Health News: ਮਿਸ਼ਰੀ ਗਲੇ ਦੀ ਖ਼ਰਾਸ਼ ਸਣੇ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜਾਤ

ਸਪੋਕਸਮੈਨ ਸਮਾਚਾਰ ਸੇਵਾ  | Dr. Harpreet Kaur

ਜੀਵਨ ਜਾਚ, ਸਿਹਤ

Health News:  ਮੂੰਹ ਵਿਚ ਛਾਲੇ ਹੋਣ ’ਤੇ ਮਿਸ਼ਰੀ ਨੂੰ ਇਲਾਇਚੀ ਨਾਲ ਮਿਲਾ ਕੇ ਪੇਸਟ ਬਣਾ ਲਉ

Misri relieves many problems including sore throat Health News

 Misri relieves many problems including sore throat Health News: ਗੁਣਾਂ ਦੇ ਖ਼ਜ਼ਾਨੇ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ’ਚ ਹੁੰਦੀ ਹੈ। ਮਿੱਠੀ ਹੋਣ ਦੇ ਨਾਲ-ਨਾਲ ਮਿਸ਼ਰੀ ਵਿਚ ਅਜਿਹੇ ਗੁਣ ਹੁੰਦੇ ਹਨ, ਜੋ ਸਿਹਤ ਲਈ ਬਹੁਤ ਜ਼ਿਆਦਾ ਲਾਹੇਵੰਦ ਹਨ। ਮਿਸ਼ਰੀ ਦਾ ਸੱਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਯਾਦਦਾਸ਼ਤ ਵਧਦੀ ਹੈ। ਇਹ ਸਰੀਰ ਨੂੰ ਠੰਢਾ ਰਖਦੀ ਹੈ। ਮਿਸਰੀ ਖਾਣ ਨਾਲ, ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫ਼ਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗਲਾ ਖ਼ਰਾਬ ਹੋਣ ਦੀ ਸੂਰਤ ਵਿਚ ਹੁੰਦੇ ਤੇਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ। ਅੱਜ ਅਸੀ ਤੁਹਾਨੂੰ ਦਸਾਂਗੇ ਮਿਸ਼ਰੀ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

ਇਹ ਵੀ ਪੜ੍ਹੋ: Modi government News: ਮੋਦੀ ਸਰਕਾਰ 'ਚ ਮੰਤਰੀਆਂ 'ਚ ਵੰਡੇ ਗਏ ਵਿਭਾਗ, ਕਿਸ ਨੇਤਾ ਨੂੰ ਮਿਲਿਆ ਕਿਹੜਾ ਮੰਤਰਾਲਾ? ਪੂਰੀ ਸੂਚੀ ਵੇਖੋ

ਖਾਂਸੀ ਜਾਂ ਗਲਾ ਖ਼ਰਾਬ ਹੋਣ ਵਾਲੀ ਹਾਲਤ ਵਿਚ ਮਿਸ਼ਰੀ ਦੀ ਵਰਤੋਂ ਕਰਨਾ ਲਾਭਕਾਰੀ ਹੁੰਦੀ ਹੈ। ਗਲਾ ਖ਼ਰਾਬ ਹੋਣ ’ਤੇ ਜੋ ਗਲੇ ਵਿਚ ਤੇਜ਼ ਦਰਦ ਹੁੰਦਾ ਹੈ ਇਹ ਉਸ ਤੋਂ ਵੀ ਰਾਹਤ ਦਿੰਦੀ ਹੈ। ਖਾਂਸੀ ਆਉਣ ’ਤੇ ਰੋਗੀ ਨੂੰ ਮਿਸ਼ਰੀ ਦਾ ਟੁਕੜੇ ਚੁਸਣ ਲਈ ਦਿਉ ਜਿਸ ਨਾਲ ਥੋੜ੍ਹੀ ਹੀ ਦੇਰ ਵਿਚ ਖਾਂਸੀ ਦੂਰ ਹੋ ਜਾਵੇਗੀ।

ਮਿਸ਼ਰੀ ਵਿਚ ਮਿਠਾਸ ਅਤੇ ਠੰਢਕ ਦੋਹਾਂ ਦੇ ਹੀ ਗੁਣ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਗਰਮੀ ਵਿਚ ਸ਼ਰਬਤ ਵਿਚ ਇਸ ਨੂੰ ਘੋਲ ਕੇ ਪੀਣ ਨਾਲ ਲੂ ਲੱਗਣ ਤੋਂ ਬਚਾਅ ਹੁੰਦਾ ਹੈ। ਇਸ ਨਾਲ ਸਰੀਰ ਵਿਚ ਸਫੂਰਤੀ ਦਾ ਅਹਿਸਾਸ ਹੁੰਦਾ ਹੈ ਅਤੇ ਕੱੁਝ ਦੇਰ ਲਈ ਗਰਮੀ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਹ ਗਲੂਕੋਜ਼ ਦੇ ਰੂਪ ਵਿਚ ਸਰੀਰ ਨੂੰ ਊਰਜਾ ਦਿੰਦੀ ਹੈ।

ਇਹ ਵੀ ਪੜ੍ਹੋ: PM Modi Cabinet Meeting: ਮੋਦੀ ਕੈਬਨਿਟ ਦਾ ਪਹਿਲਾ ਫੈਸਲਾ, ਬਣਾਏ ਜਾਣਗੇ 3 ਕਰੋੜ ਨਵੇਂ ਘਰ

 ਮੂੰਹ ਵਿਚ ਛਾਲੇ ਹੋਣ ’ਤੇ ਮਿਸ਼ਰੀ ਨੂੰ ਇਲਾਇਚੀ ਨਾਲ ਮਿਲਾ ਕੇ ਪੇਸਟ ਬਣਾ ਲਉ। ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ’ਤੇ ਲਗਾਉ। ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ।  ਨਕਸੀਰ ਫੁੱਟਣ ’ਤੇ ਮਿਸ਼ਰੀ ਨੂੰ ਪਾਣੀ ਵਿਚ ਮਿਲਾ ਕੇ ਸੁੰਘਣ ਨਾਲ ਆਰਾਮ ਮਿਲਦਾ ਹੈ। ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ। ਮੱਖਣ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਲਗਾਉਣ ਨਾਲ ਵੀ ਹੱਥਾ ਪੈਰਾਂ ਦੀ ਜਲਨ ਦੂਰ ਹੋ ਜਾਂਦੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Misri relieves many problems including sore throat Health News, stay tuned to Rozana Spokesman)