ਬੀਮਾਰ ਲੋਕਾਂ ਦਾ ਖਾਣਾ ਕਿਹਾ ਜਾਣ ਵਾਲਾ ਦਲੀਆ ਸਿਹਤ ਲਈ ਹੈ ਫ਼ਾਇਦੇਮੰਦ

ਏਜੰਸੀ

ਜੀਵਨ ਜਾਚ, ਸਿਹਤ

ਇਹ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੀ ਥਾਂ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ।

File Photo

ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਦਲੀਏ ਦਾ ਨਾਸ਼ਤਾ ਕਰਨ ਨਾਲ ਭਾਰ ਘੱਟਦਾ ਹੈ। ਦੱਸ ਦਈਏ ਕਿ ਬੀਮਾਰ ਲੋਕਾਂ ਦਾ ਖਾਣਾ ਕਿਹਾ ਜਾਣ ਵਾਲਾ ਦਲੀਆ ਸਿਹਤਮੰਦ ਲੋਕਾਂ ਨੂੰ ਵੀ ਫਿੱਟ ਰੱਖਣ ‘ਚ ਬਹੁਤ ਮਦਦ ਕਰਦਾ ਹੈ। ਇਸ ‘ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ‘ਚੋਂ ਵਾਧੂ ਚਰਬੀ ਨੂੰ ਘੱਟ ਕਰ ਕੇ ਸਾਡੇ ਸਰੀਰ ਨੂੰ ਫਿੱਟ ਰੱਖਦੇ ਹਨ। ਦਲੀਆ ਊਰਜਾ ਦਾ ਬਿਹਤਰੀਨ ਸਰੋਤ ਹੈ।

ਇਹ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੀ ਥਾਂ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ‘ਚ ਜ਼ਿਆਦਾ ਕੋਲੈਸਟਰੋਲ ਨਹੀਂ ਜੰਮਣ ਦਿੰਦਾ। ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ ਰਾਤ ਨੂੰ ਸਿਰਫ ਦਲੀਆ ਖਾਣਾ ਚਾਹੀਦਾ ਹੈ। ਇਕ ਕੋਲੀ ਪਤਲਾ ਦਲੀਆ ਤੁਹਾਡੀ ਭੁੱਖ ਮਿਟਾਉਣ ਦੇ ਨਾਲ-ਨਾਲ ਪਾਚਨ ਸ਼ਕਤੀ ਵੀ ਠੀਕ ਰੱਖਦਾ ਹੈ।

ਦਲੀਏ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਦਲੀਆ ਊਰਜਾ ਦਾ ਬਿਹਤਰੀਨ ਸਰੋਤ ਹੈ। ਇਹ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੀ ਥਾਂ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ ਇਹ ਸਰੀਰ ‘ਚ ਜ਼ਿਆਦਾ ਕੋਲੈਸਟਰੋਲ ਨਹੀਂ ਜੰਮਣ ਦਿੰਦਾ