Health News: ਜਦੋਂ ਚੜ੍ਹ ਜਾਵੇ ਬੁਖ਼ਾਰ ਤਾਂ ਅਸੀ ਕੀ ਖਾਈਏ? ਆਉ ਜਾਣਦੇ ਹਾਂ

ਏਜੰਸੀ

ਜੀਵਨ ਜਾਚ, ਸਿਹਤ

Health News: ਪੁਦੀਨਾ ਵੀ ਬੁਖ਼ਾਰ ਵਿਚ ਲਾਭਦਾਇਕ ਹੈ, ਇਸ ਦੀ ਚਟਣੀ ਬਣਾ ਕੇ ਇਸ ਦੇ ਸਹਾਰੇ ਰੋਟੀ ਜਾਂ ਚੌਲ ਖਾਧੇ ਜਾ ਸਕਦੇ ਹਨ।

What should we eat when the fever rises? Let's find out

 

Health News: ਤੰਦਰੁਸਤ ਵਿਅਕਤੀ ਵੀ ਇਕ ਸਮੇਂ ਦਾ ਭੋਜਨ ਨਾ ਮਿਲਣ ’ਤੇ ਨਿਢਾਲ ਹੋ ਜਾਂਦਾ ਹੈ। ਬੀਮਾਰੀ ਵਿਚ ਤਾਂ ਹੋਰ ਵੀ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਕ ਤਾਂ ਸਰੀਰ ਦੀ ਸ਼ਕਤੀ ਬਣੀ ਰਹੇ ਅਤੇ ਦੂਜੇ ਬੀਮਾਰੀ ’ਤੇ ਕਾਬੂ ਪਾਉਣਾ ਹੈ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਬੁਖ਼ਾਰ ਹੋਣ ’ਤੇ ਅਸੀਂ ਕੀ ਖਾਈਏ ਅਤੇ ਕੀ ਪੀਤਾ ਜਾਵੇ?

ਦਾਲਾਂ ਦਾ ਪਾਣੀ ਬੁਖ਼ਾਰ ਵਿਚ ਲਾਭਦਾਇਕ ਹੈ। ਮੁੰਗੀ ਇਨ੍ਹਾਂ ਵਿਚੋਂ ਮੁੱਖ ਹੈ। ਉਬਾਲੀ ਹੋਈ ਮੁੰਗੀ ਦੇ ਦਾਲ ਦੇ ਪਾਣੀ ਵਿਚ ਸੁੰਢ, ਕਾਲੀ ਮਿਰਚ ਅਤੇ ਨਮਕ ਮਿਲਾ ਕੇ ਕੋਸਾ ਹੀ ਬੁਖਾਰ ਰੋਗੀ ਨੂੰ ਪਿਲਾਉ। ਜੇ ਸਿਰਫ਼ ਮੁੰਗੀ ਪਸੰਦ ਨਾ ਹੋਵੇ ਤਾਂ ਮੁੰਗੀ ਦੇ ਨਾਲ ਮਸਰਾਂ ਦੀ ਦਾਲ ਵੀ ਉਬਾਲ ਲਉ। ਇਸੇ ਤਰ੍ਹਾਂ ਚਾਰ-ਛੇ ਦਾਲਾਂ ਨੂੰ ਉਬਾਲ ਕੇ ਵੀ ਉਨ੍ਹਾਂ ਦਾ ਪਾਣੀ ਪੀਤਾ ਜਾ ਸਕਦਾ ਹੈ।

ਚੌਲਾਂ ਦੀ ਪਿੱਛ ਊਰਜਾ ਨਾਲ ਭਰਪੂਰ ਹੁੰਦੀ ਹੈ ਅਤੇ ਬੁਖ਼ਾਰ ਵਿਚ ਹਾਨੀਕਾਰਕ ਨਹੀਂ ਸਗੋਂ ਲਾਭਦਾਇਕ ਹੈ। ਇਸ ਵਿਚ ਮਾਮੂਲੀ ਜਿਹੀ ਪੀਸੀ ਸੁੰਢ ਅਤੇ ਸੇਂਧਾ ਨਮਕ ਮਿਲਾ ਕੇ ਪੀਉ।

ਚੌਲਾਂ ਬਾਰੇ ਆਮ ਧਾਰਨਾ ਹੈ ਕਿ ਬੁਖ਼ਾਰ ਵਿਚ ਨੁਕਸਾਨ ਕਰਦੇ ਹਨ ਪਰ ਹਕੀਕਤ ਇਸ ਦੇ ਉਲਟ ਹੈ। ਬੁਖ਼ਾਰ ਵਿਚ ਚੌਲਾਂ ਦਾ ਸੇਵਨ ਹੀ ਸੱਭ ਤੋਂ ਵੱਧ ਲਾਭਦਾਇਕ ਹੈ। ਵੇਸਣ-ਦਹੀਂ ਦੀ ਕੜ੍ਹੀ ਨਾਲ ਚੌਲ ਖਾਣ ਨਾਲ ਬੁਖ਼ਾਰ ਵਿਚ ਛੇਤੀ ਲਾਭ ਹੁੰਦਾ ਹੈ। ਕੜ੍ਹੀ-ਚੌਲ ਖਾਣ ਦਾ ਇਕ ਲਾਭ ਇਹ ਵੀ ਹੈ ਕਿ ਜਦੋਂ ਵੀ ਕੁੱਝ ਖਾਣ ਨੂੰ ਮਨ ਨਹੀਂ ਕਰਦਾ, ਕੜ੍ਹੀ ਚੌਲ ਚੰਗੇ ਲਗਦੇ ਹਨ।

ਪਿਆਜ਼ ਵੀ ਬੁਖ਼ਾਰ ਵਿਚ ਲਾਭ ਦਿੰਦਾ ਹੈ। ਪਿਆਜ਼ ਦੀ ਚਟਣੀ, ਸਲਾਦ ਦੇ ਰੂਪ ਵਿਚ ਪਿਆਜ਼ ਦਾ ਸੇਵਨ ਕਰ ਸਕਦੇ ਹੋ। ਹਰੀ ਮਿਰਚ ਅਤੇ ਪਿਆਜ਼ ਦੀ ਖ਼ੁਸ਼ਕ ਸਬਜ਼ੀ ਬਣਾ ਕੇ ਰੋਟੀ ਨਾਲ ਖਾਧੀ ਜਾ ਸਕਦੀ ਹੈ।

ਪੁਦੀਨਾ ਵੀ ਬੁਖ਼ਾਰ ਵਿਚ ਲਾਭਦਾਇਕ ਹੈ, ਇਸ ਦੀ ਚਟਣੀ ਬਣਾ ਕੇ ਇਸ ਦੇ ਸਹਾਰੇ ਰੋਟੀ ਜਾਂ ਚੌਲ ਖਾਧੇ ਜਾ ਸਕਦੇ ਹਨ।