ਕੋਰੋਨਾ ਤੋਂ ਬਾਅਦ ਵਧਿਆ ਲਾਸਾ ਬੁਖ਼ਾਰ ਦਾ ਖ਼ਤਰਾ, ਜਾਣੋ ਇਸ ਦੇ ਲੱਛਣ ਅਤੇ ਬਚਾਅ

ਏਜੰਸੀ

ਜੀਵਨ ਜਾਚ, ਸਿਹਤ

ਨਾਈਜੀਰੀਆ ਵਿਚ ਲਾਸਾ ਨਾਮ ਦੀ ਇਕ ਜਗ੍ਹਾ ਹੈ ਜਿੱਥੇ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਹੀ ਕਾਰਨ ਹੈ ਕਿ ਇਸ ਬੁਖ਼ਾਰ ਦਾ ਨਾਂਅ ਲਾਸਾ ਰੱਖਿਆ ਗਿਆ ਹੈ।

Lassa fever

 

ਨਵੀਂ ਦਿੱਲੀ: ਦੇਸ਼ ਅਤੇ ਦੁਨੀਆਂ 'ਚ ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ਘਟਦੀ ਜਾ ਰਹੀ ਹੈ ਅਤੇ ਜ਼ਿੰਦਗੀ ਮੁੜ ਲੀਹ ’ਤੇ ਪਰਤ ਰਹੀ ਹੈ। ਇਸ ਦੌਰਾਨ ਲਾਸਾ ਬੁਖਾਰ ਜਾਂ ਲਾਸਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਯੂਕੇ ਵਿਚ ਹੜਕੰਪ ਮਚ ਗਿਆ ਹੈ। ਚਿੰਤਾ ਦਾ ਵਿਸ਼ਾ ਇਹ ਹੈ ਕਿ 11 ਫਰਵਰੀ ਨੂੰ ਇਹਨਾਂ ਵਿਚੋਂ ਇਕ ਮਰੀਜ਼ ਦੀ ਮੌਤ ਹੋ ਗਈ। ਲਾਸਾ ਬੁਖਾਰ ਦੇ ਇਹ ਕੇਸ ਪੱਛਮੀ ਅਫਰੀਕੀ ਦੇਸ਼ਾਂ ਦੀ ਯਾਤਰਾ ਨਾਲ ਜੁੜੇ ਹੋਏ ਹਨ। ਨਾਈਜੀਰੀਆ ਵਿਚ ਲਾਸਾ ਨਾਮ ਦੀ ਇਕ ਜਗ੍ਹਾ ਹੈ ਜਿੱਥੇ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਹੀ ਕਾਰਨ ਹੈ ਕਿ ਇਸ ਬੁਖ਼ਾਰ ਦਾ ਨਾਂਅ ਲਾਸਾ ਰੱਖਿਆ ਗਿਆ ਹੈ।

Lassa fever

ਕੀ ਹੈ ਲਾਸਾ ਬੁਖ਼ਾਬ?

ਹੁਣ ਤੱਕ ਦੀ ਜਾਣਕਾਰੀ ਅਨੁਸਾਰ ਲਾਸਾ ਬੁਖਾਰ ਨਾਲ ਜੁੜੀ ਮੌਤ ਦਰ ਬਹੁਤ ਘੱਟ ਹੈ ਯਾਨੀ ਲਗਭਗ ਇਕ ਪ੍ਰਤੀਸ਼ਤ ਹੈ। ਹਾਲਾਂਕਿ ਕੁਝ ਮਰੀਜ਼ਾਂ ਵਿਚ ਮੌਤ ਦਰ ਜ਼ਿਆਦਾ ਪਾਈ ਗਈ ਹੈ। ਇਸ ਦਾ ਖਤਰਾ ਖਾਸ ਤੌਰ 'ਤੇ ਗਰਭਵਤੀ ਔਰਤਾਂ ਵਿਚ ਜ਼ਿਆਦਾ ਹੁੰਦਾ ਹੈ। ਯੂਰਪੀਅਨ ਸੈਂਟਰ ਫਾਰ ਡਿਜ਼ੀਜ਼ ਪ੍ਰੀਵੈਨਸ਼ਨ ਐਂਡ ਕੰਟਰੋਲ ਅਨੁਸਾਰ ਲਗਭਗ 80 ਪ੍ਰਤੀਸ਼ਤ ਕੇਸ ਲੱਛਣ ਰਹਿਤ ਹੁੰਦੇ ਹਨ ਅਤੇ ਇਸ ਲਈ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ।

