Health News: ਜੇਕਰ ਤੁਸੀਂ ਸਵੇਰੇ ਖਾਂਦੇ ਹੋ ਬਰੈੱਡ ਤਾਂ ਪੇਟ ਦੀਆਂ ਬੀਮਾਰੀਆਂ ਸਣੇ ਹੋ ਸਕਦੀਆਂ ਹਨ ਕਈ ਸਮੱਸਿਆਵਾਂ

ਏਜੰਸੀ

ਜੀਵਨ ਜਾਚ, ਸਿਹਤ

ਬਰੈੱਡ ਨੂੰ ਲੋਕ ਪਕੌੜੇ, ਸੈਂਡਵਿਚ ਆਦਿ ਵਜੋਂ ਵੀ ਖਾਂਦੇ ਹਨ। ਚਿੱਟੀ ਬਰੈੱਡ ਦੀ ਵਰਤੋਂ ਲੋਕ ਵੱਧ ਕਰਦੇ ਹਨ।

Is Eating Bread Empty Stomach Good or Bad For Health

Hralth News: ਅੱਜਕਲ ਦੇ ਬੱਚੇ ਬਰੈੱਡ ਖਾਣਾ ਪਸੰਦ ਕਰਦੇ ਹਨ ਹੈ। ਭੱਜ-ਦੌੜ ਭਰੀ ਜ਼ਿੰਦਗੀ ਵਿਚ ਕਈ ਲੋਕ ਅਜਿਹੇ ਹਨ, ਜੋ ਸਵੇਰੇ ਨਾਸ਼ਤੇ ’ਚ ਬਰੈੱਡ ਦੀ ਵਰਤੋਂ ਜ਼ਰੂਰ ਕਰਦੇ ਹਨ। ਉਹ ਰੋਟੀ ਦੀ ਥਾਂ ਦੁੱਧ ਨਾਲ ਬਰੈੱਡ ਦਾ ਸੇਵਨ ਕਰ ਕੇ ਕੰਮ ’ਤੇ ਚਲੇ ਜਾਂਦੇ ਹਨ ਅਤੇ ਬੱਚਿਆਂ ਨੂੰ ਬਰੈੱਡ ਜੈਮ ਦੇ ਦਿੰਦੇ ਹਨ। ਬੱਚੇ ਬਰੈੱਡ ਜੈਮ ਸਕੂਲ ’ਚ ਲੈ ਕੇ ਜਾਣਾ ਪਸੰਦ ਕਰਦੇ ਹਨ।

ਬਰੈੱਡ ਨੂੰ ਲੋਕ ਪਕੌੜੇ, ਸੈਂਡਵਿਚ ਆਦਿ ਵਜੋਂ ਵੀ ਖਾਂਦੇ ਹਨ। ਚਿੱਟੀ ਬਰੈੱਡ ਦੀ ਵਰਤੋਂ ਲੋਕ ਵੱਧ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਨਾਸ਼ਤੇ ’ਚ ਮੈਦੇ ਨਾਲ ਬਣੀ ਬਰੈੱਡ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ? ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਨਾਸ਼ਤੇ ’ਚ ਬਰੈੱਡ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦਸਾਂਗੇ:

- ਵਧੇਰੇ ਬਰੈੱਡ ਖਾਣ ਨਾਲ ਪਾਚਨ ਪ੍ਰਭਾਵਤ ਹੋ ਸਕਦੀ ਹੈ। ਮੈਦੇ ਨਾਲ ਬਣੀ ਬਰੈੱਡ ਦੀ ਵਧੇਰੇ ਵਰਤੋਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਬਣ ਸਕਦੀ ਹੈ। ਬਰੈੱਡ ਖਾਣ ਨਾਲ ਕਬਜ਼ ਹੋ ਸਕਦੀ ਹੈ। ਬਾਅਦ ਵਿਚ ਇਹ ਸਮੱਸਿਆ ਗੰਭੀਰ ਬੀਮਾਰੀ ਜਿਵੇਂ ਪੇਪਟਿਕ ਅਲਸਰ ਦਾ ਕਾਰਨ ਬਣ ਸਕਦੀ ਹੈ। 
- ਬਰੈੱਡ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸ ’ਚ ਮਿਲ ਜਾਣ ਵਾਲੇ ਕਾਰਬੋਹਾਈਡਰੇਟਸ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। 

