ਸਿਰਦਰਦ ਦੂਰ ਕਰਨ ਦੇ ਘਰੇਲੂ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜਾਣੋ ਕੀ ਹਨ ਇਸ ਦੇ ਫਾਇਦੇ

Home remedies for removing headache

ਲੌਂਗ ਅਤੇ ਨਮਕ ਦਾ ਮਿਸ਼ਰਣ: ਸਿਰ ਦਰਦ ਤੋਂ ਅਰਾਮ ਪਾਉਣ ਲਈ ਲੌਂਗ ਅਤੇ ਨਮਕ ਦਾ ਮਿਸ਼ਰਣ ਕਾਫ਼ੀ ਲਾਭਦਾਇਕ ਹੈ। ਇਸ ਦੇ ਸੇਵਨ ਲਈ ਲੌਂਗ ਦੇ ਪਾਊਡਰ ਅਤੇ ਨਮਕ ਨੂੰ ਮਿਲਾ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਸਿਰ ਦਰਦ ਤੋਂ ਅਰਾਮ ਮਿਲਦਾ ਹੈ।
ਨਿੰਬੂ ਅਤੇ ਗਰਮ ਪਾਣੀ: ਗਰਮ ਪਾਣੀ ਵਿਚ ਨਿੰਬੂ ਦਾ ਰਸ ਪਾ ਕੇ ਪੀਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।

ਕਈ ਵਾਰ ਪੇਟ ਵਿਚ ਗੈਸ ਬਣਨ ਨਾਲ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਨਿੰਬੂ ਪਾਣੀ ਇਸ ਦੇ ਲਈ ਵੀ ਫਾਇਦੇਮੰਦ ਰਹਿੰਦਾ ਹੈ। ਨਿੰਬੂ ਅਤੇ ਚਾਹ: ਚਾਹ ਵਿਚ ਨਿੰਬੂ ਮਿਲਾ ਕੇ ਪੀਣ ਨਾਲ ਵੀ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਨਿੰਬੂ ਨੂੰ ਚਾਹ ਵਿਚ ਨਿਚੋੜ ਕੇ ਪੀਣਾ ਚਾਹੀਦਾ ਹੈ। ਤੁਲਸੀ ਅਤੇ ਅਦਰਕ: ਤੁਲਸੀ ਅਤੇ ਅਦਰਕ ਦੀ ਵਰਤੋਂ ਨਾਲ ਵੀ ਸਿਰਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਦਾ ਰਸ ਮਿਲਾ ਕੇ ਮੱਥੇ 'ਤੇ ਲਾਉਣਾ ਚਾਹੀਦਾ ਹੈ।

ਤੁਲਸੀ ਅਤੇ ਅਦਰਕ ਦਾ ਰਸ ਪੀਣ ਨਾਲ ਵੀ ਸਿਰ ਦਰਦ ਤੋਂ ਕਾਫ਼ੀ ਰਾਹਤ ਪਾਈ ਜਾ ਸਕਦੀ ਹੈ। ਲੌਂਗ ਦੇ ਤੇਲ ਨਾਲ ਮਾਲਿਸ਼:  ਲੌਂਗ ਦੀ ਵਰਤੋਂ ਨਾਲ ਵੀ ਸਿਰ ਦਰਦ ਦੂਰ ਕੀਤਾ ਜਾ ਸਕਦਾ ਹੈ। ਲੌਂਗ ਵਿਚ ਦਰਦ ਖ਼ਤਮ ਕਰਨ ਦੇ ਗੁਣ ਹੁੰਦੇ ਹਨ। ਲੌਂਗ ਨੂੰ ਗਰਮ ਕਰ ਕੇ ਕਿਸੇ ਕਪੜੇ ਵਿਚ ਬੰਨ੍ਹ ਕੇ ਸੁੰਘਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਲੌਂਗ ਦੇ ਤੇਲ ਦੀ ਮੱਥੇ 'ਤੇ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।