ਛਿੱਕ ਨੂੰ ਜ਼ਬਰਦਸਤੀ ਰੋਕਣਾ ਹੋ ਸਕਦਾ ਹੈ ਜਾਨਲੇਵਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਨੌਜੁਆਨ ਦੇ ਗਲੇ ’ਚ ਝਨਝਨਾਹਟ ਪੈਦਾ ਹੋ ਗਈ ਅਤੇ ਫਿਰ ਗਲਾ ਸੁੱਜ ਗਿਆ।

stopping sneezing

ਲੰਦਨ: ਅਪਣਾ ਨੱਕ ਅਤੇ ਮੂੰਹ ਬੰਦ ਕਰ ਕੇ ਕਿਸੇ ਛਿੱਕ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਜਾਨਲੇਵਾ ਵੀ ਹੋ ਸਕਦੀ ਹੈ। ਡਾਕਟਰਾਂ ਨੇ ਇਸ ਬਾਬਤ ਚੌਕਸ ਕੀਤਾ ਹੈ। ਇਨ੍ਹਾਂ ਡਾਕਟਰਾਂ ’ਚ ਭਾਰਤੀ ਮੂਲ ਦੇ ਡਾਕਟਰ ਵੀ ਸ਼ਾਮਲ ਹਨ। ਅਸਲ ’ਚ ਇਕ ਵਿਅਕਤੀ ਪਿੱਛੇ ਜਿਹੇ ਛਿੱਕ ਰੋਕਣ ਦਾ ਕਰਤਬ ਵਿਖਾਉਣ ਦੀ ਕੋਸ਼ਿਸ਼ ਕਰਦਿਆਂ ਜ਼ਖ਼ਮੀ ਹੋ ਗਿਆ ਸੀ। ਉਸ ਦੇ ਗਲੇ ’ਚ ਸਮਸਿਆ ਪੈਦਾ ਹੋ ਗਈ ਸੀ। ਅਪਣੀ ਨੱਕ ਅਤੇ ਮੂੰਹ ਬੰਦ ਕਰ ਕੇ ਛਿੱਕ ਨੂੰ ਰੋਕਣ ਦੀ ਕੋਸ਼ਿਸ਼ ਕਰਨ ਤੇ ਇਸ ਨੌਜੁਆਨ ਦੇ ਗਲੇ ’ਚ ਝਨਝਨਾਹਟ ਪੈਦਾ ਹੋ ਗਈ ਅਤੇ ਫਿਰ ਗਲਾ ਸੁੱਜ ਗਿਆ।

ਬਰਤਾਨੀਆ ਦੀ ਲੀਸੇਸਟਰ ਯੂਨੀਵਰਸਟੀ ਹਸਪਤਾਲ ਦੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ। ਭਾਰਤੀ ਮੂਲ ਦੇ ਰਘੂਵਿੰਦਰ ਸਿੰਘ ਸਹੋਤਾ ਅਤੇ ਸੁਦੀਪ ਦਾਸ ਸਮੇਤ ਹੋਰ ਡਾਕਟਰਾਂ ਨੇ ਕਿਹਾ ਕਿ ਥੋੜ੍ਹੀ ਦੇਰ ਬਾਅਦ ਉਸ ਨੇ ਕੋਈ ਚੀਜ਼ ਨਿਗਲਣ ’ਚ ਦਰਦ ਮਹਿਸੂਸ ਕੀਤਾ ਅਤੇ ਫਿਰ ਉਸ ਦੀ ਆਵਾਜ਼ ਚਲੀ ਗਈ। ਸੱਤ ਦਿਨਾਂ ਤਕ ਹਸਪਤਾਲ ’ਚ ਭਰਤੀ ਰਹਿਣ ਤੋਂ ਬਾਅਦ ਉਸ ਦੀਆਂ ਪ੍ਰੇਸ਼ਾਨੀਆਂ ਘੱਟ ਹੋਈਆਂ ਅਤੇ ਉਸ ਨੂੰ ਛੁੱਟੀ ਦਿਤੀ ਗਈ। ਡਾਕਟਰਾਂ ਨੇ ਕਿਹਾ, ‘‘ਨੱਕ ਅਤੇ ਮੂੰਹ ਬੰਦ ਕਰ ਕੇ ਛਿੱਕ ਨੂੰ ਰੋਕਣ ਖ਼ਤਰਨਾਕ ਕਰਤਬ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ।’’