ਸਰਦੀ ਅਤੇ ਜ਼ੁਕਾਮ ਤੋਂ ਰਾਹਤ ਦਿਵਾਉਂਦੀ ਹੈ ਲੌਂਗ ਵਾਲੀ ਚਾਹ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਾਹ ਹਲਕੀ-ਫੁਲਕੀ ਬੀਮਾਰੀ ਤੋਂ ਵੀ ਰਾਹਤ ਦਿਵਾਉਣ ਵਿਚ ਕਾਰਗਰ ਸਾਬਤ ਹੁੰਦੀ ਹੈ।

Clove tea provides relief from cold and flu

ਚਾਹ ਪੀਣ ਦਾ ਸ਼ੌਕੀਨ ਹਰ ਵਿਅਕਤੀ ਹੁੰਦਾ ਹੈ। ਜੇਕਰ ਚਾਹ ਲੌਂਗਾਂ ਦੀ ਬਣੀ ਹੋਵੇ ਤਾਂ ਇਹ ਪੀਣ ਵਿਚ ਸਵਾਦਿਸ਼ਟ ਹੀ ਨਹੀਂ ਲਗਦੀ ਸਗੋਂ ਸਰੀਰ ਨੂੰ ਵੀ ਬੇਹੱਦ ਤੰਦਰੁਸਤ ਰਖਦੀ ਹੈ। ਚਾਹ ਹਲਕੀ-ਫੁਲਕੀ ਬੀਮਾਰੀ ਤੋਂ ਵੀ ਰਾਹਤ ਦਿਵਾਉਣ ਵਿਚ ਕਾਰਗਰ ਸਾਬਤ ਹੁੰਦੀ ਹੈ। ਲੌਂਗਾਂ ਦੀ ਬਣੀ ਚਾਹ ਜਿਥੇ ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਂਦੀ ਹੈ, ਉਥੇ ਹੀ ਪੇਟ ਨੂੰ ਵੀ ਦੁਰੱਸਤ ਰਖਦੀ ਹੈ। ਅੱਜ ਅਸੀਂ ਤੁਹਾਨੂੰ ਲੌਂਗ ਦੀ ਚਾਹ ਪੀਣ ਦੇ ਫ਼ਾਇਦਿਆਂ ਬਾਰੇ ਦਸਾਂਗੇ:

-ਲੌਂਗ ਦੀ ਬਣੀ ਚਾਹ ਢਿੱਡ ਦਰਦ ਤੋਂ ਵੀ ਛੁਟਕਾਰਾ ਦਿਵਾਉਣ ਵਿਚ ਸਹਾਇਕ ਹੁੰਦੀ ਹੈ। ਜੇਕਰ ਤੁਹਾਨੂੰ ਗੈਸ ਅਤੇ ਢਿੱਡ ਦਰਦ ਵਰਗੀ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਲੌਂਗ ਵਾਲੀ ਚਾਹ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। 

- ਲੌਂਗ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ ਤੋਂ ਬਚਣ ਲਈ ਲੌਂਗ ਵਾਲੀ ਚਾਹ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਮੌਸਮੀ ਬਦਲਾਅ ਹੋਣ ’ਤੇ 2-3 ਵਾਰ ਇਸ ਨੂੰ ਪੀਣ ਨਾਲ ਸਰਦੀ, ਖਾਂਸੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ।

-ਬੁਖ਼ਾਰ ਵਿਚ ਵੀ ਲੌਂਗ ਦੀ ਚਾਹ ਪੀਣੀ ਬੇਹੱਦ ਲਾਹੇਵੰਦ ਹੁੰਦੀ ਹੈ। ਜੇ ਤੁਸੀਂ ਬੁਖ਼ਾਰ ਨਾਲ ਪੀੜਤ ਹੋ ਤਾਂ ਲੌਂਗ ਦੀ ਚਾਹ ਪੀਣਾ ਤੁਹਾਡੇ ਲਈ ਕਾਫ਼ੀ ਫ਼ਾਇਦੇਮੰਦ ਹੋਵੇਗਾ।

-ਸਰੀਰ ਦੇ ਅੰਗਾਂ ਅਤੇ ਮਸਲਜ਼ ਵਿਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲੌਂਗ ਵਾਲੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਲੌਂਗ ਵਾਲੀ ਚਾਹ ਪੀਣ ਨਾਲ ਸਰੀਰ ਨੂੰ ਦਰਦ ਤੋਂ ਰਾਹਤ ਮਿਲਦੀ ਹੈ। 

-ਦੰਦਾਂ ਵਿਚ ਦਰਦ ਹੋਣ ਦੇ ਅਕਸਰ ਲੋਕ ਲੌਂਗ ਦੇ ਤੇਲ ਦੀ ਵਰਤੋਂ ਕਰਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੌਂਗ ਦੀ ਚਾਹ ਵੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਲੌਂਗ ਵਾਲੀ ਚਾਹ ਰੋਜ਼ਾਨਾ ਪੀਣ ਨਾਲ ਮਸੂੜਿਆਂ ਅਤੇ ਦੰਦਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਮੂੰਹ ਵਿਚ ਮੌਜੂਦ ਬੈਕਟੀਰੀਆ ਵੀ ਸਾਫ਼ ਹੋ ਜਾਂਦੇ ਹਨ।