ਬਦਲਦੇ ਮੌਸਮ 'ਚ ਗਲੇ ਦੀ ਖਰਾਸ਼ ਤੋਂ ਇੰਝ ਪਾ ਸਕਦੇ ਹੋ ਰਾਹਤ...

ਏਜੰਸੀ

ਜੀਵਨ ਜਾਚ, ਸਿਹਤ

ਕੀ ਹਨ ਗਲੇ ਦੀ ਖਰਾਸ਼ ਦੇ ਘਰੇਲੂ ਨੁਸਖੇ ?

This is how you can get relief from sore throat in changing weather...

 

ਮੌਸਮ ਵਿੱਚ ਬਦਲਾਅ ਆਉਣ ਦੇ ਕਾਰਨ ਗਲੇ ‘ਚ ਦਰਦ ਅਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਗਲੇ ‘ਚ ਦਰਦ ਹੋਣ ਕਾਰਨ ਬੁਖਾਰ, ਕੁੱਝ ਖਾਣ ਨੂੰ ਦਿਲ ਨਾ ਕਰਨਾ, ਸਿਰ ਦਰਦ ਅਤੇ ਹੋਰ ਵੀ ਕਈ ਪ੍ਰੇਸ਼ਾਨੀਆਂ ਆਉਂਦੀਆਂ ਹਨ। ਗਲੇ ਦੀ ਇੰਫੈਕਸ਼ਨ ਨੂੰ ਦੂਰ ਕਰਨ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। 2 ਹਫਤੇ ਤੋਂ ਜ਼ਿਆਦਾ ਗਲੇ ਦੀ ਖਰਾਸ਼ ਅਤੇ ਖਾਂਸੀ ਠੀਕ ਨਾ ਹੋਵੇ ਤਾਂ ਡਾਕਟਰ ਦੀ ਸਲਾਹ ਜਰੂਰ ਲਵੋ।

ਕੀ ਹਨ ਗਲੇ ਦੀ ਖਰਾਸ਼ ਦੇ ਘਰੇਲੂ ਨੁਸਖੇ ?

- ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਕੋਸੇ ਪਾਣੀ ‘ਚ ਥੋੜਾ ਜਿਹਾ ਨਮਕ ਪਾ ਕੇ ਗਰਾਰੇ ਕਰੋ। ਇਹ ਘੱਟ ਤੋਂ ਘੱਟ ਦਿਨ ‘ਚ 2-3 ਬਾਰ ਕਰੋ, ਇਸ ਨਾਲ ਖਰਾਸ਼ ਨੂੰ ਰਾਹਤ ਮਿਲਦੀ ਹੈ।

- ਕਾਲੀਆਂ ਮਿਰਚਾਂ, ਤੁਲਸੀ ਦੇ ਪੱਤਿਆਂ ਨੂੰ 1 ਕੱਪ ਪਾਣੀ 'ਚ ਪਾਕੇ ਉਬਾਲ ਕੇ ਕਾੜਾ ਤਿਆਰ ਕਰ ਲਓ। ਇਸ ਕਾੜੇ ‘ਚ ਥੋੜਾ ਜਿਹਾ ਸ਼ਹਿਦ ਮਿਲਾਕੇ ਚਾਹ ਦੀ ਤਰ੍ਹਾਂ ਪੀਓ।

- ਕਾਲੀ ਮਿਰਚ ਅਤੇ ਬਾਦਾਮ ਪੀਸ ਕੇ ਇਸ ਦਾ ਸੇਵਨ ਕਰਨ ਨਾਲ ਫਾਇਦਾ ਹੁੰਦਾ ਹੈ।

- ਲੌਂਗ, ਲਸਣ ਦੀ ਕਲੀ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ‘ਚ ਥੋੜਾ ਜਿਹਾ ਸ਼ਹਿਦ ਮਿਲਾਓ। ਫਿਰ ਦਿਨ ‘ਚ 2-3 ਵਾਰ ਸੇਵਨ ਕਰੋ।

- ਖੱਟੀਆਂ ਅਤੇ ਚਟਪਟੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ।

- 1 ਕੱਪ ਪਾਣੀ ‘ਚ 1 ਚੁਟਕੀ ਹਲਦੀ ਪਾ ਕੇ ਉਬਾਲ ਲਓ। ਇਸ ‘ਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।