ਜਾਣੋ ਕਿਵੇਂ ਦੁਪਹਿਰ ਦੀ ਝਪਕੀ ਘਟਾਉਂਦੀ ਹੈ ਤੁਹਾਡਾ ਭਾਰ
ਜੇਕਰ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਵਿਚ ਹੋ ਤਾਂ ਦਿਨ ਦੇ ਸਮੇਂ ਝਪਕੀ ਲੈਣ ਨਾਲ ਤੁਹਾਡਾ ਕੰਮ ਬਹੁਤ ਆਸਾਨ ਹੋ ਸਕਦਾ ਹੈ। ਇਕ ਨਵੇਂ ਅਧਿਐਨ ਤੋਂ ਪਤਾ ਚਲਿਆ...
ਜੇਕਰ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਵਿਚ ਹੋ ਤਾਂ ਦਿਨ ਦੇ ਸਮੇਂ ਝਪਕੀ ਲੈਣ ਨਾਲ ਤੁਹਾਡਾ ਕੰਮ ਬਹੁਤ ਆਸਾਨ ਹੋ ਸਕਦਾ ਹੈ। ਇਕ ਨਵੇਂ ਅਧਿਐਨ ਤੋਂ ਪਤਾ ਚਲਿਆ ਹੈ ਕਿ ਸਵੇਰੇ ਦੀ ਮੁਕਾਬਲੇ ਦੁਪਹਿਰ ਦੇ ਸਮੇਂ ਆਰਾਮ ਕਰਨ ਨਾਲ ਜ਼ਿਆਦਾ ਕੈਲਰੀ ਬਰਨ ਹੁੰਦੀਆਂ ਹਨ। ਹਾਰਵਰਡ ਮੈਡੀਕਲ ਸਕੂਲ ਵਿਚ ਹੋਈ ਰਿਸਰਚ ਦੇ ਮੁਤਾਬਕ ਸਵੇਰੇ ਦੇ ਮੁਕਾਬਲੇ ਦੁਪਹਿਰ ਵਿਚ ਆਰਾਮ ਕਰ ਕੇ ਮਨੁੱਖ 10 ਫ਼ੀ ਸਦੀ ਵਧ ਕੈਲਰੀ ਬਰਨ ਕਰ ਸਕਦਾ ਹੈ। ਅਧਿਐਨ ਨੂੰ ਲੀਡ ਕਰਨ ਵਾਲੇ ਵਿਗਿਆਨੀ ਦੇ ਮੁਤਾਬਕ,
ਇਕ ਹੀ ਕੰਮ ਨੂੰ ਦਿਨ ਦੇ ਵੱਖ - ਵੱਖ ਸਮੇਂ 'ਤੇ ਕਰਨ ਨਾਲ ਵੱਖ - ਵੱਖ ਕੈਲਰੀ ਬਰਨ ਹੁੰਦੀ ਹੈ, ਇਸ ਗੱਲ ਤੋਂ ਸਾਨੂੰ ਕਾਫ਼ੀ ਹੈਰਾਨੀ ਹੋਈ। ਅਧਿਐਨ ਵਿਚ ਖੋਜਕਾਰਾਂ ਨੇ ਸੱਤ ਲੋਕਾਂ ਉਤੇ ਜਾਂਚ ਕੀਤੀ। ਜਾਂਚ ਸਪੈਸ਼ਲ ਲੈਬੋਰੇਟਰੀ ਵਿਚ ਕੀਤੀ ਗਈ ਅਤੇ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਕੀ ਟਾਈਮ ਹੋਇਆ ਹੈ। ਹਰ ਸਹਿਭਾਗੀ ਨੂੰ ਕਮਰੇ 'ਚ ਜਾ ਕੇ ਸੌਣ ਅਤੇ ਜਾਗਣ ਲਈ ਕਿਹਾ ਗਿਆ ਪਰ ਹਰ ਰਾਤ ਟਾਈਮ ਨੂੰ ਚਾਰ ਘੰਟੇ ਵਧਾਉਂਦੇ ਗਏ। ਅਧਿਐਨ ਨੂੰ ਕੋ- ਆਥਰ ਦੇ ਮੁਤਾਬਕ, ਅਧਿਐਨ ਤੋਂ ਸਾਡੇ ਦਿਨ ਦੇ ਵੱਖ - ਵੱਖ ਸਮੇਂ 'ਤੇ ਮੈਟਾਬਾਲਿਕ ਰੇਟ ਵੱਖ ਹੁੰਦਾ ਹੈ।
ਨਤੀਜੇ ਤੋਂ ਪਤਾ ਚਲਿਆ ਕਿ ਸਵੇਰ ਦੇ ਸਮੇਂ ਅਰਾਮ ਕਰਨ 'ਤੇ ਊਰਜਾ ਘੱਟ ਖਰਚ ਹੁੰਦੀ ਹੈ ਅਤੇ ਦੁਪਹਿਰ ਤੋਂ ਬਾਅਦ ਸੱਭ ਤੋਂ ਵੱਧ ਖਰਚ ਹੁੰਦੀ ਹੈ। ਵਿਗਿਆਨੀ ਨੇ ਵੀ ਇਹ ਹੀ ਸਮੱਸਿਆ ਦੱਸੀ ਕਿ ਅਸੀਂ ਕੀ ਖਾਂਦੇ ਹਾਂ ਸਿਰਫ ਇਸ ਦਾ ਹੀ ਅਸਰ ਨਹੀਂ ਹੁੰਦਾ ਸਗੋਂ ਅਸੀਂ ਕਦੋਂ ਖਾਂਦੇ ਅਤੇ ਕਦੋਂ ਆਰਾਮ ਕਰਦੇ ਹਾਂ, ਇਸ ਨਾਲ ਵੀ ਨਿਰਧਾਰਤ ਹੁੰਦਾ ਹੈ ਕਿ ਅਸੀਂ ਕਿੰਨੀ ਊਰਜਾ ਬਰਨ ਕਰਾਂਗੇ ਅਤੇ ਕਿੰਨੀ ਚਰਬੀ ਦੇ ਰੂਪ ਵਿਚ ਸਟੋਰ ਕਰਾਂਗੇ। ਵਧੀਆ ਚੰਗੀ ਸਿਹਤ ਲਈ ਖਾਣਾ ਅਤੇ ਸੌਣ ਦੇ ਸਮੇਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।