ਸਿਹਤ ਲਈ ਬਹੁਤ ਗੁਣਕਾਰੀ ਹੈ ਸਾਗ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰਦੀਆਂ 'ਚ ਸਰੋਂ ਦੇ ਸਾਗ ਦੀ ਵਰਤੋਂ ਨਾ ਸਿਰਫ ਸੁਆਦ ਦੇ ਮਾਮਲੇ 'ਚ ਮਜ਼ੇਦਾਰ ਹੈ ਸਗੋਂ ਇਹ ਸਿਹਤ ਨਾਲ ਜੁੜੇ ਕਈ ਫਾਇਦਿਆਂ ਨਾਲ ਭਰਿਆ ਹੈ। ਇਸ 'ਚ ਮੌਜੂਦ ...

Saag

ਸਰਦੀਆਂ 'ਚ ਸਰੋਂ ਦੇ ਸਾਗ ਦੀ ਵਰਤੋਂ ਨਾ ਸਿਰਫ ਸੁਆਦ ਦੇ ਮਾਮਲੇ 'ਚ ਮਜ਼ੇਦਾਰ ਹੈ ਸਗੋਂ ਇਹ ਸਿਹਤ ਨਾਲ ਜੁੜੇ ਕਈ ਫਾਇਦਿਆਂ ਨਾਲ ਭਰਿਆ ਹੈ। ਇਸ 'ਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਪ੍ਰੋਟੀਨ ਇਸ ਨੂੰ ਬਹੁਤ ਫਾਇਦੇਮੰਦ ਬਣਾਉਂਦਾ ਹੈ। ਸਰੋਂ ਦੇ ਸਾਗ 'ਚ ਕੈਲੋਰੀ, ਫੈਟਸ, ਪੋਟਾਸ਼ੀਅਮ ,ਕਾਰਬੋਹਾਈਡਰੇਟਸ , ਫਾਈਬਰ,  ਸ਼ੂਗਰ , ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ।

ਜਾਣੋ ਸਰਦੀਆਂ 'ਚ ਸਰੋਂ ਦੇ ਸਾਗ ਦੀ ਵਰਤੋਂ ਤੁਹਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਹੋ ਸਕਦੀ ਹੈ। ਸਰੋਂ ਦੇ ਸਾਗ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਨਾ ਸਿਰਫ ਸਰੀਰ ਨੂੰ ਡੀਟੋਕਿਸਫਾਈ ਕਰਦੇ ਹਨ ਸਗੋਂ ਸਰੀਰ ਦੀ ਪ੍ਰਤੀਰੋਗੀ ਸਮੱਰਥਾ ਵੀ ਵਧਾਉਂਦੇ ਹੈ, ਇਸ ਦੀ ਵਰਤੋਂ ਨਾਲ ਬਲੈਡਰ, ਪੇਟ, ਬ੍ਰੈਸਟ, ਫੇਫੜੇ, ਅਤੇ ਕੈਂਸਰ ਤੋਂ ਬਚਾਅ 'ਚ ਮਦਦ ਮਿਲਦੀ ਹੈ। 

ਸਰੋਂ ਦਾ ਸਾਗ :-ਸਰੋਂ ਦੇ ਸਾਗ ਦੀ ਵਰਤੋਂ ਨਾਲ ਸਰੀਰ 'ਚ ਕੋਲੇਸਟਰਾਲ ਦਾ ਪੱਧਰ ਘਟਦਾ ਹੈ ਅਤੇ ਫੋਲੇਟ ਦਾ ਨਿਰਮਾਣ ਜ਼ਿਆਦਾ ਹੁੰਦਾ ਹੈ। ਸਰੋਂ ਦੇ ਸਾਗ 'ਚ ਫਾਈਬਰ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਸਰੀਰ ਦੀ ਮੇਟਾਬੋਲਿਕ ਕਿਰਿਆਵਾਂ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਵੀ ਚੰਗੀ ਤਰ੍ਹਾਂ ਹੁੰਦਾ ਹੈ। ਸਰੋਂ ਦੇ ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ 'ਚ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ।

