ਜੇਕਰ ਤੁਸੀਂ ਵੀ ਪੀਂਦੇ ਹੋ ਖੜ੍ਹੇ ਹੋ ਕੇ ਪਾਣੀ ਤਾਂ ਹੋ ਜਾਓ ਸਾਵਧਾਨ!

ਏਜੰਸੀ

ਜੀਵਨ ਜਾਚ, ਸਿਹਤ

ਪਾਣੀ ਪੀਣ ਦੀਆਂ ਗ਼ਲਤ ਆਦਤਾਂ ਬਣ ਸਕਦੀਆਂ ਹਨ ਕਈ ਬਿਮਾਰੀਆਂ ਦਾ ਕਾਰਨ 

Representational Image

ਮੋਹਾਲੀ : ਪਾਣੀ ਜੀਵਨ ਹੈ ਅਤੇ ਇਸ ਤੋਂ ਬਿਨਾਂ ਜੀਵਨ ਜੀਉਣਾ ਅਸੰਭਵ ਹੈ। ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨੀ ਔਖੀ ਹੈ। ਜੇਕਰ ਪਾਣੀ ਪੀਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਪੀਣ ਵਾਲਾ ਪਾਣੀ ਸਾਡੇ ਸਰੀਰ ਨੂੰ ਪੂਰਾ ਲਾਭ ਦੇਵੇਗਾ। ਸਭ ਤੋਂ ਪਹਿਲਾਂ ਪੀਣ ਵਾਲਾ ਪਾਣੀ ਸਾਫ਼ ਹੋਣਾ ਚਾਹੀਦਾ ਹੈ। ਕਦੇ ਵੀ ਇੱਕ ਵਾਰ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਨਾ ਪੀਓ। ਹਮੇਸ਼ਾ ਘੁੱਟ-ਘੁੱਟ ਕਰ ਕੇ ਪਾਣੀ ਪੀਣਾ ਚਾਹੀਦਾ ਹੈ।

ਚੁਸਕੀਆਂ ਰਾਹੀਂ ਪਾਣੀ ਪੀਣ ਨਾਲ ਜੀਭ ਦੀਆਂ ਗ੍ਰੰਥੀਆਂ ਤੋਂ ਨਿਕਲਣ ਵਾਲਾ ਲਾਰ ਪਾਣੀ ਦੇ ਨਾਲ ਸਰੀਰ ਵਿਚ ਪਹੁੰਚਦਾ ਹੈ। ਕੁਝ ਬੀਮਾਰੀਆਂ ਜਿਵੇਂ ਕਿ ਬੁਖਾਰ, ਸਨਸਟ੍ਰੋਕ, ਕਬਜ਼, ਪੇਟ 'ਚ ਜਲਨ, ਪਿਸ਼ਾਬ ਸਬੰਧੀ ਬੀਮਾਰੀਆਂ 'ਚ ਆਮ ਨਾਲੋਂ ਜ਼ਿਆਦਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਬਿਮਾਰੀਆਂ ਤੋਂ ਪੀੜਤ ਵਿਅਕਤੀ ਨੂੰ ਦਿਨ ਭਰ 4 ਲੀਟਰ ਪਾਣੀ ਪੀਣਾ ਚਾਹੀਦਾ ਹੈ।

ਉਂਝ ਤਾਂ ਸਾਨੂੰ ਫਲ, ਚਾਹ, ਦੁੱਧ, ਭੋਜਨ ਤੋਂ ਵੀ ਕੁਝ ਮਾਤਰਾ ਵਿਚ ਪਾਣੀ ਮਿਲਦਾ ਹੈ ਪਰ ਇਹ ਕਾਫੀ ਨਹੀਂ ਹੈ। ਜ਼ਿਆਦਾ ਪਾਣੀ ਪੀਣ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਸਵੇਰੇ ਉੱਠ ਕੇ ਪਾਣੀ ਪੀਣਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। 

