ਇਸ ਬਿਮਾਰੀ ਨਾਲ ਪੀੜਤ ਲੋਕ ਨਾ ਖਾਣ ਆਂਵਲਾ, ਪੜ੍ਹੋ ਫ਼ਾਇਦੇ ਤੇ ਨੁਕਸਾਨ 

ਏਜੰਸੀ

ਜੀਵਨ ਜਾਚ, ਸਿਹਤ

ਸਿਹਤ ਦੀਆਂ ਕੁਝ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ 'ਚ ਡਾਕਟਰ ਵੀ ਆਂਵਲਾ ਨਾ ਖਾਣ ਦੀ ਸਲਾਹ ਦਿੰਦੇ ਹਨ। 

People suffering from this disease should not eat amla, read the benefits and harms

 

ਚੰਡੀਗੜ੍ਹ - ਆਂਵਲਾ ਖਾਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਨਾਲ ਇਸ 'ਚ ਕਈ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ। ਆਂਵਲੇ ਨੂੰ ਆਯੁਰਵੇਦ ਦਾ ਵਰਦਾਨ ਮੰਨਿਆ ਜਾਂਦਾ ਹੈ, ਇਸ ਦੇ ਪੋਸ਼ਕ ਤੱਤ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ ਪਰ ਹਰ ਚੀਜ਼ ਦੇ ਕੁਝ ਫਾਇਦੇ ਦੇ ਨਾਲ-ਨਾਲ ਨੁਕਸਾਨ ਵੀ ਹੁੰਦੇ ਹਨ। ਸਿਹਤ ਦੀਆਂ ਕੁਝ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ 'ਚ ਡਾਕਟਰ ਵੀ ਆਂਵਲਾ ਨਾ ਖਾਣ ਦੀ ਸਲਾਹ ਦਿੰਦੇ ਹਨ। 

ਲੀਵਰ ਦੇ ਮਰੀਜ਼: ਲੀਵਰ ਦੇ ਮਰੀਜ਼ਾਂ ਨੂੰ ਆਂਵਲੇ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ। ਆਂਵਲਾ ਅਤੇ ਅਦਰਕ ਨੂੰ ਇਕੱਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਲੀਵਰ ਐਂਜ਼ਾਈਮਜ਼ ਲੈਵਲ ਵਧ ਸਕਦਾ ਹੈ ਜੋ ਕਿ ਲੀਵਰ ਦੇ ਮਰੀਜ਼ਾਂ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। 

ਬਲੱਡ ਡਿਸਆਰਡਰ ਦੇ ਮਰੀਜ਼: ਆਂਵਲਾ ਐਂਟੀਫਲੇਟੁਲੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਖੂਨ ਦੇ ਥੱਕੇ ਬਣਨ ਤੋਂ ਰੋਕਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਪਰ ਜੋ ਲੋਕ ਪਹਿਲਾਂ ਹੀ ਖ਼ੂਨ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਉਨ੍ਹਾਂ ਨੂੰ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਜਿਹੜੇ ਲੋਕ ਕੁੱਝ ਸਮੇਂ ਤੱਕ ਸਰਜਰੀ ਕਰਵਾਉਣ ਵਾਲੇ ਹਨ ਉਨ੍ਹਾਂ ਨੂੰ ਆਂਵਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਫਲ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੀਡਿੰਗ ਦਾ ਖ਼ਤਰਾ ਵਧ ਜਾਂਦਾ ਹੈ। ਲੰਬੇ ਸਮੇਂ ਤੱਕ ਬਲੀਡਿੰਗ ਨਾਲ ਹਾਈਪੋਕਸੀਮੀਆ, ਗੰਭੀਰ ਐਸਿਡੋਸਿਸ ਜਾਂ ਮਲਟੀਆਰਗਨ ਡਿਸਫੰਕਸ਼ਨ ਹੋ ਸਕਦਾ ਹੈ। ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਸਰਜਰੀ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ ਆਂਵਲਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।

ਕਿਡਨੀ ਦੇ ਮਰੀਜ਼: ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਜੁੜੀ ਕੋਈ ਸਮੱਸਿਆ ਹੈ ਉਨ੍ਹਾਂ ਨੂੰ ਕਿਸੇ ਮਾਹਿਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਆਂਵਲੇ ਦੇ ਜ਼ਿਆਦਾ ਸੇਵਨ ਨਾਲ ਸਰੀਰ ‘ਚ ਸੋਡੀਅਮ ਦਾ ਲੈਵਲ ਵਧਦਾ ਹੈ, ਨਾਲ ਹੀ ਕਿਡਨੀ ਦੇ ਕੰਮਕਾਜ 'ਤੇ ਵੀ ਅਸਰ ਪੈਂਦਾ ਹੈ।

ਗਰਭਵਤੀ ਔਰਤਾਂ: ਆਂਵਲੇ 'ਚ ਕਈ ਅਜਿਹੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ ਪਰ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਪੇਟ ਖ਼ਰਾਬ ਹੋ ਸਕਦਾ ਹੈ। ਇਸ ਨਾਲ ਡਾਇਰੀਆ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਹ ਲੱਛਣ ਗਰਭਵਤੀ ਜਾਂ ਬ੍ਰੈਸਟਫੀਡਿੰਗ ਔਰਤਾਂ 'ਚ ਜ਼ਿਆਦਾ ਗੰਭੀਰ ਹੋ ਸਕਦੇ ਹਨ। ਇਨ੍ਹਾਂ ਔਰਤਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਆਂਵਲਾ ਖਾਣਾ ਚਾਹੀਦਾ ਹੈ।
ਲੋਅ ਬਲੱਡ ਸ਼ੂਗਰ ਵਾਲੇ: ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਅਕਸਰ ਘੱਟ ਹੁੰਦਾ ਹੈ ਜਾਂ ਤੁਸੀਂ ਐਂਟੀ-ਡਾਇਬੀਟਿਕ ਦਵਾਈ ਲੈ ਰਹੇ ਹੋ ਤਾਂ ਆਂਵਲਾ ਖਾਣ ਤੋਂ ਬਚੋ।