ਹੀਮੋਗਲੋਬਿਨ ਨੂੰ ਤੇਜ਼ੀ ਨਾਲ ਵਧਾਉਣ ਵਾਲੀਆਂ ਚੀਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੰਦਰੁਸਤ ਅਤੇ ਸਿਹਤਮੰਦ ਸਰੀਰ ਲਈ, ਸਰੀਰ ਵਿਚ ਕਾਫ਼ੀ ਹੀਮੋਗਲੋਬਿਨ ਹੋਣਾ ਬਹੁਤ ਜ਼ਰੂਰੀ ਹੈ।

File Photo

ਤੰਦਰੁਸਤ ਅਤੇ ਸਿਹਤਮੰਦ ਸਰੀਰ ਲਈ, ਸਰੀਰ ਵਿਚ ਕਾਫ਼ੀ ਹੀਮੋਗਲੋਬਿਨ ਹੋਣਾ ਬਹੁਤ ਜ਼ਰੂਰੀ ਹੈ। ਇਕ ਆਦਮੀ ਦੇ ਸਰੀਰ 'ਚ  14-18 ਮਿਲੀਗ੍ਰਾਮ ਅਤੇ  ਔਰਤ ਦੇ ਸਰੀਰ 'ਚ 12-16 ਮਿਲੀਗ੍ਰਾਮ ਹੀਮੋਗਲੋਬਿਨ ਹੋਣਾ ਚਾਹੀਦਾ ਹੈ ਪਰ ਅੱਜ ਖ਼ਾਸਕਰ 50 ਫ਼ੀ ਸਦੀ ਔਰਤਾਂ ਅਨੀਮੀਆ ਦਾ ਸ਼ਿਕਾਰ ਹਨ। ਇਸ ਦਾ ਕਾਰਨ ਸਹੀ ਅਤੇ ਪੌਸ਼ਟਿਕ ਭੋਜਨ ਦੀ ਘਾਟ ਹੈ।

ਇਸ ਦੀ ਘਾਟ ਦੇ ਕਾਰਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਜਿਵੇਂ ਕਿ-ਕਮਜ਼ੋਰੀ, ਥਕਾਵਟ, ਸਹੀ ਸਾਹ ਲੈਣ 'ਚ ਮੁਸ਼ਕਲ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਭੋਜਨ ਦਾ ਇਸ ਤਰੀਕੇ ਨਾਲ ਸੇਵਨ ਕਰਨਾ ਚਾਹੀਦਾ ਹੈ ਕਿ ਸਰੀਰ ਵਿਚ ਹੀਮੋਗਲੋਬਿਨ ਦਾ ਪੱਧਰ ਸੰਤੁਲਿਤ ਰਹੇ। ਹਰੀਆਂ ਅਤੇ ਪੱਤੇਦਾਰ ਸਬਜ਼ੀਆਂ 'ਚ ਬਹੁਤ ਸਾਰਾ ਆਇਰਨ ਹੁੰਦਾ ਹੈ ਜੋ ਕਿ ਖ਼ੂਨ ਵਿਚ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਲਈ ਹਰ ਰੋਜ਼ ਮੇਥੀ, ਪਾਲਕ, ਸਾਗ, ਗੋਭੀ, ਬੀਨਜ਼ ਆਦਿ ਸਬਜ਼ੀਆਂ ਖਾਉ।

ਆਇਰਨ ਨਾਲ ਭਰੀਆਂ ਚੀਜ਼ਾਂ ਦੇ ਨਾਲ ਵਿਟਾਮਿਨ ਨਾਲ ਭਰਪੂਰ ਫਲ ਖਾਣਾ ਵੀ ਮਹੱਤਵਪੂਰਨ ਹੈ। ਅਸਲ 'ਚ ਵਿਟਾਮਿਨ-ਸੀ ਸਰੀਰ 'ਚ ਆਇਰਨ ਦੀ ਸਹੀ ਮਾਤਰਾ ਜਜ਼ਬ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਨਿੰਬੂ, ਅਮਰੂਦ, ਆਂਵਲਾ, ਕੱਚਾ ਅੰਬ ਆਦਿ  ਵਿਟਾਮਿਨ  ਨਾਲ ਭਰੇ ਪਦਾਰਥਾਂ ਨੂੰ ਅਪਣੇ ਰੋਜ਼ ਦੇ ਭੋਜਨ 'ਚ ਸ਼ਾਮਲ ਕਰੋ। ਉਹ ਖ਼ੂਨ ਨੂੰ ਵਧਾਉਂਦੇ ਹਨ ਅਤੇ ਬਿਮਾਰੀਆਂ ਤੋਂ ਬਚਾਉਂਦੇ ਹਨ।

ਫ਼ੋਲਿਕ ਐਸਿਡ ਫੋਲਿਕ ਐਸਿਡ ਵੀ ਵਿਟਾਮਿਨ ਦੀ ਇਕ ਕਿਸਮ ਹੈ। ਇਹ ਸਰੀਰ ਵਿਚ ਲਾਲ ਲਹੂ ਦੇ ਸੈੱਲ ਬਣਾਉਣ ਅਤੇ ਵਧਾਉਣ ਨਾਲ ਕੰਮ ਕਰਦਾ ਹੈ। ਫ਼ੋਲਿਕ ਐਸਿਡ ਮੁੱਖ ਤੌਰ 'ਤੇ ਹਰੀਆਂ ਪੱਤੇਦਾਰ ਸਬਜ਼ੀਆਂ, ਚਾਵਲ, ਪੁੰਗਰੇ ਹੋਏ ਦਾਣਿਆਂ, ਸੁੱਕੀਆਂ ਬੀਨਜ਼, ਕਣਕ ਦੇ ਬੀਜ, ਮੂੰਗਫਲੀ, ਕੇਲੇ, ਆਦਿ 'ਚ ਬਹੁਤ ਜ਼ਿਆਦਾ ਮਾਤਰਾ 'ਚ ਮਿਲਦਾ ਹੈ। ਚੁਕੰਦਰ ਦਾ ਜੂਸ ਸਰੀਰ 'ਚ ਖ਼ੂਨ ਦੀ ਮਾਤਰਾ ਨੂੰ ਵਧਾਉਣ ਲਈ ਚੁਕੰਦਰ ਦਾ ਜੂਸ ਪੀਣਾ ਸੱਭ ਤੋਂ ਵਧੀਆ ਬਦਲ ਹੈ। ਇਸ ਨੂੰ ਸਲਾਦ ਵਜੋਂ ਵੀ ਖਾਧਾ ਜਾ ਸਕਦਾ ਹੈ।