Health News: ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ ਸੰਤਰਾ
Health News: ਸੰਤਰੇ ਵਿਚ ਲਾਈਮੋਨਿਨ ਹੁੰਦਾ ਹੈ ਜੋ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵਧਣ ਨਹੀਂ ਦਿੰਦਾ।
Orange is very beneficial for diabetic patients News in punjabi: ਸਰਦੀਆਂ ਵਿਚ ਲੋਕ ਸੰਤਰਾ ਖਾਣਾ ਬਹੁਤ ਪਸੰਦ ਕਰਦੇ ਹਨ। ਕੋਰੋਨਾ ਮਹਾਂਮਾਰੀ ਵਿਚ ਸੰਤਰਾ ਖਾਣਾ ਤਾਂ ਹੋਰ ਵੀ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਸੀ ਭਰਪੂਰ ਹੁੰਦਾ ਹੈ ਜਿਸ ਨਾਲ ਇਮਿਊਨਿਟੀ ਵਧਦੀ ਹੈ। ਸੰਤਰੇ ਖਾਣ ਦੇ ਕੀ ਫ਼ਾਇਦੇ ਹਨ: ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਖਾਣ ਨਾਲ ਇਮਿਊਨਟੀ ਵਧਦੀ ਹੈ ਜਿਸ ਨਾਲ ਜ਼ੁਕਾਮ-ਖੰਘ, ਕਫ਼, ਗਲੇ ਵਿਚ ਖਰਾਸ਼, ਬੁਖ਼ਾਰ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਇਹ ਵੀ ਪੜ੍ਹੋ: LifeStyle: ਠੰਢ ਵਿਚ ਸਰੀਰ ਨੂੰ ਗਰਮੀ ਪਹੁੰਚਾਉਣਗੇ ਇਹ ਸੁਪਰ ਫ਼ੂਡਜ਼
ਸੰਤਰੇ ਵਿਚ ਫ਼ਾਇਬਰ ਅਤੇ ਸੋਡੀਅਮ ਹੁੰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਦੇ ਨਾਲ ਸ਼ੂਗਰ ਵੀ ਕੰਟਰੋਲ ਵਿਚ ਰਹਿੰਦੀ ਹੈ। ਇਸ ਲਈ ਸੰਤਰਾ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ। ਸੰਤਰੇ ਵਿਚ ਲਾਈਮੋਨਿਨ ਹੁੰਦਾ ਹੈ ਜੋ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵਧਣ ਨਹੀਂ ਦਿੰਦਾ। ਇਕ ਅਧਿਐਨ ਅਨੁਸਾਰ ਰੋਜ਼ਾਨਾ 1 ਸੰਤਰਾ ਖਾਣ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਜੇ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ 1 ਗਲਾਸ ਸੰਤਰੇ ਦੇ ਜੂਸ ਵਿਚ ਕਾਲਾ ਨਮਕ ਪਾ ਕੇ ਪੀਉ। ਇਸ ਨਾਲ 2-3 ਹਫ਼ਤਿਆਂ ਵਿਚ ਹੀ ਪੱਥਰੀ ਪਿਘਲ ਕੇ ਬਾਹਰ ਆ ਜਾਵੇਗੀ। ਸੰਤਰਾ ਬਲੱਡ ਸਰਕੂਲੇਸ਼ਨ ਨੂੰ ਵਧਾਉਣ ਨਾਲ ਨਾੜੀਆਂ ਵਿਚ ਬਲੱਡ ਕਲੋਟ ਨਹੀਂ ਬਣਨ ਦਿੰਦਾ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ: Behbal Kalan Morcha: ਬਹਿਬਲ ਕਲਾਂ ਮੋਰਚੇ ਦੇ ਦੋ ਸਾਲ ਪੂਰੇ ਹੋਣ ’ਤੇ 16 ਦਸੰਬਰ ਨੂੰ ਹੋਵੇਗਾ ਵੱਡਾ ਪ੍ਰੋਗਰਾਮ
ਦਿਨ ਵਿਚ 1 ਜਾਂ 2 ਤੋਂ ਵੱਧ ਸੰਤਰੇ ਨਹੀਂ ਖਾਣੇ ਚਾਹੀਦੇ ਕਿਉਂਕਿ ਜਿਥੇ ਹਰ ਚੀਜ਼ ਦਾ ਇਕ ਫ਼ਾਇਦਾ ਹੁੰਦਾ ਹੈ ਉਥੇ ਹੀ ਉਸ ਦੇ ਕੁੱਝ ਨੁਕਸਾਨ ਵੀ ਹੁੰਦੇ ਹਨ। ਭਲੇ ਹੀ ਸੰਤਰਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਖ਼ਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਛਾਤੀ ਵਿਚ ਜਲਣ, ਖ਼ਰਾਬ ਮੂਡ ਅਤੇ ਖੱਟੇ ਡਕਾਰ ਦਾ ਕਾਰਨ ਬਣ ਸਕਦਾ ਹੈ।