ਭੋਜਨ ਦੇ ਵਿਚਕਾਰ ਪਾਣੀ ਪੀਣ ਨਾਲ ਪਾਚਨ ਪ੍ਰਣਾਲੀ ਵਿਚ ਗੜਬੜ ਹੋ ਸਕਦੀ ਹੈ। ਜੋ ਜੂਸ ਅਸੀਂ ਖਾਣੇ ਤੋਂ ਲੈਂਦੇ ਹਾਂ, ਉਨ੍ਹਾਂ ਦੇ ਨਾਲ ਪਾਣੀ ਪੀਣ ਨਾਲ ਉਨ੍ਹਾਂ ਦੇ ਫਾਇਦੇ ਘੱਟ ਹੋ ਜਾਂਦੇ ਹਨ। ਭੋਜਨ ਤੋਂ ਅੱਧਾ ਘੰਟਾ ਪਹਿਲਾਂ ਅਤੇ ਭੋਜਨ ਤੋਂ ਇੱਕ ਘੰਟਾ ਬਾਅਦ ਪਾਣੀ ਪੀਓ। 

ਸੌਣ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਰਾਤ ਨੂੰ ਉਨੀਂਦਰੇ ਵਰਗੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ। ਪਾਣੀ ਰਹਿਤ ਵਰਤ ਨਾ ਰੱਖੋ, ਇਸ ਨਾਲ ਬਲੱਡ ਪ੍ਰੈਸ਼ਰ, ਡੀਹਾਈਡਰੇਸ਼ਨ ਅਤੇ ਦਿਲ ਦੀ ਧੜਕਣ ਵਧ ਸਕਦੀ ਹੈ। ਚਿਕਨਾਈ ਵਾਲੀਆਂ ਚੀਜ਼ਾਂ ਜਿਵੇਂ ਦੁੱਧ, ਮਲਾਈ, ਮੱਖਣ, ਦੇਸੀ ਘਿਓ, ਮੇਵੇ,  ਫਲ ਅਤੇ ਮਠਿਆਈਆਂ ਆਦਿ ਦਾ ਸੇਵਨ ਕਰਨ ਤੋਂ ਬਾਅਦ ਪਾਣੀ ਨਾ ਪੀਓ। ਇਸ ਨਾਲ ਖੰਘ ਲੱਗਣ ਦਾ ਡਰ ਰਹਿੰਦਾ ਹੈ।

ਖੀਰਾ, ਕੱਕੜੀ, ਤਰਬੂਜ, ਖਰਬੂਜਾ ਆਦਿ ਖਾਣ ਤੋਂ ਬਾਅਦ ਵੀ ਪਾਣੀ ਨਾ ਪੀਓ ਕਿਉਂਕਿ ਇਨ੍ਹਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਤੋਂ ਬਾਅਦ ਪਾਣੀ ਪੀਣ ਨਾਲ ਹੈਜ਼ੇ ਦਾ ਖਤਰਾ ਹੋ ਸਕਦਾ ਹੈ। ਚਾਹ, ਕੌਫੀ, ਦੁੱਧ ਆਦਿ ਗਰਮ ਭੋਜਨ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਵੀ ਪਾਣੀ ਨਾ ਪੀਓ। ਕਦੇ ਵੀ ਖੜੇ ਹੋ ਕੇ ਪਾਣੀ ਨਾ ਪੀਓ। ਚਾਹੇ ਇਹ ਸਵੇਰ ਵੇਲੇ ਹੋਵੇ ਜਾਂ ਦਿਨ ਵੇਲੇ। ਇਸ ਨਾਲ ਸਿਰ ਦਰਦ ਅਤੇ ਜ਼ੁਕਾਮ ਹੋ ਸਕਦਾ ਹੈ। 

