Health News: ਟਮਾਟਰ ਦਾ ਜੂਸ ਕਈ ਬੀਮਾਰੀਆਂ ਲਈ ਹੈ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਤੋਂ ਦੂਰ ਹੋ ਸਕਦੇ ਹੋ।

Tomato juice is beneficial for many diseases

ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਤੋਂ ਦੂਰ ਹੋ ਸਕਦੇ ਹੋ। ਇਸ ਤੋਂ ਇਲਾਵਾ ਟਮਾਟਰ ਜੂਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੈਲੇਸਟਰੋਲ (ਨਾੜਾਂ ’ਚ ਚਰਬੀ ਜੰਮਣ) ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਟਮਾਟਰ ਭਾਰਤ ਹੀ ਨਹੀਂ, ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਖਾਧਾ ਜਾਂਦਾ ਹੈ। ਭਾਰਤ ਵਿਚ ਆਮ ਤੌਰ ’ਤੇ ਇਸ ਦੀ ਸਬਜ਼ੀਆਂ ਵਿਚ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਟਮਾਟਰ ਦਾ ਜੂਸ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ। 

ਜੇ ਤੁਸੀਂ ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਬਿਨਾਂ ਨਮਕ ਤੋਂ ਪੀਂਦੇ ਹੋ ਤਾਂ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੇ ਹੋ। ਦਰਅਸਲ ਟਮਾਟਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਅਤੇ ਵਧੇ ਹੋਏ ਕੈਲੇਸਟਰੋਲ ਦੀ ਸਮੱਸਿਆ ਨੂੰ ਕਾਬੂ ਕਰਨ ਵਿਚ ਮਦਦ ਕਰਦਾ ਹੈ। ਇਹ ਦੋਵੇਂ ਸਮੱਸਿਆਵਾਂ ਦਿਲ ਦਾ ਦੌਰਾ ਅਤੇ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਬਣਦੀਆਂ ਹਨ।

ਰੋਜ਼ਾਨਾ ਟਮਾਟਰ ਦਾ ਜੂਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ 94 ਲੋਕਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਹੋਇਆ। ਇਸ ਤੋਂ ਇਲਾਵਾ 125 ਲੋਕਾਂ ਦੇ ਵਧੇ ਹੋਏ ਕੈਲੇਸਟਰੋਲ ਦਾ ਪੱਧਰ ਵੀ ਘੱਟ ਕੇ 155 ਤੋਂ 149.9 ਐਮਜੀ/ਡੀਐਲ ਹੋ ਗਿਆ। ਟਮਾਟਰ ਦਾ ਜੂਸ ਔਰਤ ਅਤੇ ਮਰਦ ਦੋਹਾਂ ਲਈ ਫ਼ਾਇਦੇਮੰਦ ਹੈ। ਇਸ ਲਈ ਕੋਈ ਵੀ ਇਸ ਦਾ ਸੇਵਨ ਕਰ ਸਕਦਾ ਹੈ। ਜੇ ਤੁਸੀਂ ਇਸ ਦਾ ਜੂਸ ਨਹੀਂ ਵੀ ਪੀਂਦੇ ਤਾਂ ਤੁਸੀਂ ਅਪਣੀ ਰੋਜ਼ਾਨਾ ਖ਼ੁਰਾਕ ਵਿਚ ਟਮਾਟਰ ਨੂੰ ਜ਼ਰੂਰ ਸ਼ਾਮਲ ਕਰੋ।

ਸਲਾਦ ਵਿਚ ਕੱਚੇ ਟਮਾਟਰ ਖਾਉ। ਇਸ ਦੀ ਸਬਜ਼ੀ, ਗ੍ਰੇਵੀ ਆਦਿ ਵਿਚ ਵਰਤੋਂ ਕਰੋ। ਧਿਆਨ ਰੱਖੋ ਕਿ ਟੋਮਾਟੋ ਕੈਚਅਪ ਅਤੇ ਸੌਸ ’ਚ ਬਹੁਤ ਜ਼ਿਆਦਾ ਮਾਤਰਾ ਵਿਚ ਚੀਨੀ ਮਿਲਾਈ ਜਾਂਦੀ ਹੈ। ਇਸ ਲਈ ਇਸ ਦਾ ਸੇਵਨ ਫ਼ਾਇਦੇਮੰਦ ਨਹੀਂ ਹੋਵੇਗਾ। ਟਮਾਟਰ ਦਾ ਜੂਸ ਦਿਲ ਦੇ ਦੌਰੇ ਤੋਂ ਇਲਾਵਾ ਹੋਰ ਕਈ ਬੀਮਾਰੀਆਂ ਵਿਚ ਵੀ ਫ਼ਾਇਦੇਮੰਦ ਹੈ। ਟਮਾਟਰ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ। ਇਹ ਐਂਟੀਆਕਸੀਡੈਂਟਸ ਕੈਂਸਰ ਅਤੇ ਦਿਲ ਦੇ ਦੌਰੇ ਤੋਂ ਬਚਾਉਣ ਵਿਚ ਮਦਦ ਕਰਦੇ ਹਨ।