Makki Ki Roti: ਦਿਲ ਦੇ ਗੰਭੀਰ ਰੋਗਾਂ ਨੂੰ ਠੀਕ ਕਰਦੀ ਹੈ ਮੱਕੀ ਦੀ ਰੋਟੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਸ ਵਿਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿਚ ਮਿਲਦਾ ਹੈ, ਜੋ ਫੇਫੜਿਆਂ ਦੇ ਕੈਂਸਰ, ਲਿਵਰ ਅਤੇ ਛਾਤੀ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ।

Makki Ki Roti

 

 Makki Ki Roti: ਸਰਦੀਆਂ ਵਿਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ, ਚਾਹੇ ਇਸ ਨੂੰ ਦਾਣੇ ਦੇ ਰੂਪ ਵਿਚ ਖਾਉ ਜਾਂ ਰੋਟੀ ਦੇ ਰੂਪ ਵਿਚ। ਇਸ ਵਿਚ ਵਿਟਾਮਿਨ-ਏ, ਬੀ, ਈ ਅਤੇ ਕਈ ਤਰ੍ਹਾਂ ਦੇ ਮਿਨਰਲਜ਼ ਜਿਵੇਂ ਆਇਰਨ, ਕਾਪਰ, ਜ਼ਿੰਕ ਅਤੇ ਮੈਗਨੀਜ਼, ਸੇਲੇਨਿਯਮ ਪੋਟਾਸ਼ੀਅਮ ਆਦਿ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹ ਕੈਂਸਰ ਅਤੇ ਦਿਲ ਦੇ ਗੰਭੀਰ ਰੋਗ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਸ ਲਈ ਅਪਣੀ ਖ਼ੁਰਾਕ ਵਿਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਲ ਕਰੋ। ਆਉ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ: 

- ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿਚ ਮਿਲਦਾ ਹੈ, ਜੋ ਫੇਫੜਿਆਂ ਦੇ ਕੈਂਸਰ, ਲਿਵਰ ਅਤੇ ਛਾਤੀ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ।
- ਇਹ ਕੈਲੇਸਟਰੋਲ ਨੂੰ ਘੱਟ ਕਰ ਕਾਰਡਿਉਵਰਸਕੁਲਰ ਦੇ ਰਿਸਕ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਹ ਹਾਈ ਬੀ.ਪੀ. ਦੀ ਸਮੱਸਿਆ ਨੂੰ ਵੀ ਘੱਟ ਕਰ ਕੇ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਕਰਦਾ ਹੈ। ਇਸ ਨੂੰ ਲਗਾਤਾਰ ਖਾਣ ਨਾਲ ਸਰੀਰ ਵਿਚੋਂ ਮਾੜੇ ਕੈਲੇਸਟਰੋਲ ਦਾ ਲੈਵਲ ਘੱਟ ਹੋ ਜਾਂਦਾ ਹੈ।

- ਮੱਕੀ ਦੇ ਭੁੱਟੇ ਨੂੰ ਸਾੜ ਕੇ ਉਸ ਦੀ ਰਾਖ ਨੂੰ ਪੀਸ ਲਉ ਫਿਰ ਇਸ ਵਿਚ ਸਵਾਦ ਮੁਤਾਬਕ ਨਮਕ ਪਾ ਕੇ ਦਿਨ ਵਿਚ 4 ਵਾਰ 1 ਚੱਮਚ ਇਸ ਦਾ ਸੇਵਨ ਕਰੋ। ਇਸ ਨਾਲ ਖਾਂਸੀ, ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ।
- ਮੱਕੀ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਮੈਗਨੀਸ਼ੀਅਮ ਅਤੇ ਆਇਰਨ ਇਸ ਵਿਚ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਨਾਲ ਹੀ ਇਸ ਵਿਚ ਮੌਜੂਦ ਜ਼ਿੰਕ ਅਤੇ ਫ਼ਾਸਫ਼ੋਰਸ ਆਰਥਰਾਈਟਸ ਵਰਗੇ ਰੋਗਾਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।

- ਕਣਕ ਦੀ ਰੋਟੀ ਦੀ ਬਜਾਏ ਮੱਕੀ ਦੀ ਰੋਟੀ ਸੌਖੀ ਹਜ਼ਮ ਹੋ ਜਾਂਦੀ ਹੈ। ਮੱਕੀ ਵਿਚ ਮੌਜੂਦ ਫ਼ਾਈਬਰ ਪਾਚਨ ਨੂੰ ਸਹੀ ਰਖਦਾ ਹੈ ਅਤੇ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕਢਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਐਸੀਡਿਟੀ, ਕਬਜ਼ ਆਦਿ ਪੇਟ ਸਬੰਧੀ ਸਮੱਸਿਆਵਾਂ ਘੱਟ ਹੁੰਦੀਆਂ ਹਨ।

(For more news apart from  Makki Ki Roti, stay tuned to Rozana Spokesman)