ਸਿਆਟਿਕਾ ਪੇਨ/ਰੀਹ ਦਾ ਦਰਦ
ਸਿਆਟਿਕਾ ਪੇਨ/ਰੀਹ ਦਾ ਦਰਦ ਬਹੁਤ ਭਿਆਨਕ ਕਿਸਮ ਦਾ ਹੁੰਦਾ ਹੈ ਜੋ ਸੱਜੇ ਜਾਂ ਖੱਬੇ ਪਾਸੇ ਲੱਕ ਦੇ ਉਪਰ ਤੋਂ ਸ਼ੁਰੂ ਹੋ ਕੇ ਪੈਰ ਦੇ ਅੰਗੂਠੇ ਤਕ ਜਾਂਦਾ ਹੈ।
ਸਿਆਟਿਕਾ ਪੇਨ/ਰੀਹ ਦਾ ਦਰਦ ਬਹੁਤ ਭਿਆਨਕ ਕਿਸਮ ਦਾ ਹੁੰਦਾ ਹੈ ਜੋ ਸੱਜੇ ਜਾਂ ਖੱਬੇ ਪਾਸੇ ਲੱਕ ਦੇ ਉਪਰ ਤੋਂ ਸ਼ੁਰੂ ਹੋ ਕੇ ਪੈਰ ਦੇ ਅੰਗੂਠੇ ਤਕ ਜਾਂਦਾ ਹੈ। ਬਹੁਤੀ ਵਾਰ ਤਾਂ ਇਹ ਮਰੀਜ਼ ਲਈ ਅਸਹਿ ਹੋ ਜਾਂਦਾ ਹੈ। ਇਸ ਦੇ ਦਰਦ ਨਾਲ ਮਰੀਜ਼ ਤੜਪ ਉਠਦਾ ਹੈ। ਕਈ ਵਾਰ ਇਹ ਦਰਦ ਰਾਤ ਨੂੰ ਵੱਧ ਜਾਂਦਾ ਹੈ। ਕਈ ਵਾਰ ਬੈਠਣ ਨਾਲ ਦਰਦ ਘੱਟ ਜਾਂਦਾ ਹੈ।
ਇਸ ਦਰਦ ਦਾ ਸ਼ਿਕਾਰ ਮਰੀਜ਼ ਇਕ ਪਾਸੇ ਵਲ ਝੁਕ ਕੇ ਚਲਣਾ ਸ਼ੁਰੂ ਕਰ ਦੇਂਦਾ ਹੈ। ਬਹੁਤੇ ਮਰੀਜ਼ ਤਾਂ ਅਜਿਹੀ ਹਾਲਤ ਵਿਚ ਨਸ਼ੇ ਦੀ ਵਰਤੋਂ ਕਰਨ ਲੱਗ ਜਾਂਦੇ ਹਨ। ਸਿਆਟਿਕਾ/ਰੀਹ: ਇਹ ਇਕ ਨਸ ਹੈ ਜੋ ਉਂਗਲ ਸਮਾਨ ਮੋਟੀ ਹੁੰਦੀ ਹੈ ਤੇ ਰੀੜ੍ਹ ਦੀ ਹੱਡੀ ਵਿਚੋਂ ਨਿਕਲ ਕੇ ਲੱਕ ਦੇ ਹੇਠਲੇ ਹਿੱਸੇ ਤੋਂ ਹੁੰਦੀ ਹੋਈ ਲੱਤ ਵਿਚੋਂ ਲੰਘ ਕੇ ਪੈਰ ਤਕ ਜਾਂਦੀ ਹੈ। ਗੋਡੇ ਦੇ ਜੋੜ ਦੇ ਪਿਛਲੇ ਪਾਸੇ ਤੋਂ ਇਹ ਨਾੜੀ ਦੋ ਭਾਗਾਂ ਵਿਚ ਵੰਡੀ ਜਾਂਦੀ ਹੈ ਜੋ ਪੈਰ ਦੇ ਅੰਗੂਠੇ ਤਕ ਪਹੁੰਚਦੀ ਹੈ। ਗਰਦਨ ਤੋਂ ਲੈ ਕੇ ਢੁਡਰੀ ਤਕ ਦੀਆਂ ਛੋਟੀਆਂ ਨਸਾਂ ਇਸ ਨਾਲ ਜੁੜੀਆਂ ਹੁੰਦੀਆਂ ਹਨ।
ਕਾਰਨ: ਸਿਆਟਿਕਾ/ਰੀਹ ਦੇ ਦਰਦ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਪ੍ਰੰਤੂ ਸੋਚ ਪ੍ਰਮੁੱਖ ਕਾਰਨ ਹੈ। ਰੀੜ੍ਹ ਦੀ ਹੱਡੀ 'ਤੇ ਸੱਟ ਲੱਗਣ ਜਾਂ ਐਲ 4 ਅਤੇ 5 ਮਣਕਿਆਂ ਵਿਚ ਅਸੰਤੁਲਨ ਵੀ ਇਸ ਰੋਗ ਦਾ ਕਾਰਨ ਬਣ ਜਾਂਦਾ ਹੈ। ਕਬਜ਼ ਤੇ ਗੈਸ ਵੀ ਇਸ ਵਿਚ ਰੋਜ਼ ਵਾਧਾ ਕਰਦੇ ਹਨ। ਰੀਹ ਦੇ ਦਰਦ ਦਾ ਦੂਜਾ ਪ੍ਰਮੁੱਖ ਕਾਰਨ ਕੋਲੈਸਟ੍ਰੋਲ ਵੀ ਮੰਨਿਆ ਜਾਂਦਾ ਹੈ।
