Health News: ਸਿਹਤ ਲਈ ਹਾਨੀਕਾਰਕ ਹੈ ਕੱਚੇ ਬਦਾਮ ਦਾ ਸੇਵਨ, ਹੋ ਸਕਦੀਆਂ ਹਨ ਕਈ ਗੰਭੀਰ ਬੀਮਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਕੱਚੇ ਜਾਂ ਹਰੇ ਬਦਾਮ ਜ਼ਿਆਦਾ ਖਾਣ ਨਾਲ ਲਿਵਰ ਦੀ ਸਮੱਸਿਆ ਹੋ ਸਕਦੀ ਹੈ।

Consuming raw almonds is harmful to Health News

Consuming raw almonds is harmful to Health News: ਬਦਾਮ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਣ ਨਾਲ ਇਸ ਦੇ ਸਿਹਤ ਲਾਭ ਵੀ ਵਧਦੇ ਹਨ। ਹਾਲਾਂਕਿ, ਤੁਹਾਨੂੰ ਕੱਚੇ ਬਦਾਮ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕੱਚੇ ਬਦਾਮ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਆਉ ਜਾਣਦੇ ਹਾਂ ਕਿਵੇਂ:

ਬਦਾਮ ਦੋ ਤਰ੍ਹਾਂ ਦੇ ਹੁੰਦੇ ਹਨ, ਕੌੜੇ ਜਾਂ ਕੱਚੇ ਬਦਾਮ ਅਤੇ ਮਿੱਠੇ ਬਦਾਮ । ਕੱਚੇ ਬਦਾਮ ਵਿਚ ਗਲਾਈਕੋਸਾਈਡ ਐਮੀਗਡਾਲਿਨ ਨਾਮਕ ਇਕ ਜ਼ਹਿਰ ਹੁੰਦਾ ਹੈ ਜਿਸ ਵਿਚ ਹਾਈਡ੍ਰੋਜਨ ਸਾਇਨਾਈਡ ਹੁੰਦਾ ਹੈ। ਅਧਿਐਨ ਅਨੁਸਾਰ, 6-10 ਕੱਚੇ ਕੌੜੇ ਬਦਾਮ ਖਾਣ ਨਾਲ ਬਾਲਗਾਂ ਵਿਚ ਗੰਭੀਰ ਜ਼ਹਿਰ ਹੋ ਸਕਦਾ ਹੈ ਜਦੋਂ ਕਿ 50 ਜਾਂ ਇਸ ਤੋਂ ਵੱਧ ਖਾਣ ਨਾਲ ਮੌਤ ਹੋ ਸਕਦੀ ਹੈ।

ਕੱਚੇ ਬਦਾਮ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਪੌਸ਼ਟਿਕ ਤੱਤ ਨਹੀਂ ਲੈ ਪਾਉਂਦਾ ਕਿਉਂਕਿ ਇਸ ਵਿਚ ਟੈਨਿਨ ਹੁੰਦਾ ਹੈ ਜੋ ਸਰੀਰਕ ਗਤੀਵਿਧੀਆਂ ਵਿਚ ਰੁਕਾਵਟ ਪੈਦਾ ਕਰਦਾ ਹੈ। ਅਧਿਐਨ ਦਰਸਾਉਂਦੇ ਹਨ ਕਿ ਬਦਾਮ ਖਾਣ ਨਾਲ ਸਰੀਰ ਵਿਚ ਮਾਈਕੋਟੌਕਸਿਨ, ਜ਼ਹਿਰੀਲੇ ਮਿਸ਼ਰਣ ਪੈਦਾ ਹੁੰਦੇ ਹਨ ਜੋ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ ਜਿਸ ਨਾਲ ਪਾਚਨ ਸਬੰਧੀ ਵਿਗਾੜ ਹੋ ਸਕਦੇ ਹਨ ਅਤੇ ਲਿਵਰ ਦੇ ਟਿਊਮਰ ਦਾ ਖ਼ਤਰਾ ਵੱਧ ਸਕਦਾ ਹੈ।

ਕੱਚੇ ਜਾਂ ਹਰੇ ਬਦਾਮ ਜ਼ਿਆਦਾ ਖਾਣ ਨਾਲ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ, ਇਸ ਨਾਲ ਪੇਟ ਵਿਚ ਸੋਜ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਮਿੱਠੇ ਬਦਾਮ ਵਿਚ ਐਮੀਗਡਾਲਿਨ ਦੀ ਮਾਤਰਾ ਘੱਟ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਮਿੱਠੇ ਬਦਾਮ ਵਿਚ ਇਸ ਮਿਸ਼ਰਣ ਦੀ ਮਾਤਰਾ ਕੌੜੇ ਬਦਾਮ ਨਾਲੋਂ 1000 ਗੁਣਾਂ ਘੱਟ ਹੁੰਦੀ ਹੈ। ਐਮੀਗਡਾਲਿਨ ਦੀ ਇੰਨੀ ਛੋਟੀ ਮਾਤਰਾ ਖ਼ਤਰਨਾਕ ਮਾਤਰਾ ਵਿਚ ਹਾਈਡ੍ਰੋਜਨ ਸਾਇਨਾਈਡ ਪੈਦਾ ਕਰਨ ਲਈ ਨਾਕਾਫ਼ੀ ਹੈ।

ਕੱਚੇ ਜਾਂ ਹਰੇ ਬਦਾਮ ਜ਼ਿਆਦਾ ਖਾਣ ਨਾਲ ਮਾਈਗ੍ਰੇਨ ਦੀ ਸਮੱਸਿਆ ਵੱਧ ਸਕਦੀ ਹੈ। ਇਸ ਵਿਚ ਬਹੁਤ ਸਾਰੇ ਜ਼ਹਿਰੀਲੇ ਮਿਸ਼ਰਣ ਹੁੰਦੇ ਹਨ, ਜੋ ਸਰੀਰ ਦੀਆਂ ਰਸਾਇਣਕ ਕਿਰਿਆਵਾਂ ਵਿਚ ਵਿਘਨ ਪਾਉਂਦੇ ਹਨ। ਜੇਕਰ ਕਿਡਨੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਕੱਚੇ ਬਦਾਮ ਨੂੰ ਨਾ ਖਾਉ ਕਿਉਂਕਿ ਇਸ ਵਿਚ ਆਕਸਲੇਟ ਹੁੰਦਾ ਹੈ ਜੋ ਪੱਥਰੀ ਦੀ ਸਮੱਸਿਆ ਦਾ ਕਾਰਨ ਬਣਦਾ ਹੈ।