Eat pears : ਖ਼ਾਲੀ ਪੇਟ ਖਾਉ ਨਾਸ਼ਪਾਤੀ, ਹੋਣਗੇ ਕਈ ਫ਼ਾਇਦੇ
Eat pears : ਨਾਸ਼ਪਾਤੀ ਅਨੇਕਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਆਓ ਜਾਣਦੇ ਹਾਂ ਖ਼ਾਲੀ ਪੇਟ ਨਾਸ਼ਪਾਤੀ ਖਾਣ ਦੇ ਫ਼ਾਇਦੇ
Eat pears News in Punjabi : ਨਾਸ਼ਪਾਤੀ ਅਨੇਕਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਨਾਸ਼ਪਾਤੀ ਵਿਚ ਵਿਟਾਮਿਨ, ਮਿਨਰਲਜ਼ ਅਤੇ ਫ਼ਾਈਬਰ ਭਰਪੂਰ ਮਿਲ ਜਾਂਦਾ ਹੈ। ਪੇਟ ਲਈ ਨਾਸ਼ਪਾਤੀ ਸੱਭ ਤੋਂ ਜ਼ਿਆਦਾ ਫ਼ਾਇਦੇਮੰਦ ਹੈ। ਇਹ ਭਾਰ ਘਟਾਉਣ 'ਚ ਮਦਦ ਕਰਦੀ ਹੈ| ਨਾਲ ਹੀ ਦਿਲ ਦੀ ਸਿਹਤ ਲਈ ਵੀ ਚੰਗੇ ਹਨ। ਅੱਜ ਅਸੀਂ ਤੁਹਾਨੂੰ ਸਵੇਰੇ ਖ਼ਾਲੀ ਪੇਟ ਨਾਸ਼ਪਾਤੀ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ।
ਨਾਸ਼ਪਾਤੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਰੋਜ਼ ਸਵੇਰੇ ਖ਼ਾਲੀ ਪੇਟ ਨਾਸ਼ਪਾਤੀ ਖਾਣ ਨਾਲ ਕਈ ਸਮੱਸਿਆਵਾਂ ਤੋਂ ਬਚਿਆ ਸਕਦਾ ਹੈ। ਖ਼ਾਲੀ ਪੇਟ ਨਾਸ਼ਪਤੀ ਖਾਣ ਨਾਲ ਕਬਜ਼ ਅਤੇ ਬਦਹਜ਼ਮੀ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਨਾਸ਼ਪਾਤੀ ਖਾਣ ਨਾਲ ਪੇਟ ਲੰਮੇ ਸਮੇਂ ਨਾਲ ਭਰਿਆ ਰਹਿੰਦਾ ਹੈ। ਇਸ ਲਈ ਤੁਹਾਨੂੰ ਸਵੇਰੇ ਖ਼ਾਲੀ ਪੇਟ ਨਾਸ਼ਪਾਤੀ ਦਾ ਸੇਵਨ ਵੀ ਕਰਨਾ ਚਾਹੀਦਾ ਹੈ।
ਜਦੋਂ ਖ਼ਾਲੀ ਪੇਟ ਕੋਈ ਚੀਜ਼ ਖਾਧੀ ਜਾਂਦੀ ਹੈ ਤਾਂ ਸਰੀਰ ਇਸ ਵਿਚ ਮੌਜੂਦ ਸਾਰੇ ਪੋਸ਼ਕ ਤੱਤਾਂ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ। ਨਾਸ਼ਪਾਤੀ ਵਿਚ ਫ਼ਾਈਬਰ, ਵਿਟਾਮਿਨ ਸੀ,ਪੋਟਾਸ਼ੀਅਮ ਅਤੇ ਵਿਟਾਮਿਨ ਕੇ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਨਾਸ਼ਪਾਤੀ ਵਿਚ ਨਿਆਸੀਨ, ਫੋਲੇਟ, ਕਾਰਬੋਹਾਈਡਰੇਟ ਅਤੇ ਪ੍ਰੋ ਵਿਟਾਮਿਨ ਏ ਵੀ ਹੁੰਦਾ ਹੈ। ਖ਼ਾਲੀ ਪੇਟ ਨਾਸ਼ਪਾਤੀ ਖਾਣ ਨਾਲ ਤੁਹਾਨੂੰ ਇਹ ਸਾਰੇ ਪੋਸ਼ਕ ਤੱਤ ਆਸਾਨੀ ਨਾਲ ਮਿਲ ਜਾਣਗੇ।
* ਨਾਸ਼ਪਾਤੀ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਭਾਰ ਨੂੰ ਕੰਟਰੋਲ ਵਿਚ ਰੱਖਣ 'ਚ ਮਦਦ ਕਰਦਾ ਹੈ। ਦਰਅਸਲ ਫ਼ਾਈਬਰ ਲੈਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ ਅਤੇ ਜਲਦੀ ਭੁੱਖ ਨਹੀਂ ਲਗਦੀ। ਇਸ ਨਾਲ ਅਸੀਂ ਜ਼ਿਆਦਾ ਖਾਣਾ ਨਹੀਂ ਖਾਂਦੇ ਜਿਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਸਵੇਰੇ ਖ਼ਾਲੀ ਪੇਟ ਨਾਸ਼ਪਾਤੀ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲੱਗੇਗੀ।
