ਗਰਮੀਆਂ 'ਚ ਉਠਾਓ ਅੰਬ ਦੀ ਮਿਠਾਸ ਦਾ ਲੁਤਫ਼...ਪਰ ਹੱਦ ਤਕ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਮੀਆਂ 'ਚ ਸੂਰਜ ਅਤੇ ਉਸ ਦੀ ਤਪਦੀ ਗਰਮੀ ਪਰੇਸ਼ਾਨ ਕਰ ਦਿੰਦੀ ਹੈ ਪਰ ਇਸ ਮੌਸਮ 'ਚ ਆਉਣ ਵਾਲਾ ਫ਼ਲਾਂ ਦਾ ਰਾਜਾ ਅੰਬ ਇਸ ਤਕਲੀਫ਼ ਨੂੰ ਕੁੱਝ ਘੱਟ ਕਰ ਦਿੰਦਾ ਹੈ। ਮਾਹਰਾਂ..

Mangoes

ਮੁੰਬਈ: ਗਰਮੀਆਂ 'ਚ ਸੂਰਜ ਅਤੇ ਉਸ ਦੀ ਤਪਦੀ ਗਰਮੀ ਪਰੇਸ਼ਾਨ ਕਰ ਦਿੰਦੀ ਹੈ ਪਰ ਇਸ ਮੌਸਮ 'ਚ ਆਉਣ ਵਾਲਾ ਫ਼ਲਾਂ ਦਾ ਰਾਜਾ ਅੰਬ ਇਸ ਤਕਲੀਫ਼ ਨੂੰ ਕੁੱਝ ਘੱਟ ਕਰ ਦਿੰਦਾ ਹੈ। ਮਾਹਰਾਂ ਦੀਆਂ ਮੰਨੀਏ ਤਾਂ ਅੰਬ ਸਿਹਤ ਲਈ ਫ਼ਾਈਦੇਮੰਦ ਹੁੰਦਾ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ 'ਚ ਹੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਫਲ ਉੱਚ ਕੈਲੋਰੀ ਵਾਲਾ ਹੈ ਜਿਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਅੰਬ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਮਸਲਨ ਅਲਫਾਂਸੋ, ਚੌਂਸਾ, ਲੰਗੜਾ ਅਤੇ ਕੇਸਰ। ਇਨ੍ਹਾਂ ਦਾ ਇਸਤੇਮਾਲ ਵੀ ਵੱਖ-ਵੱਖ ਤਰੀਕੇ ਨਾਲ ਹੁੰਦਾ ਹੈ। ਅੰਬ ਤੋਂ ਵੱਖ-ਵੱਖ ਕਿਸਮ ਦੇ ਪਕਵਾਨ ਬਣਦੇ ਹਨ। ਮਹਾਰਾਸ਼ਟਰ 'ਚ ਅਲਫਾਂਸੋਂ ਤੋਂ ਅੰਬਰਸ, ਕਰਨਾਟਕ 'ਚ ਬਦਾਮੀ ਅੰਬ ਤੋਂ ‘ਮਾਵਿਨਾ ਹੰਨਿਨਾ ਗੋਜੂ’, ‘ਮੈਂਗੋ ਰਸ’ ਕਰੀ ਬਣਾਈ ਜਾਂਦੀ ਹੈ ਜਦਕਿ ਚੌਂਸਾ, ਲੰਗੜਾ ਅੰਬ ਅਤੇ ਦਸ਼ਹਰੀ ਤੋਂ ਖ਼ੀਰ, ਫ਼ਿਰਨੀ, ਰਬੜੀ ਅਤੇ ਸ਼ਰੀਖੰਡ ਬਣਾਇਆ ਜਾਂਦਾ ਹੈ।

ਮਾਹਰ ਦੱਸਦੇ ਹਨ ਕਿ ਅੰਬ ਸਿਹਤ ਲਈ ਕਿੰਨਾ ਫ਼ਾਈਦੇਮੰਦ ਹੈ ਇਹ ਹਮੇਸ਼ਾ ਤੋਂ ਬਹਿਸ ਦਾ ਵਿਸ਼ਾ ਰਿਹਾ ਹੈ ਕਿਉਂਕਿ ਇਸ 'ਚ ਸ਼ਕਰ ਅਤੇ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ। ਸੂਗਰ ਦੇ ਪੀਡ਼ਤਾਂ ਨੂੰ ਅੰਬ ਦਾ ਸੀਮਤ ਮਾਤਰਾ 'ਚ ਸੇਵਨ ਕਰਨ ਦੀ ਸਲਾਹ ਦਿਤੀ ਜਾਂਦੀ ਹੈ।  

ਤੰਦਰੁਸਤੀ ਦੇ ਮਾਹਰ ਦੱਸਦੇ ਹਨ ਕਿ ਅੰਬਾਂ ਦਾ ਉੱਚ ਮਾਤਰਾ 'ਚ ਸੇਵਨ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਜ਼ਿਆਦਾ ਮਾਤਰਾ 'ਚ ਅੰਬ ਦੇ ਸੇਵਨ ਜਾਂ ਦੁੱਧ ਵਾਲੇ ਪਦਾਰਥ ਨਾਲ ਇਸ ਦਾ ਸੇਵਨ ਕਰਨ ਨਾਲ ਭਾਰ ਵਧਦਾ ਹੈ। ਉਨ੍ਹਾਂ ਨੇ ਦਸਿਆ ਕਿ ਅੰਬ 'ਚ ਐਂਟੀ-ਆਕਸਿਡੈਂਟ ਗੁਣ ਹੁੰਦੇ ਹਨ ਅਤੇ ਇਹ ਕੋਲੈਸਟਰਾਲ ਪੱਧਰ ਨੂੰ ਬਣਾਏ ਰੱਖਣ 'ਚ ਮਦਦਗਾਰ ਹੁੰਦਾ ਹੈ।

ਆਈਰਨ ਅਤੇ ਕੈਲਸ਼ੀਅਮ ਦੀ ਮਾਤਰਾ ਇਸ 'ਚ ਖਾਸੀ ਹੁੰਦੀ ਹੈ ਜੋ ਹੱਡੀਆਂ ਲਈ ਵਧੀਆ ਹੈ। ਇਸ ਨਾਲ ਰੋਗ ਰੋਕਣ ਵਾਲੀ ਸਮਰੱਥਾ ਵੀ ਵੱਧਦੀ ਹੈ। ਮਾਹਰਾਂ ਦੇ ਮੁਤਾਬਕ ਜੈਵਿਕ ਰੂਪ ਤੋਂ ਉਗਾਏ ਜਾਣ ਵਾਲੇ ਅੰਬਾਂ ਦੀ ਮੰਗ ਵੱਧ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਨਕਲੀ ਰੂਪ ਤੋਂ ਨਹੀਂ ਪਕਾਇਆ ਜਾਂਦਾ। ਇਹਨਾਂ 'ਚ ਰਸਾਇਣ ਦਾ ਇਸਤੇਮਾਲ ਵੀ ਨਹੀਂ ਹੁੰਦਾ ਹੈ।