Health News: ਕਰੇਲੇ ਦੀ ਕੁੜੱਤਣ ਦੂਰ ਕਰਨ ਲਈ ਅਜਮਾਉ ਇਹ ਘਰੇਲੂ ਨੁਸਖ਼ੇ
ਇਸ ਲਈ ਤੁਸੀ ਹੇਠਾਂ ਦਿਤੇ ਨੁਸਖ਼ੇ ਅਜ਼ਮਾ ਸਕਦੇ ਹੋ।
Health News: ਕਰੇਲਾ ਇਕ ਬਹੁਤ ਹੀ ਪੌਸ਼ਟਿਕ ਅਤੇ ਸਿਹਤਮੰਦ ਸਬਜ਼ੀ ਹੈ, ਹਾਲਾਂਕਿ ਇਸ ਦੇ ਕੌੜੇ ਸਵਾਦ ਕਾਰਨ ਬਹੁਤ ਸਾਰੇ ਲੋਕ, ਖ਼ਾਸ ਕਰ ਕੇ ਬੱਚੇ ਇਸ ਨੂੰ ਖਾਣ ਤੋਂ ਭੱਜਦੇ ਹਨ। ਜੇਕਰ ਤੁਸੀਂ ਚਾਹੋ ਤਾਂ ਕਰੇਲੇ ਦਾ ਸਵਾਦ ਥੋੜ੍ਹਾ ਵਧੀਆ ਬਣਾ ਸਕਦੇ ਹੋ।
ਇਸ ਲਈ ਤੁਸੀ ਹੇਠਾਂ ਦਿਤੇ ਨੁਸਖ਼ੇ ਅਜ਼ਮਾ ਸਕਦੇ ਹੋ।
ਕਰੇਲਾ ਸਵਾਦ ’ਚ ਕੌੜਾ ਹੋ ਸਕਦਾ ਹੈ ਪਰ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਵਾਦ ਵਿਚ ਕਰੇਲਾ ਕੌੜਾ ਹੋਣ ਦੇ ਬਾਵਜੂਦ, ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਖ਼ਾਸ ਕਰ ਕੇ ਸ਼ੂਗਰ ਦੇ ਮਰੀਜ਼ਾਂ ਲਈ ਕਰੇਲਾ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਸਿਹਤ ਲਈ ਫ਼ਾਇਦੇਮੰਦ ਹੋਣ ਦੇ ਬਾਵਜੂਦ, ਲੋਕ ਕਰੇਲਾ ਇਸ ਦੇ ਕੌੜੇ ਸਵਾਦ ਕਾਰਨ ਖਾਣ ਤੋਂ ਪਰਹੇਜ਼ ਕਰਦੇ ਹਨ। ਪਰ ਜੇਕਰ ਤੁਸੀਂ ਕਰੇਲਾ ਖਾਣ ਦੇ ਸ਼ੌਕੀਨ ਹੋ ਜਾਂ ਇਸ ਦੇ ਔਸ਼ਧੀ ਗੁਣਾਂ ਕਾਰਨ ਇਸ ਨੂੰ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਦੀ ਕੁੜੱਤਣ ਨੂੰ ਘਟਾ ਸਕਦੇ ਹੋ। ਭਾਵੇਂ ਕੁੜੱਤਣ ਘੱਟ ਜਾਵੇਗੀ, ਪਰ ਇਸ ਦੇ ਪੌਸ਼ਟਿਕ ਤੱਤ ਅਜੇ ਵੀ ਮੌਜੂਦ ਰਹਿਣਗੇ।
ਕਰੇਲੇ ਦੀ ਕੁੜੱਤਣ ਦੂਰ ਕਰਨ ਲਈ, ਇਸ ਨੂੰ ਪਤਲੇ ਟੁਕੜਿਆਂ ਵਿਚ ਕੱਟੋ। ਇਸ ਤੋਂ ਬਾਅਦ ਇਸ ’ਤੇ ਥੋੜ੍ਹਾ ਜਿਹਾ ਨਮਕ ਛਿੜਕੋ ਅਤੇ ਲਗਭਗ 30 ਮਿੰਟ ਲਈ ਰੱਖੋ। ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਵੋ। ਕਰੇਲੇ ਦੀ ਕੁੜੱਤਣ ਘੱਟ ਜਾਵੇਗੀ। ਕਰੇਲੇ ਦੀ ਕੁੜੱਤਣ ਦੂਰ ਕਰਨ ਲਈ ਦਹੀਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਰੇਲੇ ਨੂੰ ਕੱਟਣ ਤੋਂ ਬਾਅਦ, ਇਸ ਨੂੰ ਦਹੀਂ ਵਿਚ 15 ਤੋਂ 30 ਮਿੰਟ ਲਈ ਭਿਉਂ ਦਿਉ। ਅਜਿਹਾ ਕਰਨ ਨਾਲ ਇਸ ਦੀ ਕੁੜੱਤਣ ਦੂਰ ਹੋ ਜਾਵੇਗੀ ਅਤੇ ਸਵਾਦ ਹੋਰ ਵੀ ਸਵਾਦਿਸ਼ਟ ਹੋ ਜਾਵੇਗਾ।
ਕਰੇਲੇ ਦੀ ਕੁੜੱਤਣ ਨੂੰ ਨਮਕ ਵਾਲੇ ਪਾਣੀ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਕਰੇਲੇ ਨੂੰ ਕੱਟਣ ਤੋਂ ਬਾਅਦ, ਇਸ ਨੂੰ ਨਮਕੀਨ ਪਾਣੀ ਵਿਚ ਘੱਟ ਅੱਗ ’ਤੇ 5 ਤੋਂ 7 ਮਿੰਟ ਲਈ ਉਬਾਲੋ। ਉਬਲਣ ਤੋਂ ਬਾਅਦ, ਪਾਣੀ ਕੱਢ ਦਿਉ ਅਤੇ ਇਕ ਪਾਸੇ ਰੱਖ ਦਿਉ। ਕਰੇਲੇ ਵਿਚ ਮੌਜੂਦ ਕੁੜੱਤਣ ਪਾਣੀ ਨਾਲ ਦੂਰ ਹੋ ਜਾਵੇਗੀ।