ਰਾਤ ਨੂੰ ਗਰਮ ਦੁੱਧ ਵਿਚ ਮਿਲਾ ਕੇ ਪੀਉ ਅੰਜੀਰ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅੰਜੀਰ ਨੂੰ ਦੁੱਧ ਵਿਚ ਮਿਲਾ ਕੇ ਖੀਣ ਨਾਲ ਸਿਹਤ ਨੂੰ ਬਹੁਤ ਲਾਭ ਮਿਲਦਾ ਹੈ।

Health benefits of anjeer with milk at night k

 

ਅੰਜੀਰ ਨੂੰ ਗਰਮ ਦੁੱਧ ਵਿਚ ਮਿਲਾ ਕੇ ਪੀਣ ਨਾਲ ਸਿਹਤ ਨੂੰ ਕਿੰਨੇ ਫ਼ਾਇਦੇ ਹੁੰਦੇ ਹਨ। ਅੰਜੀਰ ਐਂਟੀਆਕਸੀਡੈਂਟਸ, ਵਿਟਾਮਿਨ ਏ, ਸੀ, ਈ, ਕੇ, ਫ਼ਾਈਬਰ, ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ। ਹਾਲਾਂਕਿ, ਸੁੱਕੇ ਅੰਜੀਰਾਂ ਵਿਚ ਤਾਜ਼ਾ ਅੰਜੀਰ ਦੇ ਮੁਕਾਬਲੇ ਐਂਟੀਆਕਸੀਡੈਂਟ ਤੇ ਖਣਿਜ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਇਸ ਵਿਚ ਡਾਇਟਰੀ ਫ਼ਾਈਬਰ ਹੁੰਦਾ ਹੈ। ਅੰਜੀਰ ਨੂੰ ਦੁੱਧ ਵਿਚ ਮਿਲਾ ਕੇ ਖੀਣ ਨਾਲ ਸਿਹਤ ਨੂੰ ਬਹੁਤ ਲਾਭ ਮਿਲਦਾ ਹੈ। ਅੰਜੀਰ ਵਾਲਾ ਦੁੱਧ ਕਿਵੇਂ ਬਣਾਉਣਾ ਹੈ ਤੇ ਇਸ ਦੇ ਸਿਹਤ ਲਈ ਕੀ ਲਾਭ ਹਨ ਆਉ ਜਾਣਦੇ ਹਾਂ:

ਇਹ ਵੀ ਪੜ੍ਹੋ: ਪੰਜਾਬ ਦੀ ਸੱਭ ਤੋਂ ਘੱਟ ਉਮਰ ਦੀ ਸਰਪੰਚ ਪੱਲਵੀ ਠਾਕੁਰ ਨੂੰ ਕੌਮੀ ਕਾਨਫ਼ਰੰਸ ਲਈ ਮਿਲਿਆ ਸੱਦਾ

ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਗਲਾਸ ਦੁੱਧ ਵਿਚ ਤਿੰਨ ਸੁੱਕੇ ਅੰਜੀਰ ਪਾਉ। ਇਸ ਮਿਸ਼ਰਣ ਨੂੰ ਉਬਾਲੋ ਤੇ ਦੋ-ਤਿੰਨ ਕੇਸਰ ਦੀਆਂ ਪੱਤੀਆਂ ਵੀ ਪਾਉ। ਜੇਕਰ ਤੁਸੀਂ ਸਵਾਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਵੀ ਮਿਲਾ ਸਕਦੇ ਹੋ। ਤੁਸੀਂ ਤਿੰਨ ਅੰਜੀਰਾਂ ਨੂੰ ਇਕ ਕੱਪ ਗਰਮ ਪਾਣੀ ਵਿਚ ਭਿਉਂ ਕੇ ਤੇ ਫਿਰ ਕੱਪ ਦੁੱਧ ਵਿਚ ਉਬਾਲ ਕੇ ਵੀ ਪੀ ਸਕਦੇ ਹੋ। ਕੋਸੇ ਦੁੱਧ ਦੇ ਨਾਲ ਮਿਲਾਇਆ ਅੰਜੀਰ ਇਕ ਚੰਗੀ ਨੀਂਦ ਲੈਣ ਵਿਚ ਮਦਦ ਕਰ ਸਕਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਵਧਿਆ ਪੰਜਾਬੀਆਂ ਦਾ ਮਾਣ: ਡਾ. ਸੁਨੀਤਾ ਢੀਂਡਸਾ ਨੂੰ ਮਿਲੇਗਾ ‘ਆਰਡਰ ਆਫ ਆਸਟ੍ਰੇਲੀਆ’ ਐਵਾਰਡ

ਇਮਿਊਨਿਟੀ, ਹੱਡੀਆਂ ਤੇ ਦੰਦਾਂ ਲਈ ਬਹੁਤ ਵਧੀਆ ਹੈ। ਦਿਮਾਗ ਤੇਜ਼ ਕਰਨ ਵਿਚ ਮਦਦ ਕਰਦਾ ਹੈ। ਸੋਜ਼ਸ਼ ਨੂੰ ਘਟਾਉਂਦਾ ਹੈ। ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਨੂੰ ਘਟਾਉਂਦਾ ਹੈ। ਪਾਚਨ ਵਿਚ ਸੁਧਾਰ ਕਰਦਾ ਹੈ। ਅੰਜੀਰ ਨੂੰ ਦੁੱਧ ਵਿਚ ਮਿਲਾ ਕੇ ਪੀਣ ’ਤੇ ਸਰੀਰ ਦੀਆਂ ਪ੍ਰੋਟੀਨ ਤੇ ਖਣਿਜਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਸੋਜ ਨੂੰ ਘੱਟ ਕਰਨ, ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਨ।

ਇਹ ਵੀ ਪੜ੍ਹੋ: ਸਾਢੇ 8 ਕਰੋੜ ਦੀ ਲੁੱਟ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 5 ਲੁਟੇਰੇ ਗ੍ਰਿਫ਼ਤਾਰ  

ਕਬਜ਼ ਜਾਂ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਲਈ ਅੰਜੀਰ ਨੂੰ ਦੁੱਧ ਵਿਚ ਮਿਲਾ ਕੇ ਪੀਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਡਰਿੰਕ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਕਿਸੇ ਜਾਣਕਾਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ ਕਿਉਂਕਿ ਕੋਈ ਵੀ ਡਰਿੰਕ ਹਰ ਕਿਸੇ ਲਈ ਇਕੋ ਜਿਹਾ ਕੰਮ ਨਹੀਂ ਕਰ ਸਕਦਾ ਤੇ ਇਸ ਦਾ ਅਸਰ ਗਰਮ ਵੀ ਹੁੰਦਾ ਹੈ।