ਇਹ ਹੱਡੀਆਂ ਨਾਲ ਜੁੜੇ ਰੋਗਾਂ ਦੇ ਇਲਾਜ 'ਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸਰੋਂ ਦੇ ਸਾਗ 'ਚ ਵਿਟਾਮਿਨ ਏ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਤੋਂ ਬਚਾਉਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦਾ ਹੈ। ਠੰਡ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਮੌਸਮ ਵਿਚ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਕਿਉਂ ਬਦਲਦੇ ਮੌਸਮ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਤੁਹਾਨੂੰ ਸਰਦੀ - ਜੁਕਾਮ ਅਤੇ ਬੁਖਾਰ ਹੋ ਸਕਦਾ ਹੈ।

ਇਸ ਮੌਸਮ ਵਿਚ ਧੁੱਪ ਨਾ ਨਿਕਲਣ ਦੇ ਕਾਰਨ ਰਕਤ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੋ ਪਾਉਂਦਾ ਜਿਸ ਕਾਰਨ ਸਾਗ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸਰਸੋਂ ਦਾ ਸਾਗ ਖਾਣ ਵਿਚ ਤਾਂ ਬਹੁਤ ਸਵਾਦਿਸ਼ਟ ਹੁੰਦਾ ਹੀ ਹੈ ਇਸ ਦੇ ਨਾਲ ਹੀ ਸਰਦੀਆਂ ਵਿਚ ਇਸ ਦਾ ਸੇਵਨ ਕਰਣ ਨਾਲ ਸਾਡੀ ਸਿਹਤ ਵੀ ਚੰਗੀ ਰਹਿੰਦੀ ਹੈ। ਸਰੋਂ ਦੇ ਸਾਗ ਵਿਚ ਕਲੋਰੀ, ਫੈਟ, ਕਾਬਰੇਹਾਈਡਰੈਟ, ਫਾਈਬਰ, ਸ਼ੂਗਰ, ਪੋਟੇਸ਼ੀਅਮ, ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਐਂਟੀਆਕਸੀਡੈਂਟਸ ਦੇ ਕਾਰਨ ਨਾ ਸਿਰਫ ਸਰੀਰ ਤੋਂ ਵਿਸ਼ੈਲੇ ਪਦਾਰਥਾਂ ਨੂੰ ਦੂਰ ਕਰਦੇ ਹਨ ਬਲਕਿ ਪ੍ਰਤੀਰੋਧਕ ਰੋਕਣ ਵਾਲੀ ਸਮਰੱਥਾ ਨੂੰ ਵੀ ਵਧਾਉਂਦੇ ਹਨ। 

ਛੋਲਿਆਂ ਦਾ ਸਾਗ : ਛੌਲੇ ਦਾ ਸਾਗ ਖਾਣ ਵਿਚ ਪੌਸ਼ਟਿਕ ਅਤੇ ਸਵਾਦਿਸ਼ਟ ਹੁੰਦਾ ਹੈ। ਛੌਲੇ ਦੇ ਸਾਗ ਵਿਚ ਕਾਰਬੋਹਾਈਡਰੈਟ, ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਪਾਏ ਜਾਂਦੇ ਹਨ। ਇਹ ਕਬਜ਼, ਸ਼ੂਗਰ, ਪੀਲੀਆ ਆਦਿ ਰੋਗਾਂ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਛੋਲਿਆਂ ਦਾ ਸਾਗ ਸਾਡੇ ਸਰੀਰ ਵਿਚ ਪ੍ਰੋਟੀਨ ਦੀ ਆਪੂਰਤੀ ਕਰਦਾ ਹੈ। 

