ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਭਿੰਡੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਭਿੰਡੀ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਭਿੰਡੀ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ...

Representational Image

ਭਿੰਡੀ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਭਿੰਡੀ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰਖਦੇ ਹਨ। ਆਉ ਜਾਣਦੇ ਹਾਂ ਭਿੰਡੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ:

-ਭਿੰਡੀ ਸ਼ੂਗਰ ਦੇ ਇਲਾਜ ਵਿਚ ਬਹੁਤ ਉਪਯੋਗੀ ਹੁੰਦੀ ਹੈ। ਇਸ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਸ਼ੂਗਰ ਦੇ ਇਲਾਜ ਲਈ ਦੋ ਭਿੰਡੀਆਂ ਲਉ। ਭਿੰਡੀਆਂ ਦੇ ਦੋਵੇਂ ਸਿਰੇ ਕੱਟ ਕੇ ਇਨ੍ਹਾਂ ਨੂੰ ਇਕ ਗਲਾਸ ਪਾਣੀ ਵਿਚ ਪੂਰੀ ਰਾਤ ਭਿਉਂ ਕੇ ਰੱਖੋ। ਸਵੇਰੇ ਉਠ ਕੇ ਇਸ ਪਾਣੀ ਨੂੰ ਪੀਉ। ਇਸ ਪਾਣੀ ਨਾਲ ਸਰੀਰ ਵਿਚ ਫ਼ਾਈਬਰ ਦੀ ਮਾਤਰਾ ਵਧੇਗੀ ਅਤੇ ਸ਼ੂਗਰ ਕੰਟਰੋਲ ਵਿਚ ਰਹੇਗੀ।

-ਗਰਭਵਤੀ ਔਰਤਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ। ਇਸ ਵਿਚ ਮੌਜੂਦ ਫ਼ੋਲਿਕ ਐਸਿਡ ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ। ਭਿੰਡੀ ਵਿਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮੱਰਥਾ ਵਧਦੀ ਹੈ। ਸਰੀਰ ਵਿਚ ਵਿਟਾਮਿਨ ਸੀ ਦੀ ਘਾਟ ਪੂਰੀ ਹੁੰਦੀ ਹੈ। ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ।

-ਭਿੰਡੀ ਵਿਚ ਵਿਟਾਮਿਨ ਕੇ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਖ਼ੂਨ ਦੀ ਗਤੀ ਨੂੰ ਸਰੀਰ ਵਿਚ ਬਣਾਈ ਰਖਦਾ ਹੈ। ਭੋਜਨ ’ਚ ਭਿੰਡੀ ਖਾਣ ਨਾਲ ਸਰੀਰ ਵਿਚ ਵਿਟਾਮਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ ਜਿਸ ਨਾਲ ਖ਼ੂਨ ਦੇ ਧੱਬੇ ਨਹੀਂ ਬਣਦੇ।

-ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਭਿੰਡੀ ਵਿਚ ਇਹ ਦੋਵੇਂ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ।

-ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਅਪਣੇ ਭੋਜਨ ਵਿਚ ਭਿੰਡੀ ਨੂੰ ਸ਼ਾਮਲ ਕਰੋ। ਇਸ ਵਿਚ ਮੌਜੂਦ ਫ਼ਾਈਬਰ ਰੋਜ਼ ਢਿੱਡ ਸਾਫ਼ ਕਰਨ ਵਿਚ ਮਦਦ ਕਰਦੇ ਹਨ।