- ਬਰੈੱਡ ਵਿਚ ਪਾਚਨ ਕਿਰਿਆ ਨੂੰ ਖ਼ਰਾਬ ਕਰਨ ਵਾਲੇ ਤੱਤ ਮਿਲ ਜਾਂਦੇ ਹਨ। ਇਸ ਦੀ ਜ਼ਿਆਦਾ ਵਰਤੋਂ ਢਿੱਡ ’ਚ ਹੋਣ ਵਾਲੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਹੀ ਇਸ ਨੂੰ ਖਾਣ ਨਾਲ ਸਿਲਿਅਕ ਬੀਮਾਰੀ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
- ਇਕ ਰੀਪੋਰਟ ਅਨੁਸਾਰ ਚਿੱਟੀ ਬਰੈੱਡ ਖਾਣ ਨਾਲ ਸਰੀਰ ਨੂੰ ਕਈ ਪੌਸ਼ਟਿਕ ਤੱਤ ਨਹੀਂ ਮਿਲਦੇ। ਕੰਮ ’ਤੇ ਜਾਣ ਲਈ ਇਸ ਦੀ ਵਰਤੋਂ ਜਲਦੀ ਜਲਦੀ ’ਚ ਕੀਤੀ ਜਾਂਦੀ ਹੈ, ਜਿਸ ਨਾਲ ਢਿੱਡ ਭਰ ਜਾਂਦਾ ਹੈ ਪਰ ਸਰੀਰ ਨੂੰ ਊਰਜਾ ਨਹੀਂ ਮਿਲਦੀ। ਇਸ ਵਿਚ ਪ੍ਰੋਟੀਨ, ਵਿਟਾਮਿਨ ਅਤੇ ਫ਼ਾਈਬਰ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ।

- ਅਪਣੇ ਸਰੀਰ ਦੇ ਵਧਦੇ ਭਾਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਪਣੀ ਖ਼ੁਰਾਕ ਵਿਚ ਬਰੈੱਡ ਸ਼ਾਮਲ ਨਹੀਂ ਕਰਨੀ ਚਾਹੀਦੀ। ਇਸ ਦਾ ਕਾਰਨ ਇਹ ਹੈ ਕਿ ਜੇਕਰ ਤੁਸੀਂ ਲਗਾਤਾਰ ਬਰੈੱਡ ਦੀ ਵਰਤੋਂ ਕਰੋਗੇ ਤਾਂ ਤੁਹਾਡਾ ਭਾਰ ਵੱਧ ਸਕਦਾ ਹੈ।
- ਬਰੈੱਡ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ਵਿਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆਉਂਦੇ ਹਨ, ਜੋ ਜ਼ਿਆਦਾ ਭੁੱਖ ਦਾ ਮੁੱਖ ਕਾਰਨ ਬਣਦੇ ਹਨ। ਇਹੀ ਕਾਰਨ ਹੈ ਕਿ ਤੁਸੀਂ ਜ਼ਿਆਦਾ ਖਾਣਾ ਖਾਣ ਦੇ ਸ਼ਿਕਾਰ ਹੋ ਜਾਂਦੇ ਹੋ। ਅਜਿਹੀ ਸਥਿਤੀ ਵਿਚ ਮੈਦੇ ਨਾਲ ਬਣੀ ਬਰੈੱਡ ਦੀ ਥਾਂ ਆਟੇ ਤੋਂ ਬਣੀ ਬਰੈੱਡ ਦੀ ਵਰਤੋਂ ਕਰੋ।