Lassa fever

ਕੁਝ ਮਰੀਜ਼ਾਂ ਨੂੰ ਹਸਪਤਾਲ ਵਿਚ ਭਰਤੀ ਕਰਨ ਦੀ ਲੋੜ ਹੋ ਸਕਦੀ ਹੈ ਕਿਉਂਕਿ ਜੇ ਉਹਨਾਂ ਦਾ ਇਲਾਜ ਨਾ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਗੰਭੀਰ ਮਲਟੀਸਿਸਟਮ ਬਿਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ। ਹਸਪਤਾਲ ਵਿਚ ਦਾਖਲ ਮਰੀਜ਼ਾਂ ਵਿਚੋਂ ਪੰਦਰਾਂ ਪ੍ਰਤੀਸ਼ਤ ਦੀ ਮੌਤ ਹੋ ਸਕਦੀ ਹੈ। ਲਾਸਾ ਬੁਖਾਰ ਪੈਦਾ ਕਰਨ ਵਾਲਾ ਵਾਇਰਸ ਪੱਛਮੀ ਅਫਰੀਕਾ ਵਿਚ ਪਾਇਆ ਗਿਆ ਹੈ। 1969 ਵਿਚ ਪਹਿਲੀ ਵਾਰ ਨਾਈਜੀਰੀਆ ਵਿਚ ਲਾਸਾ ਦਾ ਮਰੀਜ਼ ਮਿਲਿਆ ਸੀ। ਨਾਈਜੀਰੀਆ ਵਿਚ ਦੋ ਨਰਸਾਂ ਦੀ ਮੌਤ ਤੋਂ ਬਾਅਦ ਇਸ ਬਿਮਾਰੀ ਦਾ ਪਤਾ ਲੱਗਿਆ। ਲਾਸਾ ਦੀ ਲਾਗ ਚੂਹਿਆਂ ਤੋਂ ਫੈਲਦੀ ਹੈ।

Lassa fever

ਮੁੱਖ ਤੌਰ 'ਤੇ ਇਹ ਸੀਅਰਾ ਲਿਓਨ, ਲਾਇਬੇਰੀਆ, ਗਿਨੀ ਅਤੇ ਨਾਈਜੀਰੀਆ ਸਮੇਤ ਪੱਛਮੀ ਅਫ਼ਰੀਕਾ ਦੇ ਦੇਸ਼ਾਂ ਵਿਚ ਪਾਇਆ ਜਾਂਦਾ ਹੈ। ਸੰਕਰਮਣ ਮਨੁੱਖਾਂ ਵਿਚ ਉਦੋਂ ਫੈਲਦਾ ਹੈ ਜਦੋਂ ਉਹ ਸੰਕਰਮਿਤ ਚੂਹੇ ਦੇ ਪਿਸ਼ਾਬ ਜਾਂ ਮਲ ਨਾਲ ਦੂਸ਼ਿਤ ਭੋਜਨ ਜਾਂ ਘਰੇਲੂ ਵਸਤੂਆਂ ਦੇ ਸੰਪਰਕ ਵਿਚ ਆਉਂਦੇ ਹਨ। ਇਸ ਤੋਂ ਬਾਅਦ ਇਹ ਬਿਮਾਰੀ ਮਨੁੱਖ ਤੋਂ ਮਨੁੱਖ ਤੱਕ ਫੈਲ ਸਕਦੀ ਹੈ। ਜੇਕਰ ਕੋਈ ਵਿਅਕਤੀ ਕਿਸੇ ਲਾਗ ਵਾਲੇ ਮਰੀਜ਼ ਦੀਆਂ ਅੱਖਾਂ, ਨੱਕ ਜਾਂ ਮੂੰਹ ਵਿਚੋਂ ਨਿਕਲਣ ਵਾਲੇ ਤਰਲ ਪਦਾਰਥ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ।

Lassa fever

ਲਾਸਾ ਬੁਖ਼ਾਰ ਦੇ ਲੱਛਣ

ਲਾਸਾ ਬੁਖ਼ਾਰ ਦੇ ਲੱਛਣ ਆਮ ਤੌਰ 'ਤੇ 1-3 ਹਫ਼ਤਿਆਂ ਬਾਅਦ ਦਿਖਾਈ ਦਿੰਦੇ ਹਨ। ਹਲਕੇ ਲੱਛਣਾਂ ਵਿਚ ਹਲਕਾ ਬੁਖਾਰ, ਥਕਾਵਟ, ਕਮਜ਼ੋਰੀ ਅਤੇ ਸਿਰ ਦਰਦ ਅਤੇ ਖੂਨ ਵਹਿਣਾ, ਸਾਹ ਲੈਣ ਵਿਚ ਮੁਸ਼ਕਲ, ਉਲਟੀਆਂ, ਚਿਹਰੇ ਦੀ ਸੋਜ, ਛਾਤੀ, ਪਿੱਠ ਅਤੇ ਪੇਟ ਵਿਚ ਦਰਦ ਹੋਰ ਗੰਭੀਰ ਲੱਛਣਾਂ ਵਿਚ ਸ਼ਾਮਲ ਹਨ।