ਸਰੀਰ ਲਈ ਫ਼ਾਇਦੇਮੰਦ ਹੈ ਅਚਾਰ, ਜਾਣੋ ਕਿਵੇਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਭਾਰਤੀ ਖਾਣੇ ਅਤੇ ਅਚਾਰ ਨੂੰ ਵੱਖ ਕਰਨਾ ਥੋੜ੍ਹਾ ਮੁਸ਼ਕਲ ਹੈ। ਜ਼ਿਆਦਾਤਰ ਭਾਰਤੀ ਘਰਾਂ ਦਾ ਅਟੁੱਟ ਹਿੱਸਾ ਹੈ ਅਚਾਰ ਅਤੇ ਬਹੁਤ ਸਾਰੇ ਲੋਕ ਹਰ ਦਿਨ ਅਚਾਰ ਖਾਂਦੇ ਹਨ।

Pickle

ਭਾਰਤੀ ਖਾਣੇ ਅਤੇ ਅਚਾਰ ਨੂੰ ਵੱਖ ਕਰਨਾ ਥੋੜ੍ਹਾ ਮੁਸ਼ਕਲ ਹੈ। ਜ਼ਿਆਦਾਤਰ ਭਾਰਤੀ ਘਰਾਂ ਦਾ ਅਟੁੱਟ ਹਿੱਸਾ ਹੈ ਅਚਾਰ ਅਤੇ ਬਹੁਤ ਸਾਰੇ ਲੋਕ ਹਰ ਦਿਨ ਅਚਾਰ ਖਾਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕੀ ਹਰ ਦਿਨ ਅਚਾਰ ਖਾਣਾ ਸਿਹਤ ਲਈ ਵਧੀਆ ਹੈ ਜਾਂ ਨਹੀਂ ?

ਜਦੋਂ ਘਰ 'ਚ ਅਚਾਰ ਬਣਾਇਆ ਜਾਂਦਾ ਹੈ ਤਾਂ ਅਚਾਰ ਦੀ ਸਾਰੀ ਸਮੱਗਰੀ ਨੂੰ ਲੂਣ ਨਾਲ ਫਰਮੈਂਟ ਕੀਤਾ ਜਾਂਦਾ ਹੈ (ਖ਼ਮੀਰ ਚੁੱਕਣਾ) ਜਿਸ ਨਾਲ ਪ੍ਰੋਬਾਇਆਟਿਕ ਬੈਕਟੀਰੀਆ ਦਾ ਵਿਕਾਸ ਹੁੰਦਾ ਹੈ ਜਿਸ ਨਾਲ ਸਾਡੇ ਸਰੀਰ ਦਾ ਪਾਚਣ ਤੰਤਰ ਬਿਹਤਰ ਹੁੰਦਾ ਹੈ।  

ਸਬਜ਼ੀਆਂ ਦੀ ਸੰਭਾਲ ਕਰ ਕੇ ਅਚਾਰ ਤਿਆਰ ਕੀਤਾ ਜਾਂਦਾ ਹੈ ਜਿਸ ਵਜ੍ਹਾ ਨਾਲ ਸਬਜ਼ੀਆਂ 'ਚ ਮੌਜੂਦ ਐਂਟੀਆਕਸਿਡੈਂਟਸ ਵੀ ਅਛੂਤੇ ਰਹਿੰਦੇ ਹਨ ਅਤੇ ਬਾਅਦ 'ਚ ਇਹੀ ਐਂਟੀਆਕਸਿਡੈਂਟਸ ਸਰੀਰ 'ਚ ਮੌਜੂਦ ਫ਼ਰੀ ਰੈਡਿਕਲਸ ਨਾਲ ਲੜ ਕੇ ਸਰੀਰ ਨੂੰ ਐਲਰਜੀ ਅਤੇ ਬੀਮਾਰੀਆਂ ਤੋਂ ਬਚਾਉਂਦੇ ਹਨ।  

ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਚਾਰ ਦਾ ਨੇਮੀ ਰੂਪ ਨਾਲ ਸੇਵਨ ਕਰਨ ਤੋਂ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਨਾਲ ਹੀ ਸਰੀਰ ਦਾ ਕੇਂਦਰੀ ਨਸ ਪ੍ਰਣਾਲੀ ਵੀ ਨਿਅੰਤਰਤ ਹੁੰਦੀ ਹੈ ਜਿਸ ਨਾਲ ਮੂਡ ਸਵਿੰਗ ਅਤੇ ਐਂਗਜ਼ਾਇਟੀ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।  

ਘਰ 'ਤੇ ਜਿਸ ਤਰ੍ਹਾਂ ਨਾਲ ਅਚਾਰ ਬਣਾਇਆ ਜਾਂਦਾ ਹੈ ਉਸ ਅਚਾਰ 'ਚ ਵਿਟਮਿਨ ਅਤੇ ਮਿਨਰਲਜ਼ ਵੀ ਪਾਇਆ ਜਾਂਦਾ ਹੈ। ਅਜਿਹਾ ਇਸਲਈ ਵੀ ਹੁੰਦਾ ਹੈ ਕਿ ਕਿਉਂਕਿ ਅਚਾਰ ਦੀ ਬਰਨੀ ਨੂੰ ਸਿੱਧੇ ਸੂਰਜ ਦੀ ਰੋਸ਼ਨੀ ਮਿਲਦੀ ਹੈ।  

ਅਚਾਰ ਨੂੰ ਜਲਦੀ ਖ਼ਰਾਬ ਹੋਣ ਤੋਂ ਬਚਾਉਣ ਲਈ ਇਸਤੇਮਾਲ ਹੋਣ ਵਾਲੇ ਵਿਨੇਗਰ 'ਚ ਐਸਿਟਿਕ ਐਸਿਡ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਹੀਮੋਗਲੋਬਿਨ ਲੈਵਲ ਨੂੰ ਬਿਹਤਰ ਕਰ ਸੂਗਰ ਨੂੰ ਨਿਅੰਤਰਤ ਕਰਨ 'ਚ ਮਦਦ ਕਰਦਾ ਹੈ।  

ਅਚਾਰ ਦੀ ਕੁੱਝ ਕਿਸਮ ਅਜਿਹੀ ਵੀ ਹੈ ਜੋ ਲਿਵਰ ਲਈ ਚੰਗੀ ਮੰਨੀ ਜਾਂਦੀ ਹੈ। ਸਿਹਤ ਮਾਹਰਾਂ ਦੀਆਂ ਮੰਨੀਏ ਤਾਂ ਨੀਂਬੂ ਅਤੇ ਔਲੇ ਤੋਂ ਤਿਆਰ ਹੋਣ ਵਾਲੇ ਅਚਾਰ 'ਚ ਐਂਟੀਥੈਪੈਟੋਟਾਕਸਿਟੀ ਪ੍ਰਾਪਰਟੀ ਪਾਈ ਜਾਂਦੀ ਹੈ ਜੋ ਲਿਵਰ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ।