ਟਮਾਟਰ ਵਧਾ ਸਕਦੇ ਹਨ ਮਰਦਾਂ ਦੀ ਪ੍ਰਜਣਨ ਸਮਰੱਥਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਬਾਰੇ ਪਹਿਲਾ ਅਧਿਐਨ ਯੂਨੀਵਰਸਟੀ ਆਫ਼ ਸ਼ੈਫ਼ੀਲਡ ਦੇ ਪ੍ਰੋਫ਼ੈਸਰ ਐਲਨ ਪੇਸੀ ਅਤੇ ਡਾ. ਲਿਜ਼ ਵਿਲੀਅਮਸ ਨੇ ਕੀਤਾ

Tomatoes can increase men's fertility

ਲੰਦਨ : ਬੇਔਲਾਦ ਹੋਣਾ ਅੱਜਕਲ੍ਹ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਸ ਦੇ ਕਾਰਨਾਂ 'ਚ ਪੋਸ਼ਣ, ਵਾਤਾਵਰਣ ਅਤੇ ਆਰਾਮਪ੍ਰਸਤੀ ਵਾਲਾ ਜੀਵਨ ਸ਼ਾਮਲ ਹਨ। ਮਰਦਾਂ 'ਚ ਸ਼ੁਕਰਾਣੂਆਂ ਦੀ ਗਿਣਤੀ ਘਟਣ ਦਾ ਕਾਰਨ ਚੰਗਾ ਖਾਣ-ਪੀਣ ਨਾ ਹੋਣਾ ਵੀ ਹੋ ਸਕਦਾ ਹੈ। ਟਮਾਟਰ ਇਕ ਅਜਿਹਾ ਭੋਜਨ ਪਦਾਰਥ ਹੈ ਜਿਸ ਨੂੰ ਪਿੱਛੇ ਜਿਹੇ ਵਿਗਿਆਨੀਆਂ ਨੇ ਸ਼ੁਕਰਾਣੂਆਂ 'ਚ ਭਾਰੀ ਵਾਧਾ ਕਰਨ ਵਾਲਾ ਭੋਜਨ ਦਸਿਆ ਹੈ।

ਇਸ ਬਾਰੇ ਪਹਿਲਾ ਅਧਿਐਨ ਯੂਨੀਵਰਸਟੀ ਆਫ਼ ਸ਼ੈਫ਼ੀਲਡ ਦੇ ਪ੍ਰੋਫ਼ੈਸਰ ਐਲਨ ਪੇਸੀ ਅਤੇ ਡਾ. ਲਿਜ਼ ਵਿਲੀਅਮਸ ਨੇ ਕੀਤਾ। ਇਸ ਅਧਿਐਨ ਦਾ ਮੰਤਵ ਟਮਾਟਰ 'ਚ ਪਾਏ ਜਾਣ ਵਾਲੇ ਲੈਕੋਪੀਮ ਦਾ ਮਰਦਾਂ ਦੀ ਪ੍ਰਜਣਨ ਸਮਰਥਾ ਬਾਰੇ ਪਤਾ ਕਰਨਾ ਸੀ। ਇਹ ਤੱਤ ਹੀ ਟਮਾਟਰ ਨੂੰ ਉਸ ਦਾ ਲਾਲ ਰੰਗ ਦਿੰਦਾ ਹੈ। ਪਰ ਲੈਕੋਪੀਮ ਮਨੁੱਖੀ ਸਰੀਰ 'ਚ ਚੰਗੀ ਤਰ੍ਹਾਂ ਸੋਖਿਆ ਨਹੀਂ ਜਾਂਦਾ। ਇਸ ਲਈ ਇਸ ਅਧਿਐਨ ਲਈ ਬਾਜ਼ਾਰ 'ਚ ਮੌਜੂਦ ਮਿਸ਼ਰਣ ਲੈਕਟੋਲੈਕੋਪੀਨ ਦਾ ਪ੍ਰਯੋਗ ਕੀਤਾ ਗਿਆ।

ਮਰਦਾਨਾ ਪ੍ਰਜਣਨ ਸਮਰਥਾ ਦੇ ਮਾਹਰ ਪ੍ਰੋਫ਼ੈਸਰ ਪੇਸੀ ਨੇ ਕਿਹਾ, ''ਜਦੋਂ ਅਸੀਂ ਨਤੀਜੇ ਵੇਖੇ ਤਾਂ ਮੈਂ ਹੈਰਾਨ ਰਹਿ ਗਿਆ। ਅਸੀਂ ਕੁੱਝ ਵਿਅਕਤੀਆਂ ਨੂੰ ਗੋਲੀਆਂ ਖਾਣ ਲਈ ਦਿਤੀਆਂ ਅਤੇ ਕੁੱਝ ਨੂੰ ਲੈਕਟੋਲੈਕੋਪੀਨ। ਸਾਡੀ ਟੀਮ ਨੇ ਵੇਖਿਆ ਕਿ ਲੈਕਟੋਲੈਕੋਪੀਨ ਪ੍ਰਜਣਨ ਸਮਰਥਾ 'ਚ 40 ਫ਼ੀ ਸਦੀ ਤਕ ਦਾ ਵਾਧਾ ਕਰ ਸਕਦਾ ਹੈ। ਇਸ ਨੂੰ ਖਾਣ ਤੋਂ ਬਾਅਦ ਸ਼ੁਕਰਾਣੂਆਂ ਦਾ ਆਕਾਰ ਅਤੇ ਢਾਂਚਾ ਨਾਟਕੀ ਰੂਪ 'ਚ ਬਿਹਤਰ ਹੋਇਆ।'' ਇਸ ਜਾਂਚ ਦੇ ਨਤੀਜੇ ਮਰਦਾਂ ਦੀ ਪ੍ਰਜਣਨ ਸਮਰਥਾ ਵਧਾਉਣ 'ਚ ਮਹੱਤਵਪੂਰਨ ਰੋਲ ਨਿਭਾ ਸਕਦੇ ਹਨ।