ਕੋਰੋਨਾ ਕਾਲ ਵਿਚ ਸਰੀਰ ਦੀ ਇਮਿਊਨਿਟੀ ਤੇ ਆਕਸੀਜਨ ਲੈਵਲ ਵਧਾਉਣ ਲਈ ਕਰੋ ਯੋਗਾ
ਯੋਗਾ ਕਰਨ ਨਾਲ ਸਰੀਰ ਰਹਿੰਦਾ ਤੰਦਰੁਸਤ
ਲੁਧਿਆਣਾ(ਰਾਜ ਸਿੰਘ) ਇਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਉੱਥੇ ਹੀ ਮਾਹਰ ਇਸ ਗੱਲ ਨਾਲ ਸਹਿਮਤੀ ਰੱਖਦੇ ਨੇ ਕਿ ਯੋਗਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਦਾ ਇੱਕ ਸਰਲ ਅਤੇ ਸੌਖਾ ਉਪਚਾਰ ਹੈ।
ਜਿਸ ਨਾਲ ਨਾ ਸਿਰਫ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਸਗੋਂ ਸਰੀਰ ਦੀ ਇਮਿਊਨਿਟੀ ਵੀ ਵਧਾਈ ਜਾ ਸਕਦੀ ਹੈ। ਅਸੀਂ ਇਸ ਨਾਲ ਵੱਧ ਤੋਂ ਵੱਧ ਆਕਸੀਜਨ ਪ੍ਰਾਪਤ ਕਰ ਸਕਦੇ ਹਾਂ।
ਕਈ ਰਿਕਾਰਡ ਕਾਇਮ ਕਰ ਚੁੱਕੇ ਲੁਧਿਆਣਾ ਦੇ ਐਵਰੈਸਟ ਯੋਗ ਇੰਸਟੀਚਿਊਟ ਦੇ ਮੁਖੀ ਸੰਜੀਵ ਤਿਆਗੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਯੋਗਾ ਬੇਹੱਦ ਜ਼ਰੂਰੀ ਹੈ ਪਰ ਯੋਗਾ ਇਸ ਤਰ੍ਹਾਂ ਕੀਤਾ ਜਾਵੇ ਜਿਸ ਨਾਲ ਸਾਡੇ ਸਰੀਰ ਨੂੰ ਆਰਾਮ ਆਵੇ, ਦਿਮਾਗ ਨੂੰ ਰਿਲੈਕਸ ਕਰੇ ਅਤੇ ਤੁਹਾਡੇ ਦਿਲ ਨੂੰ ਹੋਰ ਵੀ ਮਜ਼ਬੂਤ ਕਰੇ। ਉਹਨਾਂ ਦੱਸਿਆ ਕਿ ਯੋਗਾ ਕਰਨ ਤੋਂ ਪਹਿਲਾਂ ਪ੍ਰਣਾਯਾਮ ਬਹੁਤ ਜ਼ਰੂਰੀ ਹੈ ਇਸ ਨਾਲ ਤੁਸੀਂ ਯੋਗਾ ਕਰਨ ਦੀ ਅਵਸਥਾ ਵਿਚ ਆ ਜਾਂਦੇ ਹੋ।
ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਾਣਾਯਾਮ ਦੀ ਸ਼ੁਰੂਆਤ ਡੂੰਘੀ ਸਾਹ ਲੈਣ ਨਾਲ ਹੁੰਦੀ ਹੈ ਜਿਸ ਨੂੰ deep yogic breath ਦਾ ਨਾਂ ਦਿੱਤਾ ਜਾਂਦਾ ਹੈ ਜਿਸ ਨੂੰ 15-20 ਵਾਰ ਕਰਨਾ ਹੈ ਉਸ ਤੋਂ ਬਾਅਦ ਬਰਹਮੀ ਪ੍ਰਣਾਯਾਮ ਬਹੁਤ ਜ਼ਰੂਰੀ ਹੈ ਉਨ੍ਹਾਂ ਨੇ ਕਿਹਾ ਪ੍ਰਣਾਯਾਮ ਮੈਡੀਟੇਸ਼ਨ ਰਾਹੀਂ ਵੀ ਲਿਆ ਜਾ ਸਕਦਾ ਹੈ।
ਇਕੱਲੇ ਪ੍ਰਾਣਾਯਾਮ ਕਰਨ ਨਾਲ ਹੀ ਅਸੀਂ ਆਪਣਾ ਆਕਸੀਜਨ ਦਾ ਪੱਧਰ ਅਤੇ ਆਪਣੀ ਇਮਿਊਨਿਟੀ ਵਧਾ ਸਕਦੇ ਹਾਂ। ਪ੍ਰਣਾਯਾਮ ਬਹੁਤ ਹੀ ਆਰਾਮ ਨਾਲ ਕੀਤਾ ਜਾਂਦਾ ਹੈ ਇਸ ਵਿੱਚ ਉਤੇਜਿਤ ਹੋਣ ਦੀ ਲੋੜ ਨਹੀਂ। ਆਪਣੇ ਸਰੀਰ ਨੂੰ ਰਿਲੈਕਸ ਕਰਨਾ ਹੀ ਸਭ ਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਸੂਰਜ ਨਮਸਕਾਰ ਕਪਾਲਭਾਤੀ ਭਸਤਰੀਕਾ ਅਤੇ ਹੋਰ ਵੀ ਪ੍ਰਣਾਮ ਕੀਤੇ ਜਾ ਸਕਦੇ ਹਨ।