ਸਰੀਰਕ ਮਿਹਨਤ ਅਤੇ ਕਸਰਤ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ ਕਿਉਂਕਿ ਉਸ ਸਮੇਂ ਸਰੀਰ ਅੰਦਰ ਗਰਮੀ ਪੈਦਾ ਹੁੰਦੀ ਹੈ। ਸਾਰਾ ਦਿਨ ਸਾਫ਼ ਅਤੇ ਥੋੜ੍ਹੀ ਮਾਤਰਾ ਵਿੱਚ ਪਾਣੀ ਪੀਂਦੇ ਰਹੋ। ਬੈਠ ਕੇ ਪਾਣੀ ਪੀਣ ਨਾਲ ਖੜ੍ਹੇ ਹੋ ਕੇ ਪੀਣ ਨਾਲੋਂ ਜ਼ਿਆਦਾ ਫਾਇਦੇ ਹੁੰਦੇ ਹਨ। ਖੜ੍ਹੇ ਹੋ ਕੇ ਪਾਣੀ ਪੀਣ ਦੀ ਆਦਤ ਹੇਠ ਲਿਖੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ-

ਗੁਰਦੇ ਦੀ ਬਿਮਾਰੀ
ਕਿਡਨੀ ਦਾ ਕੰਮ ਪਾਣੀ ਨੂੰ ਫਿਲਟਰ ਕਰਨਾ ਹੁੰਦਾ ਹੈ ਪਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਬਿਨਾਂ ਫਿਲਟਰ ਕੀਤੇ ਗੁਰਦੇ 'ਚੋਂ ਵਹਿ ਜਾਂਦਾ ਹੈ। ਜਿਸ ਕਾਰਨ ਅਕਸਰ ਕਿਡਨੀ ਅਤੇ ਬਲੈਡਰ 'ਚ ਗੰਦਗੀ ਬਣੀ ਰਹਿੰਦੀ ਹੈ, ਜਿਸ ਦੇ ਨਤੀਜੇ ਵਜੋਂ ਤੁਹਾਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਅਤੇ ਕਿਡਨੀ ਦੀ ਬੀਮਾਰੀ ਹੋ ਸਕਦੀ ਹੈ।

ਪੇਟ ਦੀ ਬਿਮਾਰੀ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਫੂਡ ਪਾਈਪ ਰਾਹੀਂ ਪਾਣੀ ਤੇਜ਼ੀ ਨਾਲ ਹੇਠਾਂ ਵਹਿ ਜਾਂਦਾ ਹੈ। ਤਿੱਖੀ ਧਾਰ ਕਾਰਨ ਪੇਟ ਦੀ ਅੰਦਰੂਨੀ ਪਰਤ ਅਤੇ ਆਲੇ-ਦੁਆਲੇ ਦੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਵਾਰ-ਵਾਰ ਅਜਿਹਾ ਹੋਣ ਨਾਲ ਪਾਚਨ ਤੰਤਰ ਵਿਗੜ ਜਾਂਦਾ ਹੈ। ਇਹ ਗਠੀਆ ਦਾ ਕਾਰਨ ਬਣ ਜਾਂਦਾ ਹੈ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋ ਸਭ ਤੋਂ ਵੱਡੀ ਸਮੱਸਿਆ ਸਾਹਮਣੇ ਆਉਂਦੀ ਹੈ ਉਹ ਹੈ ਗਠੀਆ। ਜੇਕਰ ਤੁਹਾਨੂੰ ਵੀ ਖੜ੍ਹੇ ਹੋ ਕੇ ਪਾਣੀ ਪੀਣ ਦੀ ਆਦਤ ਹੈ ਤਾਂ ਤੁਹਾਡੀ ਇਹ ਆਦਤ ਤੁਹਾਨੂੰ ਭਵਿੱਖ 'ਚ ਕਈ ਬਿਮਾਰੀਆਂ ਸ਼ਿਕਾਰ ਬਣਾ ਸਕਦੀ ਹੈ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋੜਾਂ ਵਿਚ ਮੌਜੂਦ ਤਰਲ ਪਦਾਰਥਾਂ ਦਾ ਸੰਤੁਲਨ ਵਿਗੜਦਾ ਹੈ ਅਤੇ ਇਹ ਤਰਲ ਪਦਾਰਥ ਜੋੜਾਂ ਵਿਚ ਜ਼ਿਆਦਾ ਜਮ੍ਹਾ ਹੋਣ ਲਗਦੇ ਹਨ। ਜਿਸ ਕਾਰਨ ਗਠੀਆ ਦੀ ਸਮੱਸਿਆ ਹੋ ਜਾਂਦੀ ਹੈ।