ਬਾਥੂ ਦਾ ਸਾਗ : ‘ਬਾਥੂ’ ਹਿੰਦੋਸਤਾਨ ਵਿਚ ਹਰ ਥਾਂ ਪਾਇਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਵਿਚ ਲੋਕ ਬਾਥੂ ਦੀ ਵਰਤੋਂ ਸਰੋਂ ਦੇ ਸਾਗ ਵਿਚ ਵੀ ਕਰਦੇ ਹਨ। ਗ਼ਰੀਬ ਲੋਕ ਇਸ ਦਾ ਸਾਗ ਬਣਾ ਕੇ ਖਾਂਦੇ ਹਨ। ਬਾਥੂ ਦੇ ਪੱਤਿਆਂ ਨੂੰ ਉਬਾਲ ਅਤੇ ਨਿਚੋੜ ਕੇ ਦਹੀਂ ਵਿਚ ਮਿਲਾ ਕੇ ਰਾਇਤੇ ਦੇ ਰੂਪ ਵਿਚ ਵੀ ਖਾਧਾ ਜਾਂਦਾ ਹੈ। ਇਸ ਦੀ ਤਸੀਰ ਠੰਢੀ ਹੁੰਦੀ ਹੈ। ਇਸ ਵਿਚ ਲੋਹਾ ਭਰਪੂਰ ਮਾਤਰਾ ਵਿਚ ਹੁੰਦਾ ਹੈ।

ਹੁਕਵਰਮ ਰੋਗ ਵਿਚ ਮਨੁੱਖ ਦੇ ਪੇਟ ਵਿਚ ਇਕ ਖ਼ਾਸ ਪ੍ਰਕਾਰ ਦੇ ਕੀੜੇ ਪੈਦਾ ਹੋ ਜਾਂਦੇ ਹਨ, ਜਿਸ ਕਾਰਨ ਰੋਗੀ ਕਮਜ਼ੋਰ ਹੋ ਜਾਂਦਾ ਹੈ। ਇਸ ਰੋਗ ਨੂੰ ਦੂਰ ਕਰਨ ਲਈ ਬਾਥੂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਾਥੂ ਦੇ ਬੀਜਾਂ ਦਾ ਤੇਲ ਚੀਨੋਪੋਡਿਅਮ ਨਾਂ ਦੀ ਔਸ਼ਧੀ ਦੇ ਰੂਪ ਵਿਚ ਮਿਲਦਾ ਹੈ। ਇਸ ਦੀ ਥੋੜ੍ਹੀ ਜਿਹੀ ਮਾਤਰਾ ਇਸ ਰੋਗ ਨੂੰ ਠੀਕ ਕਰ ਸਕਦੀ ਹੈ। ਕੁਝ ਹਫ਼ਤੇ ਤਕ ਰੋਜ਼ ਬਾਥੂ ਦੀ ਸਬਜ਼ੀ ਖਾਣ ਨਾਲ ਵੀ ਕੀੜੇ ਮਰ ਜਾਂਦੇ ਹਨ।

ਕੱਚੇ ਬਾਥੂ ਦਾ ਰਸ ਇਕ ਕੱਪ 10 ਦਿਨ ਤਕ ਨਮਕ ਪਾ ਕੇ ਇਕ ਵਾਰ ਰੋਜ਼ ਪੀਂਦੇ ਰਹਿਣ ਨਾਲ ਕੀੜੇ ਮਰ ਜਾਂਦੇ ਹਨ। ਇਸ ਦੇ ਬੀਜ ਪੀਸ ਕੇ ਇਕ ਚਮਚ ਸ਼ਹਿਦ ਵਿਚ ਮਿਲਾ ਕੇ ਚੱਟਣ ਨਾਲ ਵੀ ਕੀੜੇ ਮਰ ਜਾਂਦੇ ਹਨ। ਬਾਥੂ ਉਬਾਲ ਕੇ ਇਸ ਦੇ ਪਾਣੀ ਨਾਲ ਸਿਰ ਧੋਣ ਨਾਲ ਜੂੰਆਂ ਮਰ ਜਾਂਦੀਆਂ ਹਨ ਅਤੇ ਸਿੱਕਰੀ ਵੀ ਦੂਰ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਕਬਜ਼ ਵੀ ਦੂਰ ਹੋ ਜਾਂਦੀ ਹੈ।

