...

leaf

ਨਵੀਂ ਦਿੱਲੀ : ਤੇਜ਼ ਪੱਤੇ ਦਾ ਇਸਤੇਮਾਲ ਜਿਆਦਾਤਰ ਭਾਰਤੀ ਪਕਵਾਨਾਂ ਵਿੱਚ ਕੀਤਾ ਜਾਂਦਾ ਹੈ।ਮਸਾਲੇ ਦੇ ਤੌਰ 'ਤੇ ਇਸਤੇਮਾਲ ਹੋਣ ਵਾਲੀਆਂ ਇਨ੍ਹਾਂ ਪੱਤ‍ੀਆਂ 'ਚ ਕਈ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ। ਤੇਜ਼ ਪੱਤਾ ਖਾਣੇ ਦਾ ਸਵਾਦ ਅਤੇ ਰੰਗਤ ਨੂੰ ਵਧਾਉਂਦਾ ਹੈ। ਇਸ ਲਈ ਜਿਆਦਾਤਰ ਲੋਕ ਆਪਣੇ ਖਾਣੇ 'ਚ ਤੇਜ਼ ਪੱਤੇ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਕੀ ਤੁਸੀ ਜਾਣਦੇ ਹੋ ਕਿ ਤੇਜ਼ ਪੱਤਾ ਸਾਡੀ ਸਿਹਤ ਲਈ ਵੀ ਲਾਭਦਾਇਕ ਹੈ। 

ਤੇਜ਼ ਪੱਤੇ ਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।ਇਹੀ ਨਹੀਂ ਤੇਜ਼ ਪੱਤੇ ਦਾ ਕਾੜਾ ਅਤੇ ਲੇਪ ਮੋਚ ਅਤੇ ਨਸਾਂ ਵਿੱਚ ਸੋਜ ਨੂੰ ਵੀ ਘੱਟ ਕਰਨ ਵਿੱਚ ਸਹਾਇਕ ਹੁੰਦਾ ਹੈ। ਤੇਜ਼ ਪੱਤੇ 'ਚ ਐਂਟੀ- ਬੈਕਟੀਰਿੀਅਲ, ਐਂਟੀ-ਫੰਗਲ, ਐਂਟੀ ਇੰਫਲਾਮੇਟਰੀ ਦੇ ਗੁਣ ਪਾਏ ਜਾਂਦੇ ਹਨ। ਇਹ ਇਕ ਤਰ੍ਹਾਂ ਦੀ ਜੜੀ ਬੂਟੀ ਹੈ ਜਿਸਦਾ ਰਸ਼ੀਆ ਦੇ ਇਕ ਵਿਗਿਆਨਕ ਨੇ ਅਧਿਐਨ ਕੀਤਾ ਸੀ।

ਇਸੇ ਦੀ ਖੋਜ ਵਿਚ ਪਤਾ ਚੱਲਿਆ ਸੀ ਕਿ ਇਹ ਸਾਡੇ ਤਣਾਅ ਨੂੰ ਦੂਰ ਕਰ ਸਕਦਾ ਹੈ। ਉਦੋਂ ਤੋਂ ਹੀ ਕੜੀ ਪਤੇ ਨੂੰ ਅਰੋਮਾਥੈਰੇਪੀ ਲਈ ਵੀ ਵਰਤਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸਕਿਨ ਦੀਆਂ ਬਿਮਾਰੀਆਂ ਤੇ ਸਾਹ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਨ ਲਈ ਜਾਣਿਆ ਜਾਂਦਾ ਹੈ। ਇਹ ਟੈਨਸ਼ਨ ਨੂੰ ਦੂਰ ਕਰਦਾ ਹੈ।

ਜੇ ਤੁਸੀਂ ਆਪਣਾ ਸਟ੍ਰੈਸ ਦੂਰ ਕਰਨ ਲਈ ਸਪਾ ਲੈਣ ਜਾਂਦੇ ਹੋ ਜਾਂ ਫਿਰ ਕੁਝ ਸਟ੍ਰੈਸ ਰਿਲੀਵਿੰਗ ਐਕਟੀਵਿਟੀ ਕਰਦੇ ਹੋ ਤਾਂ ਹੁਣ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤੁਸੀਂ ਤਣਾਅ ਘਰ ਬੈਠੇ ਹੀ ਦੂਰ ਕਰ ਸਕਦੇ ਹੋ । ਹਰ ਕਿਸੇ ਦੀ ਰਸੋਈ ਵਿਚ ਕੜੀ ਪੱਤਾ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਪੱਤਾ ਤੁਹਾਡਾ ਸਟ੍ਰੈਸ ਸਿਰਫ 5 ਮਿੰਟਾਂ ਵਿਚ ਦੂਰ ਕਰਨ ਦੀ ਸ਼ਕਤੀ ਰੱਖਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।