ਨਾਸ਼ਪਾਤੀ ਖਾਣ ਨਾਲ ਸਰੀਰ ਦੀ ਇਮਿਊਨਿਟੀ ਨੂੰ ਵੀ ਵਧਾਇਆ ਜਾ ਸਕਦਾ ਹੈ। ਨਾਸ਼ਪਾਤੀ 'ਚ ਵਿਟਾਮਿਨ ਸੀ ਹੁੰਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਅਸੀਂ ਆਸਾਨੀ ਨਾਲ ਬੀਮਾਰ ਨਹੀਂ ਹੁੰਦੇ।
• ਨਾਸ਼ਪਾਤੀ 'ਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫ਼ਲੇਮੇਟਰੀ ਗੁਣ ਚੰਗੀ ਮਾਤਰਾ 'ਚ ਮਿਲ ਜਾਂਦੇ ਹਨ। ਜਦੋਂ ਸਵੇਰੇ ਖ਼ਾਲੀ ਪੇਟ ਨਾਸ਼ਪਤੀ ਦਾ ਸੇਵਨ ਕੀਤਾ ਜਾਂਦਾ ਤਾਂ ਇਹ ਤੱਤ ਸਰੀਰ ਦੁਆਰਾ ਆਸਾਨੀ ਨਾਲ ਜਜ਼ਬ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਸਰੀਰ ਵਿਚ ਅਪਣਾ ਕੰਮ ਕਰਦੇ ਹਨ। ਐਂਟੀਆਕਸੀਡੈਂਟ
ਵੀ ਸਰੀਰ ਨੂੰ ਰੈਡੀਕਲਜ਼ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਐਂਟੀ-ਇੰਫ਼ਲੇਮੇਟਰੀ ਗੁਣ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
• ਨਾਸ਼ਪਾਤੀ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਇਹ ਕੋਲੇਸਟਰੋਲ ਨੂੰ ਘੱਟ ਕਰਦਾ ਹੈ ਜਦੋਂ ਕਿ ਇਹ ਚੰਗੇ ਕੈਲੇਸਟਰੋਲ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਨਾਸ਼ਪਾਤੀ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਦਿਲ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ। ਇਸ ਤੋਂ ਇਲਾਵਾ ਇਹ ਸੋਜ ਨੂੰ ਘਟਾਉਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿ ਸਕਦਾ ਹੈ।
• ਸਵੇਰੇ ਖ਼ਾਲੀ ਪੇਟ ਨਾਸ਼ਪਾਤੀ ਖਾਣ ਨਾਲ ਕਬਜ਼, ਬਦਹਜ਼ਮੀ ਠੀਕ ਹੋ ਜਾਂਦੀ ਹੈ। ਭਾਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਦਿਲ ਦੀ ਸਿਹਤ ਵੀ ਵਧੀਆ ਰਹਿੰਦੀ ਹੈ। ਇਸ ਲਈ ਜੇਕਰ ਤੁਸੀਂ ਚਾਹੋ ਤਾਂ ਅਪਣੀ ਸਵੇਰ ਦੀ ਡਾਈਟ ਨਾਸ਼ਪਾਤੀ ਨੂੰ ਸ਼ਾਮਲ ਕਰ ਸਕਦੇ ਹੋ।
(For more news apart from Eat pears on an empty stomach, there will be many benefits News in Punjabi, stay tuned to Rozana Spokesman)