Health News: ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ ਐਲੋਵੇਰਾ

ਏਜੰਸੀ

ਜੀਵਨ ਜਾਚ, ਸਿਹਤ

Health News: ਇਹ ਗੱਲ ਤਾਂ ਸਾਰੇ ਹੀ ਜਾਣਦੇ ਹਾਂ ਕਿ ਐਲੋਵੇਰਾ ਚਿਹਰੇ ਦੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ।

Aloe vera brightens the face

 

Health News: ਔਰਤਾਂ ਅਪਣੇ ਚਿਹਰੇ ਦੇ ਨਿਖਾਰ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹਿੰਦੀਆਂ ਹਨ ਜਿਸ ਲਈ ਉਹ ਕਈ ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਕੋਈ ਫ਼ਾਇਦਾ ਨਹੀਂ ਹੁੰਦਾ। ਜ਼ਿਆਦਾ ਕ੍ਰੀਮਾਂ ਦੀ ਵਰਤੋਂ ਨਾਲ ਚਿਹਰੇ ਦੀ ਚਮੜੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਘਰੇਲੂ ਨੁਸਖ਼ਿਆਂ ਬਾਰੇ ਦਸਾਂਗੇ।

ਇਹ ਗੱਲ ਤਾਂ ਸਾਰੇ ਹੀ ਜਾਣਦੇ ਹਾਂ ਕਿ ਐਲੋਵੇਰਾ ਚਿਹਰੇ ਦੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਐਲੋਵੇਰਾ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਬਹੁਤ ਚੰਗੀ ਅਤੇ ਕੁਦਰਤੀ ਦਾਤ ਹੈ। ਜੇਕਰ ਤੁਹਾਡੇ ਚਿਹਰੇ ਤੋਂ ਵਧਦੀ ਉਮਰ ਦੇ ਲੱਛਣ ਨਜ਼ਰ ਆਉਣ ਲੱਗੇ ਹਨ ਤਾਂ ਤੁਹਾਨੂੰ ਹੁਣ ਤੋਂ ਹੀ ਐਲੋਵੇਰਾ (ਕਵਾਰ ਗੰਦਲ) ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਐਲੋਵੇਰਾ (ਕਵਾਰ ਗੰਦਲ) ਚਿਹਰੇ ’ਤੇ ਪਏ ਦਾਗ਼-ਧੱਬੇ, ਕਿੱਲ, ਕੱਟ ਜਾਣਾ, ਚਿਹਰੇ ’ਤੇ ਝੁਰੜੀਆਂ ਹੋ ਜਾਣ ’ਤੇ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਹਰ ਇਕ ਦੀ ਚਮੜੀ ਇਸ ਨੂੰ ਉਸ ਰੂਪ ਵਿਚ ਸਵੀਕਾਰ ਕਰੇ। ਇਸ ਲਈ ਐਲੋਵੇਰਾ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਜਾਂ ਫਿਰ ਪੈਚ ਟੈਸਟ ਕਰ ਕੇ ਵੇਖ ਲਉ। 

ਹੋ ਸਕਦਾ ਹੈ ਕਿ ਕੁਦਰਤੀ ਹੋਣ ਦੇ ਬਾਵਜੂਦ ਇਹ ਤੁਹਾਡੀ ਚਮੜੀ ’ਤੇ ਅਨੁਕੂਲ ਨਾ ਬੈਠੇ। ਐਲੋਵੇਰਾ ਚਮੜੀ ਦੀ ਉਪਰੀ ਪਰਤ ’ਤੇ ਮੌਜੂਦ ਗੰਦਗੀ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਜਿਸ ਨਾਲ ਚਿਹਰੇ ’ਤੇ ਨਿਖਾਰ ਆ ਜਾਂਦਾ ਹੈ। ਇਸ ਲਈ ਤੁਸੀਂ ਐਲੋਵੇਰਾ (ਕਵਾਰ ਗੰਦਲ) ਨੂੰ ਕੱਟ ਕੇ ਉਸ ਦੇ ਗੁੱਦੇ ਦੀ ਵਰਤੋਂ ਕਰ ਸਕਦੇ ਹੋ। ਐਲੋਵੇਰਾ ਵਿਚ ਐਂਟੀ-ਮਾਈਕ੍ਰੋਬਲ ਗੁਣ ਪਾਇਆ ਜਾਂਦਾ ਹੈ। ਇਸ ਦੀ ਇਹ ਖ਼ੂਬੀ ਹੈ ਕਿ ਇਹ ਕਿੱਲ-ਛਾਈਆਂ ਤੋਂ ਰਾਹਤ ਦਿਵਾਉਣ ’ਚ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇਸ ਲਈ ਐਲੋਵੇਰਾ ਦੀ ਵਰਤੋਂ ਨਾਲ ਤੁਹਾਡੇ ਚਿਹਰੇ ’ਤੇ ਕਿੱਲ-ਛਾਈਆਂ ਦੀ ਸਮੱਸਿਆ ਕਾਬੂ ਵਿਚ ਰਹੇਗੀ।

ਦਾਗ਼-ਧੱਬਿਆਂ ਲਈ-ਜੇਕਰ ਤੁਹਾਡੇ ਚਿਹਰੇ ’ਤੇ ਦਾਗ਼ ਹੈ, ਤਾਂ ਐਲੋਵੇਰਾ ਦੀ ਰੋਜ਼ਾਨਾ ਵਰਤੋਂ ਤੁਹਾਡੇ ਲਈ ਫ਼ਾਇਦੇਮੰਦ ਰਹੇਗੀ। ਇਸ ਨਾਲ ਚਿਹਰੇ ’ਤੇ ਅਣਚਾਹੇ ਦਾਗ਼-ਧੱਬੇ ਦੂਰ ਹੋ ਜਾਂਦੇ ਹਨ। ਚਮੜੀ ਨੂੰ ਨਮੀ ਦੇਣ ਲਈ ਐਲੋਵੇਰਾ ਚਮੜੀ ਨੂੰ ਪੋਸ਼ਣ ਦੇਣ ਦਾ ਕੰਮ ਕਰਦਾ ਹੈ। ਕਿਸੇ ਵੀ ਕਿਸਮ ਦੀ ਚਮੜੀ ਵਾਲੇ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ, ਬਸ਼ਰਤੇ ਤੁਹਾਨੂੰ ਇਸ ਤੋਂ ਐਲਰਜੀ ਨਾ ਹੋਵੇ।