ਸੁੰਦਰ ਵਾਲ,ਪੇਟ ਦੀਆਂ ਬਿਮਾਰੀਆਂ  ਤੋਂ ਰਾਹਤ ਅਤੇ ਚਮਕਦਾਰ ਚਮੜੀ ਲਈ ਕਰੋ ਇਨ੍ਹਾਂ ਬੀਜਾਂ ਦੀ ਵਰਤੋਂ 

ਏਜੰਸੀ

ਜੀਵਨ ਜਾਚ, ਸਿਹਤ

ਇਸ ਫੱਲ ਦੇ ਬੀਜ ਖਾਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

representational image

ਅਕਸਰ ਅਸੀਂ ਫੱਲ ਖਾਣ ਤੋਂ ਬਾਅਦ ਬੀਜ ਸੁੱਟ ਦਿੰਦੇ ਹਾਂ। ਇਹ ਬਹੁਤ ਆਮ ਲੱਗ ਸਕਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਨਾ ਕਰ ਕੇ ਤੁਸੀਂ ਅਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਬੀਜਾਂ ਦੀ ਵਰਤੋਂ ਕਰ ਸਕਦੇ ਹੋ। ਪਪੀਤੇ ਦੇ ਬੀਜਾਂ ਵਿਚ ਸ਼ਾਨਦਾਰ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੀ ਸਿਹਤ ਲਈ ਹੈਰਾਨੀਜਨਕ ਕੰਮ ਕਰ ਸਕਦੇ ਹਨ। ਇਸ ਦਾ ਸੇਵਨ ਪੇਟ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
ਕਈ ਲੋਕ ਪਪੀਤਾ ਖਾਣ ਤੋਂ ਬਾਅਦ ਇਸ ਦੇ ਬੀਜ ਸੁੱਟ ਦਿੰਦੇ ਹਨ, ਜੋ ਕਿ ਬਹੁਤ ਵੱਡੀ ਗ਼ਲਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਵੇਰੇ ਖ਼ਾਲੀ ਪੇਟ ਇਸ ਨੂੰ ਖਾਣ ਨਾਲ ਪਾਚਨਸ਼ਕਤੀ ਠੀਕ ਰਹਿੰਦੀ ਹੈ। ਕਈ ਲੋਕ ਇਸ ਨੂੰ ਫੇਸ ਪੈਕ ਦੇ ਤੌਰ 'ਤੇ ਵੀ ਇਸਤੇਮਾਲ ਕਰ ਸਕਦੇ ਹਨ। ਇਨ੍ਹਾਂ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾ ਸਕਦੀ ਹੈ। ਪੇਟ ਲਈ ਪਪੀਤੇ ਦੇ ਬੀਜ ਕਿਸੇ ਰਾਮਬਾਣ ਤੋਂ ਘੱਟ ਨਹੀਂ ਹਨ। 

ਕਾਲੇ ਰੰਗ ਦੇ ਇਹ ਬੀਜ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਹਾਲਾਂਕਿ ਇਨ੍ਹਾਂ ਨੂੰ ਸਿੱਧੇ ਤੌਰ 'ਤੇ ਨਹੀਂ ਖਾਧਾ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ਦਾ ਸਵਾਦ ਤਿੱਖਾ ਹੁੰਦਾ ਹੈ, ਪਰ ਇਨ੍ਹਾਂ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਇਨ੍ਹਾਂ ਬੀਜਾਂ ਨੂੰ ਧੁੱਪ 'ਚ ਸੁਕਾ ਕੇ ਪੀਸ ਲਓ ਅਤੇ ਫਿਰ ਇਸ ਦੇ ਪਾਊਡਰ ਦਾ ਸੇਵਨ ਕਰੋ।

ਵਾਲਾਂ ਦੇ ਵਾਧੇ ਲਈ ਪਪੀਤੇ ਦੇ ਬੀਜਾਂ ਦੇ ਫ਼ਾਇਦੇ
ਇਸ ਵਿਚ ਵਿਟਾਮਿਨ ਏ ਹੁੰਦਾ ਹੈ ਜੋ ਸੁੱਕੇ ਅਤੇ ਬੇਜਾਨ ਵਾਲਾਂ ਲਈ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਤੁਸੀਂ ਸੁੱਕੇ ਪਪੀਤੇ ਦੇ ਬੀਜਾਂ ਨੂੰ ਪੀਸ ਕੇ ਅਤੇ ਸ਼ਹਿਦ ਵਿਚ ਮਿਲਾ ਕੇ ਹੇਅਰ ਮਾਸਕ ਤਿਆਰ ਕਰ ਸਕਦੇ ਹੋ। ਇਹ ਮੰਨਿਆ ਜਾਂਦਾ ਹੈ ਕਿ ਸਰੀਰ ਵਿਚ ਪ੍ਰੋਟੀਨ ਦਾ ਘੱਟ ਪੱਧਰ ਵਾਲ ਪਤਲੇ ਹੋਣ ਅਤੇ ਝੜਨ ਦਾ ਕਾਰਨ ਬਣ ਸਕਦਾ ਹੈ। ਪਪੀਤੇ ਦੇ ਬੀਜ ਫੋਲਿਕ ਐਸਿਡ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਹ ਵਾਲਾਂ ਦੇ ਵਾਧੇ ਨੂੰ ਵਧਾਉਣ ਵਿਚ ਮਦਦ ਕਰਦੇ ਹਨ।