ਜਦੋਂ ਇਸ ਨਸ ਵਿਚ ਖ਼ੂਨ ਵਹਿਣਾ ਔਖਾ ਹੋ ਜਾਂਦਾ ਹੈ ਤਾਂ ਇਹ ਦਰਦ ਪੈਦਾ ਹੋ ਜਾਂਦਾ ਹੈ ਕਿਉਂਕਿ ਖ਼ੂਨ ਦੇ ਗਾੜ੍ਹਾ ਹੋਣ ਕਾਰਨ ਸਾਡੇ ਸਰੀਰ ਦੇ ਹੋਰ ਹਿੱਸਿਆਂ ਵਿਚ ਲੋੜੀਂਦੀ ਮਾਤਰਾ 'ਚ ਖ਼ੂਨ ਨਹੀਂ ਪਹੁੰਚਦਾ। ਵਜ਼ਨ ਦਾ ਲੋੜੋਂ ਵਧ ਜਾਣਾ ਵੀ ਰੀਹ ਦੇ ਦਰਦ ਦਾ ਅਕਸਰ ਕਾਰਨ ਬਣਦਾ ਹੈ। ਸੌਣ ਸਮੇਂ ਠੀਕ ਮੁਦਰਾ ਵਿਚ ਨਾ ਪੈਣਾ ਵੀ ਇਸ ਦਰਦ ਦਾ ਕਾਰਨ ਬਣ ਜਾਂਦਾ ਹੈ।
ਇਲਾਜ : ਆਮ ਤੌਰ 'ਤੇ ਪਿੰਡਾਂ ਤੇ ਸ਼ਹਿਰਾਂ ਵਿਚ ਇਸ ਰੋਗ ਦਾ ਇਲਾਜ ਕਰਨ ਵਾਲੇ ਬਹੁਤ ਲੋਕ ਹਨ ਜੋ ਅਪਣੇ-ਅਪਣੇ ਢੰਗ ਨਾਲ ਇਸ ਰੋਗ ਦਾ ਇਲਾਜ ਕਰ ਰਹੇ ਹਨ। ਪ੍ਰੰਤੂ ਕਿਸੇ ਡਿਗਰੀ ਪ੍ਰਾਪਤ ਫ਼ਿਜ਼ੀਊਥੈਰਪਿਸਟ ਤੋਂ ਹੀ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਅਕਿਯੂਪ੍ਰੈਸ਼ਰ ਵਿਧੀ ਨਾਲ ਵੀ ਇਸ ਦਰਦ ਦਾ ਇਲਾਜ ਸੰਭਵ ਹੈ। ਹੋਮਿਉਪੈਥੀ ਵਿਚ ਇਸ ਦਰਦ ਦੀਆਂ ਰੇਸਟੋਕਸ, ਕੋਲੋਸਾਈਂਥਿੰਸ ਵਰਗੀਆਂ ਬਹੁਤ ਹੀ ਭਰੋਸੇਯੋਗ ਦਵਾਈਆਂ ਮੌਜੂਦ ਹਨ।
ਇਲੈਕਟ੍ਰੋ ਹੋਮਿਉਪੈਥੀ ਦੇ ਪਿਤਾਮਾ ਡਾ. ਕਾਊਂਟਸੀਜ਼ਰ ਮੈਟੀ ਨੇ ਇਸ ਬੀਮਾਰੀ ਲਈ ਸੀ-4, ਐਸ-5 ਦਵਾਈਆਂ ਮਾਨਵਤਾ ਨੂੰ ਤੋਹਫ਼ੇ ਵਜੋਂ ਦਿਤੀਆਂ ਹਨ। ਸੋਲ ਇਲੈਕਟ੍ਰੋ ਹੋਮਿਉ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਹੁਰਾਂ ਦਾ ਕਹਿਣਾ ਹੈ ਕਿ ਇਲੈਕਟ੍ਰੋਪੈਥਿਕ ਦਵਾਈਆਂ ਨਾਲ ਇਹ ਦਰਦ ਕੁੱਝ ਦਿਨਾਂ ਵਿਚ ਜੜ੍ਹ ਤੋਂ ਖ਼ਤਮ ਹੋ ਜਾਂਦਾ ਹੈ। ਆਯੂਰਵੈਦਿਕ ਵਿਧੀ ਵਿਚ ਇਸ ਬੀਮਾਰੀ ਦਾ ਸਫ਼ਲ ਇਲਾਜ ਉਪਲਬਧ ਹੈ। ਮਲਣ-ਮਲਾਉਣ ਨਾਲ ਇਸ ਤੋਂ ਮੁਕਤੀ ਮਿਲਣੀ ਬਹੁਤ ਵਾਰ ਸਫ਼ਲ ਨਹੀਂ ਹੁੰਦੀ ਸਗੋਂ ਇਹ ਦਰਦ ਵਧ ਜਾਂਦਾ ਹੈ।
ਮੋਬਾਈਲ : 90411-66897