ਬਾਥੂ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਬਹੁਤ ਸਾਰੇ ਵਿਟਾਮਿਨ, ਕੈਲਸ਼ੀਅਮ, ਫਾਸਫੋਰਸ ਅਤੇ ਪੋਟੈਸ਼ੀਅਮ ਪਾਏ ਜਾਂਦੇ ਹਨ। ਬਾਥੂ ਨੇਮੀ ਰੂਪ ਖਾਣ ਨਾਲ ਗੁਰਦੇ ਵਿਚ ਪਥਰੀ ਹੋਣ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ। ਗੈਸ, ਢਿੱਡ ਵਿਚ ਦਰਦ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 

ਚੁਲਾਈ ਦਾ ਸਾਗ : ਚੁਲਾਈ ਵਿਚ ਕਾਰਬੋਹਾਈਡਰੈਟ, ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ - ਏ, ਮਿਨਰਲ ਅਤੇ ਆਇਰਨ ਪ੍ਰਚੁਰ ਮਾਤਰਾ ਵਿਚ ਪਾਏ ਜਾਂਦੇ ਹਨ। ਚੁਲਾਈ ਰੋਜਾਨਾ ਖਾਣ ਨਾਲ ਸਰੀਰ ਵਿਚ ਹੋਣ ਵਾਲੇ ਵਿਟਾਮਿਨ ਦੀ ਕਮੀ ਨੂੰ ਕਾਫ਼ੀ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ। ਇਹ ਬਲਗ਼ਮ ਅਤੇ ਪਿੱਤ ਦਾ ਨਾਸ਼ ਕਰਦੀ ਹੈ ਜਿਸ ਦੇ ਨਾਲ ਰਕਤ ਵਿਕਾਰ ਦੂਰ ਹੁੰਦੇ ਹਨ।  

ਮੇਥੀ ਦਾ ਸਾਗ :  ਸਰਦੀ ਦਾ ਮੌਸਮ ਆਉਂਦੇ ਹੀ ਸਬਜੀ ਬਾਜ਼ਾਰ ਵਿਚ ਮੇਥੀ ਖੂਬ ਮਿਲਦੀ ਹੈ। ਮੇਥੀ ਵਿਚ ਪ੍ਰੋਟੀਨ, ਫਾਈਬਰ, ਵਿਟਾਮਿਨ ਸੀ, ਨਿਆਸਿਨ, ਪੋਟੈਸ਼ੀਅਮ, ਆਇਰਨ ਮੌਜੂਦ ਹੈ। ਇਸ ਵਿਚ ਫੋਲਿਕ ਐਸਿਡ, ਮੈਗਨੀਸ਼ੀਅਮ, ਸੋਡੀਅਮ, ਜਿੰਕ, ਕਾਪਰ ਆਦਿ ਵੀ ਮਿਲਦੇ ਹਨ ਜੋ ਸਰੀਰ ਲਈ ਬੇਹੱਦ ਜਰੂਰੀ ਹਨ। ਮੇਥੀ ਢਿੱਡ ਲਈ ਕਾਫ਼ੀ ਚੰਗੀ ਹੁੰਦੀ ਹੈ। ਨਾਲ ਹੀ ਇਹ ਹਾਈ ਬੀਪੀ, ਸ਼ੂਗਰ, ਬਦਹਜ਼ਮੀ ਆਦਿ ਬੀਮਾਰੀਆਂ ਵਿਚ ਮੇਥੀ ਦੀ ਵਰਤੋ ਲਾਭਕਾਰੀ ਹੁੰਦੀ ਹੈ।

ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਬਜ਼, ਗੈਸ ਜਾਂ ਹੋਰ ਪੇਟ ਸੰਬੰਧੀ ਦਿੱਕਤਾਂ ਨੂੰ ਦੂਰ ਕਰਨ ਲਈ ਮੇਥੀ ਵਰਦਾਨ ਸਾਬਤ ਹੁੰਦੀ ਹੈ। ਹਰੀ ਮੇਥੀ ਦੀ ਸਬਜ਼ੀ ਖਾਣ ਨਾਲ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਨ ਲੱਗਦਾ ਹੈ ਅਤੇ ਜਿਵੇਂ ਹੀ ਇਮਿਊਨ ਸਿਸਟਮ ਸਟ੍ਰਾਂਗ ਹੁੰਦਾ ਹੈ ਪੇਟ ਨਾਲ ਜੁੜੀਆਂ ਦਿੱਕਤਾਂ ਆਪਣੇ ਆਪ ਸਹੀ ਹੋਣ ਲੱਗਦੀਆਂ ਹਨ। ਵੱਡੇ ਬਜ਼ੁਰਗਾਂ ਨੂੰ ਤੁਸੀਂ ਸਰਦੀਆਂ 'ਚ ਮੇਥੀ ਅਤੇ ਮੇਵੇ ਦੇ ਲੱਡੂ ਖਾਂਦੇ ਦੇਖਿਆ ਹੋਵੇਗਾ ਕਿਉਂਕਿ ਇਨ੍ਹਾਂ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ। 

ਮੇਥੀ ਦੇ ਬੀਜਾਂ ਦੀ ਤਰ੍ਹਾਂ ਹੀ ਉਸ ਦੇ ਪੱਤੇ ਵੀ ਉਹੀ ਕੰਮ ਕਰਦੇ ਹਨ, ਜਿਸ ਨੂੰ ਤੁਸੀਂ ਸਬਜ਼ੀ ਦੇ ਰੂਪ 'ਚ ਖਾ ਸਕਦੇ ਹੋ। ਡਾਇਬਿਟੀਜ਼ ਦੇ ਮਰੀਜ਼ਾਂ ਲਈ ਮੇਥੀ ਦਾ ਸੇਵਨ ਲਾਭਕਾਰੀ ਹੈ। ਜੇਕਰ ਤੁਸੀਂ ਡਾਇਬਿਟੀਜ਼ ਦੇ ਮਰੀਜ਼ ਹੋ ਤਾਂ ਰੋਜ਼ਾਨਾ ਮੇਥੀ ਦੀਆਂ ਪੱਤੀਆਂ ਦਾ ਰਸ ਕੱਢ ਕੇ ਪੀਓ ਤਾਂ ਇਸ ਨਾਲ ਵਧੀ ਹੋਈ ਸ਼ੂਗਰ ਕੰਟਰੋਲ 'ਚ ਰਹੇਗੀ। ਹਰੀ ਮੇਥੀ ਦੀ ਸਬਜ਼ੀ 'ਚ ਪਿਆਜ਼ ਪਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਉਂਝ ਹੀ ਲੋਅ ਬਲੱਡ ਪ੍ਰੈਸ਼ਰ ਵਾਲਿਆਂ ਲਈ ਮੇਥੀ ਮਸਾਲੇ ਵਾਲੀ ਸਬਜ਼ੀ ਲਾਭਕਾਰੀ ਹੁੰਦੀ ਹੈ। ਰੋਜ਼ਾਨਾ ਮੇਥੀ ਦੀ ਸਬਜ਼ੀ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਸ਼ੋਧ ਮੁਤਾਬਕ ਮੇਥੀ ਖਾਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਨਿਯਮਿਤ ਮੇਥੀ ਦੀ ਸਬਜ਼ੀ ਜਾਂ ਮੇਥੀ ਦੇ ਦਾਣਿਆਂ ਦਾ ਚੂਰਨ ਖਾਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।

ਨਾਲ ਹੀ ਸਰੀਰ 'ਚੋਂ ਵਸਾ ਦੀ ਮਾਤਰਾ ਵੀ ਹੌਲੀ-ਹੌਲੀ ਘੱਟ ਹੁੰਦੀ ਜਾਂਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮੇਥੀ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਵਾਰ-ਵਾਰ ਯੂਰਿਨ ਸਬੰਧੀ ਸਮੱਸਿਆ ਹੋਣ 'ਤੇ ਮੇਥੀ ਦੀਆਂ ਪੱਤੀਆਂ ਦਾ ਰਸ ਪੀਓ। ਰੋਜ਼ਾਨਾ ਸੇਵਨ ਕਰਨ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ।