ਦਿਲ ਦੇ ਮਰੀਜ਼ਾਂ ਲਈ ਤਰਬੂਜ਼ ਦੇ ਬੀਜ ਹਨ ਬਹੁਤ ਹੀ ਲਾਹੇਵੰਦ
ਤਰਬੂਜ਼ ਵਿਚ 92 ਫ਼ੀ ਸਦੀ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ।
ਚੰਡੀਗੜ੍ਹ : ਗਰਮੀਆਂ ਦੇ ਮੌਸਮ ਵਿਚ ਤਰਬੂਜ਼ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਖਾਣ ਵਿਚ ਸਵਾਦ ਹੋਣ ਦੇ ਨਾਲ ਹੀ ਇਹ ਸਰੀਰ ਨੂੰ ਵੀ ਸਿਹਤਮੰਦ ਰਖਦਾ ਹੈ। ਇਸ ਵਿਚ 92 ਫ਼ੀ ਸਦੀ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਤਰਬੂਜ਼ (Watermelon seeds) ਖਾਣ ਦੇ ਫ਼ਾਇਦੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਬੀਜ (Watermelon seeds) ਵੀ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ? ਅੱਜ ਅਸੀਂ ਤੁਹਾਨੂੰ ਤਰਬੂਜ਼ ਦੇ ਬੀਜ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ:
ਤਰਬੂਜ਼ ਦੇ ਬੀਜਾਂ (Watermelon seeds) ਵਿਚ ਮਾਈਕ੍ਰੋ ਨਿਊਟ੍ਰੀਏਂਟਸ, ਆਇਰਨ, ਜ਼ਿੰਕ, ਪ੍ਰੋਟੀਨ ਅਤੇ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਾਰੇ ਪੋਸ਼ਟਿਕ ਗੁਣ ਤੰਦਰੁਸਤ ਰਹਿਣ ਲਈ ਜ਼ਰੂਰੀ ਹਨ। ਜੇ ਤੁਹਾਨੂੰ ਵੀ ਬੀਜ ਖਾਣੇ ਚੰਗੇ ਨਹੀਂ ਲਗਦੇ ਤਾਂ ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਭੁੰਨ ਕੇ ਜਾਂ ਉਬਾਲ ਕੇ ਵੀ ਖਾ ਸਕਦੇ ਹੋ। ਦਿਲ ਦੇ ਮਰੀਜ਼ਾਂ ਲਈ ਤਰਬੂਜ਼ ਦੇ ਬੀਜ ਬਹੁਤ ਹੀ ਲਾਹੇਵੰਦ ਹੁੰਦੇ ਹਨ। ਇਸ ਵਿਚ ਮੌਜੂਦ ਗੁਣ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਦਾ ਕੰਮ ਕਰਦੇ ਹਨ। ਜੇ ਤੁਸੀਂ ਦਿਲ ਦੀ ਬੀਮਾਰੀ ਨਾਲ ਪੀੜਤ ਹੋ ਤਾਂ ਤਰਬੂਜ਼ ਦੇ ਬੀਜ ਖਾ ਸਕਦੇ ਹੋ। ਕੁੱਝ ਹੀ ਦਿਨਾਂ ਵਿਚ ਤੁਹਾਨੂੰ ਇਸ ਦਾ ਫ਼ਾਇਦਾ (Watermelon seeds) ਮਿਲਣਾ ਸ਼ੁਰੂ ਹੋ ਜਾਵੇਗਾ।
ਤਰਬੂਜ਼ ਦੇ ਬੀਜਾਂ ਵਿਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਇਸ ਵਿਚ ਫ਼ਾਈਬਰ ਹੁੰਦਾ ਹੈ ਜੋ ਪੀਲੀਏ ਦੇ ਰੋਗ ਵਿਚ ਕਾਫ਼ੀ ਫਾਇਦੇਮੰਦ ਸਾਬਤ ਹੁੰਦਾ ਹੈ। ਤਰਬੂਜ਼ ਦੇ ਬੀਜ (Watermelon seeds) ਸਾਡੀ ਪਾਚਣ ਕਿਰਿਆ ਲਈ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਜਦੋਂ ਅਸੀਂ ਭੁੰਨੇ ਹੋਏ ਜਾਂ ਪਕਾਏ ਹੋਏ ਬੀਜਾਂ ਦੀ ਵਰਤੋਂ ਕਰਦੇ ਹਾਂ ਤਾਂ ਉਹ ਸਾਡੇ ਪਾਚਣ ਤੰਤਰ ਵਿਚੋਂ ਹੋ ਕੇ ਲੰਘਦਾ ਹੈ ਅਤੇ ਉਹ ਤੁਰਤ ਪਾਚਣ ਤੰਤਰ ਦੀ ਕਿਰਿਆ ਵਿਚ ਸੁਧਾਰ ਕਰਦੇ ਹਨ।
ਉਬਲੇ ਹੋਏ ਤਰਬੂਜ਼ ਦੇ ਬੀਜ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫ਼ਾਇਦੇਮੰਦ ਹਨ। ਇਸ ਵਿਚ ਮੌਜੂਦ ਪੋਸ਼ਟਿਕ ਗੁਣ ਖ਼ੂਨ ’ਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਜੇ ਤੁਸੀਂ ਬਿਨਾਂ ਦਵਾਈਆਂ ਦੇ ਹੀ ਇਸ ਸਮੱਸਿਆ ਤੋਂ ਛੁਟਕਾਰਾ ਲੈਣਾ ਚਾਹੁੰਦੇ ਹੋ ਤਾਂ ਉਬਲੇ ਹੋਏ ਤਰਬੂਜ਼ ਦੇ ਬੀਜਾਂ (Watermelon seeds) ਦੀ ਵਰਤੋਂ ਕਰੋ।ਤਰਬੂਜ਼ ਦੇ ਬੀਜ ਭਾਰ ਘਟਾਉਣ ਵਿਚ ਵੀ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਮੌਜੂਦ ਹੁੰਦੀ ਹੈ।