ਸੋਇਆ ਪ੍ਰੋਟੀਨ ਰੱਖਦਾ ਹੈ ਤੁਹਾਡੀਆਂ ਹੱਡੀਆਂ ਮਜ਼ਬੂਤ

ਏਜੰਸੀ

ਜੀਵਨ ਜਾਚ, ਸਿਹਤ

ਵਿਗਿਆਨੀਆਂ ਨੇ ਪਹਿਲੀ ਵਾਰ ਇਸ ਦਾ ਪ੍ਰੀਖਣ ਕੀਤਾ ਹੈ

Soya Protein

ਸੋਇਆ ਪ੍ਰੋਟੀਨ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਰੱਖਦਾ ਹੈ। ਅਮਰੀਕੀ ਖੋਜਕਾਰੀਆਂ ਨੇ ਕਿਹਾ ਕਿ ਬਚਪਨ ‘ਚ ਸੋਇਆ ਪ੍ਰੋਟੀਨ ਦੀ ਵਰਤੋਂ ਕਰਨ ਨਾਲ ਭਵਿੱਖ ਵਿਚ ਬੋਨਜ਼ ਜਾਂ ਹੱਡੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਵਿਗਿਆਨੀਆਂ ਨੇ ਪਹਿਲੀ ਵਾਰ ਇਸ ਦਾ ਪ੍ਰੀਖਣ ਕੀਤਾ ਹੈ।

ਅਰਕੰਸਾਸ ਯੂਨੀਵਰਸਟੀ ਦੇ ਜਿਨ ਰੈਨ ਚੇਨ ਦਾ ਦਾਅਵਾ ਹੈ ਕਿ ਬਚਪਨ ਤੋਂ ਹੀ ਸੋਇਆ ਪ੍ਰੋਟੀਨ ਦੀ ਵਰਤੋਂ ਕਰਨ ਨਾਲ ਉਮਰ ਵੱਧਣ ‘ਤੇ ਹੱਡੀਆਂ ਨੂੰ ਹੋਣ ਵਾਲੇ ਨੁਕਸਾਨ ਨੂੂੰ ਟਲਿਆ ਜਾ ਸਕਦਾ ਹੈ। ਖਾਸ ਤੌਰ ‘ਤੇ ਔਰਤਾਂ ਲਈ ਇਹ ਜ਼ਿਆਦਾ ਲਾਭਦਾਇਕ ਹੈ।

ਪ੍ਰੀਖਣ ਦੌਰਾਨ ਇੱਕ ਸਮੂਹ ਨੂੰ ਸੋਇਆ ਪ੍ਰੋਟੀਨ ਅਤੇ ਦੂਜੇ ਨੂੂੰ ਸਾਧਾਰਨ ਖਾਣਾ ਦਿੱਤਾ ਗਿਆ ਸੀ। ਇਸ ਵਿਚ ਸੋਇਆ ਪ੍ਰੋਟੀਨ ਲੈਣ ਵਾਲਿਆਂ ਦੀਆਂ ਹੱਡੀਆਂ ਨਾ ਸਿਰਫ ਮਜ਼ਬੂਤ ਮਿਲੀਆਂ ਸਗੋਂ ਉਨ੍ਹਾਂ ਨੂੰ ਨੁਕਸਾਨ ਪਹੁੰਚਣ ਜਾਂ ਖੁਰਨ ਦਾ ਖਤਰਾ ਵੀ ਕਾਫੀ ਘੱਟ ਸੀ। ਬੋਨ ਲਾਸ ਦੀ ਸੱਮਸਿਆ ਤੋਂ ਬੱਚਣ ‘ਚ ਇਹ ਮਦਦਗਾਰ ਸਿੱਧ ਹੋ ਸਕਦਾ ਹੈ।