ਭਾਰ ਘਟਾਉਣ ਲਈ ਮਦਦਗਾਰ 
ਪਪੀਤੇ ਦੇ ਬੀਜ ਖਾਣ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਪੱਕੇ ਹੋਏ ਪਪੀਤੇ ਦੇ ਬੀਜ ਮੈਟਾਬੋਲਿਜ਼ਮ ਵਿਚ ਮਦਦ ਕਰਦੇ ਹਨ, ਪੇਟ ਫੁੱਲਣ ਤੋਂ ਰਾਹਤ ਦਿੰਦੇ ਹਨ ਅਤੇ ਭੋਜਨ ਦੇ ਬਿਹਤਰ ਪਾਚਨ ਵਿਚ ਮਦਦ ਕਰਦੇ ਹਨ, ਸਰੀਰ ਵਿਚ ਵਾਧੂ ਚਰਬੀ ਨੂੰ ਇਕੱਠਾ ਹੋਣ ਤੋਂ ਰੋਕਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਪੱਕੇ ਹੋਏ ਪਪੀਤੇ ਦੇ ਬੀਜ ਖਾਣ ਨਾਲ ਤੇਜ਼ੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉੜੀਆ ਭਾਸ਼ਾ ਵਿਚ ਸਿੱਖ ਧਰਮ ਬਾਰੇ ਲਿਖੀ ਕਿਤਾਬ ਦੀ ਕੀਤੀ ਸ਼ਲਾਘਾ 

ਪਪੀਤੇ ਦੇ ਬੀਜ ਦਿਲ ਲਈ ਵੀ ਫ਼ਾਇਦੇਮੰਦ ਹੁੰਦੇ ਹਨ
ਪਪੀਤੇ ਦੇ ਬੀਜ ਦਿਲ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਨ੍ਹਾਂ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦੇ ਹਨ ਅਤੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ 'ਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ।

ਬਲੋਟਿੰਗ ਲਈ ਪਪੀਤੇ ਦੇ ਬੀਜਾਂ ਦੇ ਫ਼ਾਇਦੇ
ਪੇਟ ਫੁੱਲਣ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਪਪੀਤੇ ਦੇ ਬੀਜ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ। ਇਨ੍ਹਾਂ 'ਚ ਪਾਏ ਜਾਣ ਵਾਲੇ ਐਲਕਾਲਾਇਡਸ, ਫਲੇਵੋਨੋਇਡਸ ਅਤੇ ਵਿਟਾਮਿਨ ਸੀ ਸੋਜ ਨੂੰ ਘੱਟ ਕਰਨ 'ਚ ਬੇਹੱਦ ਲਾਭਦਾਇਕ ਸਾਬਤ ਹੋ ਸਕਦੇ ਹਨ।

ਪਪੀਤੇ ਦੇ ਬੀਜ ਚਮੜੀ ਲਈ ਵੀ ਚੰਗੇ ਹੁੰਦੇ ਹਨ
ਪਪੀਤੇ ਦੇ ਬੀਜ ਤੁਹਾਡੀ ਚਮੜੀ ਲਈ ਵੀ ਚੰਗੇ ਹੁੰਦੇ ਹਨ। ਇਨ੍ਹਾਂ ਵਿਚ ਪੌਲੀਫੇਨੌਲ ਅਤੇ ਫਲੇਵੋਨੋਇਡ ਹੁੰਦੇ ਹਨ, ਜੋ ਐਂਟੀਆਕਸੀਡੈਂਟ ਵਜੋਂ ਕੰਮ ਕਰਦੇ ਹਨ। ਪਪੀਤੇ ਦੇ ਬੀਜਾਂ ਵਿਚ ਮੌਜੂਦ ਐਂਟੀਆਕਸੀਡੈਂਟ ਅਤੇ ਫਾਈਟੋਕੈਮੀਕਲ ਤੁਹਾਡੀ ਚਮੜੀ ਦੇ ਸੈੱਲਾਂ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾ ਸਕਦੇ ਹਨ।